ਹਿਮਾਚਲ 'ਚ ਕਤਲ ਹੋਏ 2 ਸਕੇ ਭਰਾਵਾਂ ਦਾ ਇਕੱਠਿਆਂ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

08/14/2023 1:35:37 PM

ਮੱਲ੍ਹੀਆਂ ਕਲਾਂ (ਟੁੱਟ)- ਨਾਲਾਗੜ੍ਹ ਹਿਮਾਚਲ ਪ੍ਰਦੇਸ਼ ’ਚ ਜਿਗਰੀ ਦੋਸਤ ਵੱਲੋਂ ਆਪਣੇ ਸਾਥੀਆ ਸਮੇਤ ਰਲ ਕੇ ਆਪਣੇ ਹੀ ਪਿੰਡ ਖੀਵਾ ਦੇ 2 ਸਕੇ ਭਰਾਵਾ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਨਾਲ ਇਕੋ ਘਰ ਦੇ 2 ਚਿਰਾਗ ਸਦਾ ਲਈ ਬੁੱਝ ਗਏ। ਵਰੁਣ ਬਾਵਾ (25) ਅਤੇ ਕੁਨਾਲ ਬਾਵਾ (21) ਦੇ ਮ੍ਰਿਤਕ ਸਰੀਰਾਂ ਦਾ ਜੱਦੀ ਪਿੰਡ ਖੀਵਾ ਦੇ ਸ਼ਮਸ਼ਾਨਘਾਟ ’ਚ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਐਤਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਹੈ।

ਦੋਹਰੇ ਕਤਲ ਸਬੰਧੀ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਪੁਲਸ ਦੇ ਡੀ. ਐੱਸ. ਪੀ. ਫਿਰੋਜ਼ ਖਾਨ ਨੇ ਟੈਲੀਫੋਨ ਰਾਹੀਂ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਸ ਨੇ ਦੋਹਰੇ ਕਤਲ ਕੇਸ ’ਚ ਲੋੜੀਂਦੇ ਕਾਤਲ ਗੌਰਵ ਗਿੱਲ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਖੀਵਾ, ਇੰਦਰਜੀਤ ਉਰਫ਼ ਇੰਦੂ ਵਾਸੀ ਦੇਸਰਪੁਰ ਅਤੇ ਇੰਦਰਜੀਤ ਨਾਂ ਦੇ ਨੌਜਵਾਨ ਨੂੰ ਪੁਲਸ ਨੇ ਕਤਲ ਤੋਂ 72 ਘੰਟਿਆ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ’ਚ ਨਕੋਦਰ ਅਤੇ ਅੰਮ੍ਰਿਤਸਰ ਦੀ ਪੁਲਸ ਨੇ ਪੁਲਸ ਟੀਮਾਂ ਦਾ ਬੁਹਤ ਸਹਿਯੋਗ ਕੀਤਾ। ਪੀੜਤ ਪਰਿਵਾਰ ਦੀ ਹਿਮਾਚਲ ਪ੍ਰਦੇਸ਼ ਨਾਲਾਗੜ੍ਹ ਦੀ ਪੁਲਸ ਪ੍ਰਸ਼ਾਸਨ ਤੋਂ ਇਕੋ-ਇਕ ਮੰਗ ਸੀ ਕਿ ਕਾਤਲਾਂ ਨੂੰ ਜਲਦ ਫੜ ਲਿਆ ਜਾਵੇ ਅਤੇ ਦੋਵਾਂ ਭਰਾਵਾਂ ਦਾ ਫਿਰ ਸਸਕਾਰ ਕਰਨਾ ਹੈ। ਬਾਕੀ ਕਤਲ ਦੇ ਅਸਲੀ ਕਾਰਨਾਂ ਦਾ ਜਲਦ ਹੀ ਖ਼ੁਲਾਸਾ ਹੋ ਜਾਵੇਗਾ। ਕਥਿਤ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣਗੀਆਂ।

ਇਹ ਵੀ ਪੜ੍ਹੋ- ਜਲੰਧਰ ਦੀਆਂ ਸੜਕਾਂ 'ਤੇ ਨੌਜਵਾਨਾਂ ਦੇ ਕਾਰਨਾਮੇ ਵਾਇਰਲ, ਬੁਲੇਟ ਦੇ ਪਵਾ 'ਤੇ ਪਟਾਕੇ, ਛੱਤ 'ਤੇ ਬੈਠ ਭਜਾਈ Thar

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri