'ਜਗ ਬਾਣੀ' ਦੀ ਖਬਰ ਦਾ ਅਸਰ, ਹੁਣ ਘਰਾਂ 'ਚ ਤੋਲੀ ਜਾਵੇਗੀ ਕਿਸਾਨਾਂ ਦੀ ਫਸਲ

04/19/2020 10:43:03 PM

ਸ਼੍ਰੀ ਮੁਕਤਸਰ ਸਾਹਿਬ()- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਬਚਾਅ ਸਬੰਧੀ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਜ਼ਿਲਾ ਮੈਜਿਸਟ੍ਰੇਟ ਵਲੋਂ ਕੁੱਝ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ। ਜਿਨ੍ਹਾਂ ਅਨੁਸਾਰ ਕਿਸਾਨਾਂ ਨੂੰ ਫਸਲ ਵੇਚਣ ਲਈ ਵੱਖ-ਵੱਖ ਪਿੰਡਾਂ ਤੋਂ ਇਕ ਮੰਡੀ 'ਚ ਇੱਕਠਾ ਹੋਣ ਦੀ ਜਰੂਰਤ ਨਹੀਂ ਹੋਵੇਗੀ, ਸਗੋਂ ਉਨ੍ਹਾਂ ਦੇ ਘਰਾਂ 'ਚ ਹੀ ਕਣਕ ਖਰੀਦੀ ਜਾਵੇਗੀ। ਹਦਾਇਤਾਂ ਮੁਤਾਬਕ ਉਨ੍ਹਾਂ ਦੀ ਫਸਲ ਨੂੰ ਉਸੇ ਪਿੰਡ 'ਚ ਹੀ ਵੇਚਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨ ਇਕ ਪਿੰਡ ਤੋਂ ਦੁਸਰੇ ਪਿੰਡ ਨਾ ਜਾ ਸਕੇ ਤੇ ਸਮਾਜਿਕ ਦੂਰੀ ਬਰਕਰਾਰ ਰੱਖਣ ਦੇ ਮੰਤਵ ਨਾਲ ਸਬੰਧਿਤ ਅਧਿਕਾਰੀਆਂ, ਮਾਰਕਿਟ, ਕਮੇਟੀਆਂ ਦੇ ਨੁਮਾਇੰਦਿਆਂ, ਆੜ੍ਹਤੀਆਂ, ਕੁੱਝ ਕਿਸਾਨਾਂ, ਖਰੀਦ ਏਜੰਸੀਆਂ, ਟਰਾਂਸਪੋਟਾਂ ਤੇ ਠੇਕੇਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਵੱਡੇ ਕਿਸਾਨਾਂ ਕੋਲ 25 ਏਕੜ ਤੋਂ ਵੱਧ ਜਮੀਨ ਹੈ ਜਾਂ ਫਸਲ ਦੀ ਪੈਦਾਵਾਰ 2-3 ਕਿਸਾਨਾਂ ਵਲੋਂ ਇਕੱਠੇ ਹੋ ਕੇ ਘੱਟੋ-ਘੱਟ 5000 ਬੋਰੀ ਤੋਂ ਵੱਧ ਕਿਸਾਨ ਬਾਸਮਤੀ ਦੀ ਬਿਜਾਈ ਕਰਦਾ ਹੋਵੇ ਤੇ ਜਿਸ ਕੋਲ ਕਣਕ ਦੀ ਸਟੋਰੇਜ ਲਈ ਲੌੜੀਂਦੀ ਜਗਾ ਉਪਲਬਦ ਹੋਵੇ, ਉਸ ਕਿਸਾਨ ਦੀ ਫਸਲ ਆੜ੍ਹਤੀਏ ਜਾ ਖਰੀਦ ਏਜੰਸੀ ਵੱਲੋ ਉਸ ਦੀ ਜਗ੍ਹਾ ਤੋਂ ਹੀ ਖਰੀਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡ 'ਚ ਕਿਸੇ ਆੜ੍ਹਤੀਏ ਕੋਲ ਘੱਟ ਤੋਂ ਘੱਟ ਇਕ ਏਕੜ ਦੇ ਪੱਕੇ ਫੜ੍ਹ ਦੀ ਜਗ੍ਹਾ ਹੋਵੇ ਜਾ ਕਿਸੇ ਐਗਰੀਮੈਂਟ ਰਾਹੀ ਉਪਲਬਧ ਕਰਵਾ ਸਕਦਾ ਹੋਵੇ ਨੂੰ ਕਣਕ ਦੀ ਖਰੀਦ ਦੇ ਮੰਤਵ ਲਈ ਵਰਤਿਆ ਜਾ ਸਕਦਾ ਹੈ। 
ਇਸ ਮਾਹਾਮਾਰੀ ਨੂੰ ਫੈਲਣ ਤੋਂ ਰੋਕਣ ਤੇ ਮੰਡੀਆਂ 'ਚ ਇੱਕਠ ਨਾ ਹੋਣ ਦੇਣ ਦੇ ਮੰਤਵ ਨੂੰ ਰੋਕਣ ਲਈ ਐਮ. ਕੇ. ਅਰਾਵਿੰਦ ਕੁਮਾਰ , ਜ਼ਿਲਾ ਮੈਜਿਸਟ੍ਰੇਟ, ਸ਼੍ਰੀ ਮੁਕਤਸਰ ਸਾਹਿਬ (The Epidemic Diseases Act) 1897 ਤੇ (The Epidemic Diseases) ਕੋਵਿਡ 19 (Regulation Act) 1897 ਤਹਿਤ ਮਿਲੇ ਅਧਿਕਾਰਾਂ ਦੀ ਵਰਤੋ ਕਰਦਿਆਂ ਹੋਇਆ ਹੇਠ ਲਿਖੀਆਂ ਹਦਾਅਤਾਂ ਜਾਰੀ ਕੀਤੀਆਂ ਹਨ।

ਜਾਰੀ ਹੋਈਆਂ ਇਹ ਹਦਾਇਤਾਂ :-
1. ਕਣਕ ਦੀ ਸਾਫ ਸਫਾਈ ਤੇ ਪੈਕਿੰਗ ਕਰਨ ਦੀ ਜਿੰਮੇਵਾਰੀ ਸਬੰਧਤ ਕਿਸਾਨ ਤੇ ਆੜਤੀਏ ਦੀ ਹੋਵੇਗੀ।
2. ਮੰਡੀ ਬੋਰਡ ਦੇ ਅਧਿਕਾਰੀਆਂ ਤੇ ਅਮਲੇ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਣਕ ਦੀ ਖਰੀਦ ਪ੍ਰਕਿਰਿਆਂ ਦਾ ਮੁਕੰਮਲ ਰਿਕਾਰਡ ਮੇਨਟੇਨ ਕੀਤਾ ਜਾਵੇਗਾ ਤੇ ਬਣਦੀ ਮਾਰਕਿਟ ਫੀਸ ਵਸੂਲੀ ਜਾਵੇ।
3. ਖਰੀਦ ਏਜੰਸੀ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸਾਨ ਦੀ ਸਾਰੀ ਕਣਕ ਖਰੀਦ ਕੀਤੀ ਜਾਵੇ ਤੇ ਇਸ 'ਚ ਨਮੀ ਦੀ ਮਾਤਰਾ ਮਾਪਦੰਡਾਂ ਅਨੁਸਾਰ ਸਹੀ ਹੋਵੇ।
4. ਮੰਡੀ 'ਚੋ ਕਣਕ ਚੁੱਕਣ ਦੀ ਬਜਾਏ ਕਿਸਾਨ ਪਾਸੋਂ ਸਿੱਧੇ ਤੌਰ 'ਤੇ ਕਣਕ ਚੁੱਕ ਕੇ ਗੋਡਾਉਨ ਤੱਕ ਪਹੁੰਚਾਉਣ ਲਈ ਜੇਕਰ ਟਰਾਂਸਪੋਟਰ ਦਾ ਵੱਧ ਖਰਚਾ ਆਉਂਦਾ ਹੈ ਤਾਂ ਸਬੰਧਤ ਆੜ੍ਹਤੀਏ ਵੱਲੋਂ ਇਸ ਵਾਧੂ ਖਰਚੇ ਸਬੰਧੀ ਪਹਿਲਾਂ ਹੀ ਟਰਾਂਸਪੋਟਰ ਨਾਲ ਐਗਰੀਮੈਂਟ ਕਰ ਲਿਆ ਜਾਵੇ।  

Bharat Thapa

This news is Content Editor Bharat Thapa