ਨਕਲੀ ਥਾਣੇਦਾਰ ਬਣ ਕੇ ਰਿਹਾ ਸੀ ਘੁੰਮ, ਪੁਲਸ ਨੇ ਇੰਝ ਕੀਤਾ ਕਾਬੂ

06/24/2017 4:45:04 PM

ਤਰਨਤਾਰਨ— ਤਰਨਤਾਰਨ ਦੇ ਕਸਬਾ ਝਬਾਲ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਨਕਲੀ ਥਾਣੇਦਾਰ ਨੂੰ ਵਰਦੀ 'ਚ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਥਾਣਾ ਝਬਾਲ ਦੇ ਮੁਖੀ ਹਰਚੰਦ ਸਿੰਘ ਨੇ ਦੱਸਿਆ ਕਿ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਸੀ ਅਤੇ ਸਾਨੂੰ ਇਤਲਾਹ ਮਿਲੀ ਸੀ ਕਿ ਸੰਦੀਪ ਸਿੰਘ ਨਾਮਕ ਵਿਅਕਤੀ ਤਰਨਤਾਰਨ ਦੇ ਇਲਾਕੇ 'ਚ ਵਰਦੀ ਪਾ ਕੇ ਲੋਕਾਂ ਨੂੰ ਕਹਿੰਦਾ ਹੈ ਕਿ ਮੈਂ ਪੁਲਸ 'ਚ ਭਰਤੀ ਹੋਇਆ ਹਾਂ। ਜਦੋਂ ਅਸੀਂ ਇਸ ਨੂੰ ਘੇਰ ਕੇ ਪੁੱਛਗਿੱਛ ਕੀਤੀ ਤਾਂ ਇਸ ਕੋਲੋਂ ਇਕ ਨਕਲੀ ਏਅਰ ਪਿਸਤੌਲ ਬਰਾਮਦ ਹੋਈ। ਇਸ ਜਾਂਚ ਕੀਤੀ ਜਾ ਰਹੀ ਹੈ, ਕਿ ਇਸ ਨੇ ਨਕਲੀ ਪਿਸਤੌਲ ਨਾਲ ਕੋਈ ਹੋਰ ਲੁੱਟ ਦੀਆਂ ਵਾਰਦਾਤਾਂ ਤਾਂ ਨਹੀਂ ਕੀਤੀਆਂ। ਪੁਲਸ ਵਲੋਂ ਉਸ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਦੋਸ਼ੀ ਨੇ ਦੱਸਿਆ ਕਿ ਉਹ ਇਕ ਮਹੀਨੇ ਤੋਂ ਨਕਲੀ ਵਰਦੀ ਪਾ ਕੇ ਘੂੰਮ ਰਿਹਾ ਹੈ ਅਤੇ ਕੋਈ ਵਾਰਦਾਤ ਨਹੀਂ ਕੀਤੀ ਅਤੇ ਇਹ ਸਾਲਾ ਸਮਾਨ ਪਟਿਆਲਾ ਤੋਂ ਖਰੀਦ ਕੇ ਲਿਆਂਦਾ ਹੈ।