ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਮਾਸਟਰਾਂ ਨੂੰ ਸਿਖਾਈ ਜਾਵੇਗੀ ਜਾਪਾਨੀ ਭਾਸ਼ਾ

07/02/2020 9:50:23 PM

ਲੁਧਿਆਣਾ, (ਵਿੱਕੀ)- ਸਿੱਖਿਆ ਦੀ ਗੁਣਵੱਤਾ ਅਤੇ ਮਾਪਦੰਡਾਂ ਨੂੰ ਹੋਰ ਉੱਚਾ ਚੁੱਕਣ ਦੇ ਉਦੇਸ਼ ਨਾਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਜਾਪਾਨੀ ਭਾਸ਼ਾ ਸਿਖਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਤਹਿਤ ਐੱਸ. ਸੀ. ਈ. ਆਰ. ਟੀ. ਵਲੋਂ ਜਾਰੀ ਇਕ ਪੱਤਰ ’ਚ ਪੰਜਾਬ ਦੇ ਜ਼ਿਲਾ ਐੱਸ. ਏ. ਐੱਸ. ਨਗਰ, ਰੂਪ ਨਗਰ ਅਤੇ ਫਤਿਹਗੜ੍ਹ ਸਾਹਿਬ ਦੇ 35 ਟ੍ਰੇਨਰਜ਼ ਲਈ ਪ੍ਰੋਗਰਾਮ ਦਾ ਆਯੋਜਨ 5 ਜੁਲਾਈ ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਸੈਕਟਰ-17 ਚੰਡੀਗੜ੍ਹ ਵਿਚ ਕੀਤਾ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਵਿਭਾਗ ਪਹਿਲੇ ਪੜਾਅ ’ਚ ਉਪਰੋਕਤ ਮਾਸਟਰ ਟ੍ਰੇਨਰਜ਼ ਅਧਿਆਪਕਾਂ ਨੂੰ ਜਾਪਾਨੀ ਭਾਸ਼ਾ ਦੀ ਟ੍ਰੇਨਿੰਗ ਦੇਵੇਗਾ। ਇਸ ਤੋਂ ਬਾਅਦ ਮਾਸਟਰ ਟ੍ਰੇਨਰ ਆਪਣੇ ਜ਼ਿਲਿਆਂ ’ਚ ਅਧਿਆਪਕਾਂ ਨੂੰ ਟ੍ਰੇਨਿੰਗ ਦੇਣਗੇ।

Bharat Thapa

This news is Content Editor Bharat Thapa