ਗੰਨਿਆਂ ਦੀ ਭਰੀ ਟਰਾਲੀ ਪਲਟੀ

02/16/2018 1:14:38 AM

ਬਟਾਲਾ,   (ਸੈਂਡੀ)-  ਗੁਰਦਾਸਪੁਰ ਰੋਡ 'ਤੇ ਫਾਟਕ ਨੇੜੇ ਗੰਨਿਆਂ ਦੀ ਭਰੀ ਟਰਾਲੀ ਪਲਟਣ ਦੀ ਖਬਰ ਮਿਲੀ ਹੈ। ਇਸ ਸੰਬੰਧੀ ਹੈਪੀ ਪੁੱਤਰ ਤਾਰਾ ਸਿੰਘ ਵਾਸੀ ਸੰਘੋੜ ਦੋਰਾਂਗਲਾ ਨੇ ਦੱਸਿਆ ਕਿ ਬੀਤੀ ਰਾਤ ਮੈਂ ਆਪਣੀ ਟਰੈਕਟਰ-ਟਰਾਲੀ 'ਤੇ ਗੰਨੇ ਲੱਦ ਕੇ ਬੁੱਟਰ ਮਿੱਲ ਜਾ ਰਿਹਾ ਸੀ ਕਿ ਜਦੋਂ ਗੁਰਦਾਸਪੁਰ ਰੋਡ 'ਤੇ ਫਾਟਕ ਨੇੜੇ ਪੁੱਜਾ ਤਾਂ ਸੜਕ ਟੁੱਟੀ ਹੋਣ ਕਾਰਨ ਟਰਾਲੀ ਪਲਟ ਗਈ, ਜਿਸ ਕਾਰਨ ਮੈਂ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।
ਜ਼ਿਕਰਯੋਗ ਹੈ ਕਿ ਟਰਾਲੀ ਪਲਟਣ ਨਾਲ ਰਸਤਾ ਬੰਦ ਹੋ ਗਿਆ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਕਾਫੀ ਸਮਾਂ ਟਰਾਲੀ ਸੜਕ 'ਤੇ ਪਈ ਰਹਿਣ ਉਪਰੰਤ ਵੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਾ।


Related News