ਸਵ: ਚਰਨਜੀਤ ਸਿੰਘ ਦੀ ਯਾਦ ''ਚ ਪੰਜ ਰੋਜ਼ਾ ਕ੍ਰਿਕਟ ਟੂਰਨਾਮੈਂਟ ਦਾ ਆਯੋਜਿਤ ਕਰਵਾਇਆ

10/17/2017 3:31:10 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਨਜ਼ਦੀਕੀ ਪਿੰਡ ਬੂੜਾ ਗੁੱਜਰ ਲਾਗੇ ਸੰਤ ਬਾਬਾ ਜਮੀਤ ਸਿੰਘ ਸਪੋਰਟਸ ਕਲੱਬ ਵੱਲੋਂ ਸਵ: ਚਰਨਜੀਤ ਸਿੰਘ ਦੀ ਯਾਦ 'ਚ ਪੰਜ ਰੋਜ਼ਾ ਤੀਜਾ ਕਾਸਕੋ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਜਿਸ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ 'ਕਾਕਾ ਬਰਾੜ' ਬਤੌਰ ਮੁੱਖ ਮਹਿਮਾਨ ਦੇ ਤੌਰ 'ਤੇ ਆਏ। ਉਨਾਂ ਨਾਲ ਸੁਖਜਿੰਦਰ ਸਿੰਘ ਬੱਬਲ ਬਰਾੜ, ਕੈਪਟਨ ਬਲਦੇਵ ਸਿੰਘ, ਅਰਸ਼ ਬਰਾੜ ਜੱਸੇਆਣਾ, ਬੋਹੜ ਸਿੰਘ, ਸ਼ਮਸ਼ੇਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ। ਇਸ ਮੌਕੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਤੋਂ ਬਾਅਦ ਆਪਣੇ ਸੰਬੋਧਨ 'ਚ ਆਪ ਆਗੂ ਜਗਦੀਪ ਸਿੰਘ 'ਕਾਕਾ ਬਰਾੜ' ਨੇ ਅਜਿਹਾ ਉੱਦਮ ਕਰਨ 'ਤੇ ਕਲੱਬ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅਜਿਹੇ ਖੇਡ ਟੂਰਨਾਮੈਂਟ ਨੌਜਵਾਨਾਂ ਨਸ਼ਿਆਂ ਤੋਂ ਬਚਾਈ ਰੱਖਣ 'ਚ ਮੀਲ ਪੱਥਰ ਸਾਬਤ ਹੁੰਦੇ ਹਨ। ਅਜਿਹੇ ਕਲੱਬ ਖੇਡ ਮੇਲੇ ਕਰਵਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵੱਲੋਂ ਕਲੱਬ ਨੂੰ ਸਹਾਇਤਾ ਰਾਸ਼ੀ ਵੀ ਸੌਂਪੀ। ਇਸ ਮੌਕੇ ਸੀਪਾ ਬਰਾੜ ਤੇ ਮਨੀ ਬਰਾੜ ਨੇ ਕਿਹਾ ਕਿ ਟੂਰਨਾਮੈਂਟ 'ਚ ਪਹਿਲਾ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਤੇ ਟਰਾਫੀ ਜਦਕਿ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 7100 ਰੁਪਏ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤੀਜੇ ਤੇ ਚੌਥੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 11-11 ਸੌ ਰੁਪਏ  ਸਮੇਤ ਟਰਾਫੀ ਦੇ ਕੇ ਨਵਾਜਿਆ ਜਾਵੇਗਾ। ਇਸ ਦੌਰਾਨ ਮੈਨ ਆਫ ਦਾ ਸੀਰੀਜ਼ ਨੂੰ ਮੋਡੀਫਾਈਡ ਸਕੂਟਰ ਤੇ ਬੈਟਸਮੈਨ ਤੇ ਬਾਲਰ ਨੂੰ ਜੂਸਰ ਇਨਾਮ ਵਜੋਂ ਦਿੱਤਾ ਜਾਵੇਗਾ। ਇਸ ਮੌਕੇ ਦੂਰ-ਦੂਰ ਤੋਂ ਪਿੰਡਾਂ ਦੇ ਲੋਕ ਹਾਜ਼ਰ ਸਨ।