ਜਲੰਧਰ 'ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਨੌਜਵਾਨ ਦਾ ਹੋਇਆ ਅੰਤਿਮ ਸੰਸਕਾਰ, ਭੁੱਬਾਂ ਮਾਰ ਰੋਇਆ ਪਰਿਵਾਰ

04/16/2024 4:20:27 PM

ਜਲੰਧਰ (ਸ਼ੋਰੀ)–ਬਸਤੀ ਸ਼ੇਖ ਸੂਦ ਹਸਪਤਾਲ ਵਾਲੀ ਗਲੀ ਨੇੜੇ ਨੌਜਵਾਨ ਅੰਕਿਤ ਜਾਂਬਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲਿਆਂ ਖ਼ਿਲਾਫ਼ ਬੇਸ਼ੱਕ ਥਾਣਾ ਨੰਬਰ 5 ਦੀ ਪੁਲਸ ਨੇ ਦੇਰ ਰਾਤ ਕੇਸ ਦਰਜ ਕਰ ਲਿਆ ਸੀ ਪਰ ਪੁਲਸ ਦੇ ਕੰਮਕਾਜ ਤੋਂ ਮ੍ਰਿਤਕ ਦੇ ਪਰਿਵਾਰ ਵਾਲੇ ਅਤੇ ਸਮਰਥਕ ਖ਼ੁਸ਼ ਨਹੀਂ ਦਿਸੇ। ਸਿਵਲ ਹਸਪਤਾਲ ਵਿਚ ਅੰਕਿਤ ਦੀ ਲਾਸ਼ ਦੇ ਪੋਸਟਮਾਰਟਮ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਹੰਗਾਮਾ ਕਰਕੇ ਥਾਣਾ ਨੰਬਰ 5 ਦੀ ਪੁਲਸ ’ਤੇ ਦੋਸ਼ ਲਾਇਆ ਕਿ ਪੁਲਸ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਉਨ੍ਹਾਂ ਦਾ ਕਹਿਣਾ ਸੀ ਕਿ ਕਾਤਲ ਜਦੋਂ ਤਕ ਫੜੇ ਨਹੀਂ ਜਾਂਦੇ, ਉਦੋਂ ਤਕ ਉਹ ਅੰਕਿਤ ਦੀ ਲਾਸ਼ ਦਾ ਸਸਕਾਰ ਨਹੀਂ ਕਰਨਗੇ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ ਲੰਡਾ ਗਿਰੋਹ ਦੇ 12 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਮੌਕੇ ’ਤੇ ਮੌਜੂਦ ਏ. ਸੀ. ਪੀ. ਵੈਸਟ ਕੁਲਭੂਸ਼ਨ ਸ਼ਰਮਾ ਨੇ ਪੀੜਤ ਲੋਕਾਂ ਨਾਲ ਕਾਫ਼ੀ ਦੇਰ ਗੱਲਬਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਖ਼ੁਦ ਇਸ ਮਾਮਲੇ ’ਤੇ ਨਜ਼ਰ ਰੱਖਣਗੇ ਅਤੇ ਸਾਰੇ ਕਾਤਲਾਂ ਨੂੰ ਪੁਲਸ ਜਲਦ ਗ੍ਰਿਫ਼ਤਾਰ ਕਰੇਗੀ। ਇਸ ਤੋਂ ਬਾਅਦ ਡਾਕਟਰਾਂ ਦੇ ਮੈਡੀਕਲ ਬੋਰਡ, ਜਿਸ ਵਿਚ ਡਾ. ਪਰਮਿੰਦਰ ਸਿੰਘ, ਡਾ. ਪ੍ਰਭਸ਼ਰਨ ਕੌਰ ਅਤੇ ਡਾ. ਗਗਨਦੀਪ ਸਿੰਘ ਸ਼ਾਮਲ ਸਨ, ਦੀ ਮੌਜੂਦਗੀ ਵਿਚ ਅੰਕਿਤ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਦੇਰ ਸ਼ਾਮ ਅੰਕਿਤ ਦੀ ਲਾਸ਼ ਦਾ ਬਸਤੀਆਂ ਇਲਾਕੇ ਵਿਚ ਸਥਿਤ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਭਰਾ ਦੇ ਬਿਆਨਾਂ ’ਤੇ ਦਰਜ ਹੋਈ ਐੱਫ਼. ਆਈ. ਆਰ., ਮ੍ਰਿਤਕ ਅੰਕਿਤ ਦੇ ਸਰੀਰ ’ਤੇ ਦਿਸੀਆਂ 15 ਤੋਂ ਵੱਧ ਸੱਟਾਂ
ਮ੍ਰਿਤਕ ਅੰਕਿਤ ਦੇ ਭਰਾ ਵਿਸ਼ਾਲ ਉਰਫ਼ ਮਨੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ ਸਰਜੀਕਲ ਦਾ ਕੰਮ ਕਰਦਾ ਹੈ। 14 ਅਪ੍ਰੈਲ ਨੂੰ ਰਾਤ ਲਗਭਗ 9.15 ਵਜੇ ਉਸ ਦਾ ਭਰਾ ਅੰਕਿਤ ਅਤੇ ਭਾਬੀ ਮਨੀਸ਼ਾ ਸਕੂਟਰੀ ’ਤੇ ਜਾ ਰਹੇ ਸਨ। ਜਿਉਂ ਹੀ ਉਹ ਕਰਨ ਮੱਲ੍ਹੀ ਨਿਵਾਸੀ ਚਾਏਆਮ ਮੁਹੱਲਾ ਦੇ ਘਰ ਨੇੜੇ ਪੁੱਜੇ, ਜਿਥੇ ਪਹਿਲਾਂ ਤੋਂ ਹੀ ਦਲਜੀਤ ਉਰਫ ਸੋਨੂੰ, ਉਸਦਾ ਭਰਾ ਮੋਨੂੰ ਤੇ ਪਿਤਾ ਤਰੁਣ, ਅਜੈ ਕੁਮਾਰ ਉਰਫ ਬਾਬਾ, ਅਮਿਤ ਕੁਮਾਰ, ਕਰਨ ਮੱਲ੍ਹੀ ਅਤੇ ਉਸਦੀ ਧਰਮਪਤਨੀ ਸਮੇਤ ਕੁਝ ਅਣਪਛਾਤੇ ਲੋਕ ਖੜ੍ਹੇ ਸਨ, ਜਿਨ੍ਹਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਸਨ। ਸਾਰਿਆਂ ਨੇ ਮਿਲ ਕੇ ਅੰਕਿਤ ਅਤੇ ਉਸ ਦੀ ਪਤਨੀ ’ਤੇ ਹਮਲਾ ਕਰ ਦਿੱਤਾ। ਹਸਪਤਾਲ ਦੇ ਸੂਤਰਾਂ ਦੀ ਮੰਨੀਏ ਤਾਂ ਪੋਸਟਮਾਰਟਮ ਦੌਰਾਨ ਅੰਕਿਤ ਦੇ ਸਰੀਰ ’ਤੇ ਲਗਭਗ 15 ਗੰਭੀਰ ਸੱਟਾਂ ਦਿਸੀਆਂ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ: ਇਕ ਵਾਰ ਫਿਰ ਜ਼ਰੂਰਤ ਸਮੇਂ ਗਾਇਬ ਹੋਏ ਕ੍ਰਿਕਟਰ ਹਰਭਜਨ ਸਿੰਘ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

shivani attri

This news is Content Editor shivani attri