ਡੇਰਾ ਸਰਚ ਆਪਰੇਸ਼ਨ LIVE :ਰਾਮ ਰਹੀਮ ਦੀ ਗੁਫਾ ਤੱਕ ਪੁੱਜੀ ਜਾਂਚ ਟੀਮ, ਕੋਨੇ-ਕੋਨੇ ਦੀ ਹੋ ਰਹੀ ਹੈ ਵੀਡੀਓਗ੍ਰਾਫੀ

09/09/2017 12:03:35 PM

ਸਿਰਸਾ — ਪੰਜਾਬ-ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਹਰਿਆਣਾ ਪ੍ਰਸ਼ਾਸਨ ਅੱਜ ਡੇਰੇ ਦੇ ਅੰਦਰ ਪ੍ਰਵੇਸ਼ ਕਰ ਗਿਆ ਹੈ। ਸਰਚ ਆਪਰੇਸ਼ਨ ਸ਼ੁਰੂ ਹੋਣ ਤੋਂ ਬਾਅਦ ਰਾਮ ਰਹੀਮ ਦੇ ਕਈ ਰਾਜ਼ ਖੁੱਲਣ ਵਾਲੇ ਹਨ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰਿਟਾਇਰਡ ਸੈਸ਼ਨ ਜੱਜ ਏ.ਕੇ.ਐਸ. ਪਵਾਰ ਦੀ ਅਗਵਾਈ 'ਚ ਡੇਰੇ ਨੂੰ 10 ਜ਼ੋਨ 'ਚ ਵੰਡਿਆ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਨਿਯੁਕਤ ਕੀਤੇ ਗਏ ਜੱਜ ਅਨਿਲ ਕੁਮਾਰ ਪਵਾਰ , ਸਿਰਸਾ ਦੇ ਐਸ.ਪੀ. ਅਸ਼ਵਨੀ ਸ਼ੈਣਵੀ, ਡੀ.ਸੀ. ਪ੍ਰਭਜੋਤ ਸਿੰਘ ਤੋਂ ਇਲਾਵਾ ਸਿਰਸਾ ਪ੍ਰਸ਼ਾਸਨ ਦੇ ਨਾਲ 5 ਜ਼ਿਲਿਆਂ ਦੇ ਆਈ.ਪੀ.ਐਸ. ਅਧਿਕਾਰੀ ਵੀ ਸ਼ਾਮਲ ਹਨ।

ਸਰਚ ਆਪਰੇਸ਼ਨ ਨੂੰ ਬੜੇ ਹੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਮੇਂ ਤੋਂ ਪਹਿਲਾਂ ਬਾਹਰ ਨਾ ਜਾ ਸਕੇ ਇਸ ਲਈ ਟੀਮ ਦੇ ਕਿਸੇ ਵੀ ਕਰਮਚਾਰੀ ਨੂੰ ਮੋਬਾਈਲ ਜਾਂ ਪੈੱਨ ਅੰਦਰ ਲੈ ਕੇ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਸਕਵਾਇਡ ਦਸਤਾ ਵੀ ਸਿਰਸੇ 'ਚ ਮੌਜੂਦ ਹੈ। ਡੇਰਾ ਸੱਚਾ ਸੌਦਾ ਦੇ ਇਲਾਕੇ 'ਚ ਕਰਫਿਊ ਜਾਰੀ ਹੈ। ਬਾਹਰ ਦੇ ਕਿਸੇ ਵੀ ਵਿਅਕਤੀ ਨੂੰ ਡੇਰੇ ਦੇ ਅੰਦਰ ਜਾਣ 'ਤੇ ਪਾਬੰਧੀ ਲਗਾ ਦਿੱਤੀ ਗਈ ਹੈ। ਡੇਰਾ ਇਲਾਕੇ 'ਚ ਪਿੰਡਾ ਵਾਲਿਆਂ ਨੂੰ ਵੀ ਪਛਾਣ ਪੱਤਰ ਤੋਂ ਬਿਨ੍ਹਾਂ ਅੰਦਰ ਆਉਣ ਦੀ ਆਗਿਆ ਨਹੀਂ ਹੈ। ਡੇਰੇ ਦੇ ਚੱਪੇ-ਚੱਪੇ 'ਤੇ ਸੁਰੱਖਿਆ ਫੋਰਸ ਦਾ ਪਹਿਰਾ ਹੈ।

ਲਾਈਵ ਅਪਡੇਟ

ਸਰਚ ਅਭਿਆਨ ਦੌਰਾਨ ਡੇਰੇ ਦੇ 3 ਕਮਰਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਾਰਡਵੇਅਰ-ਲੈਪਟਾਪ ਜ਼ਬਤ ਕਰ ਲਏ ਗਏ ਹਨ। ਇਸ ਦੇ ਨਾਲ ਹੀ ਭਾਰੀ ਮਾਤਰਾ 'ਚ ਨਗਦੀ ਅਤੇ ਪਲਾਸਟਿਕ ਕਰੰਸੀ ਬਰਾਮਦ ਕੀਤੀ ਗਈ ਹੈ। ਸਰਚ ਅਭਿਆਨ ਦੌਰਾਨ ਜੰਗਲਾਤ ਵਿਭਾਗ ਦੀ ਟੀਮ ਨੂੰ ਵੀ ਬੁਲਾਇਆ ਗਿਆ, ਡੇਰੇ 'ਚ ਕਈ ਗੈਰਕਾਨੂੰਨੀ ਜਾਨਵਰ ਮਿਲੇ ਹਨ ਇਸ 'ਚ ਹਿਰਣ, ਮੋਰ, ਸ਼ੇਰ ਦਾ ਬੱਚਾ ਆਦਿ ਜਾਨਵਰ ਸ਼ਾਮਲ ਹਨ। ਕਾਦਿਯਾਨਾ ਨੇ ਹਵਾਲਾ ਦਿੱਤਾ ਹੈ ਕਿ ਜੰਗਲੀ ਜੀਵ ਐਕਟ 1972 ਦੇ ਅੰਤਰਗਤ ਡੇਰਾ ਸੱਚਾ ਸੌਦਾ 'ਚ ਜੰਗਲੀ ਜਾਨਵਰ ਰੱਖਣ ਦੇ ਸੰਬੰਧ ਇਕ ਵੀ ਕੇਸ ਦਰਜ ਨਹੀਂ ਕੀਤਾ ਗਿਆ ਹੈ, ਜਦੋਂਕਿ ਅੱਜ ਡੇਰੇ 'ਚ ਇਹ ਜਾਨਵਰ ਦੇਖੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ 'ਚ ਜੰਗਲੀ ਜਾਨਵਰਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਰੱਖਣ ਕਾਰਨ ਐਕਟ ਦੀ ਉਲੰਘਣਾ ਹੁੰਦੀ ਰਹੀ ਹੈ। ਕੱਪੜਿਆਂ ਤੋਂ ਲੈ ਕੇ ਜੁੱਤੀਆਂ ਤੱਕ ਅਜੀਬ-ਅਜੀਬ ਫੈਸ਼ਨ ਕਰਨ ਵਾਲਾ ਰਾਮ ਰਹੀਮ ਜਾਨਵਰਾਂ ਨੂੰ ਪਾਲਣ ਦਾ ਸ਼ੌਕ ਰੱਖਦਾ ਸੀ। ਉਸ ਦਾ ਸ਼ੌਕ ਇਸ ਤਰ੍ਹਾਂ ਦਾ ਸੀ ਕਿ ਉਸਨੇ ਕੁਝ ਸਾਲ ਪਹਿਲਾਂ ਇਕ ਸ਼ੇਰ ਦਾ ਬੱਚਾ ਮੰਗਵਾਇਆ ਸੀ। ਰਾਮ ਰਹੀਮ ਨੂੰ ਕਈ ਵਾਰ ਸ਼ੇਰ ਦੇ ਬੱਚੇ ਨਾਲ ਦੇਖਿਆ ਗਿਆ ਸੀ। ਡੇਰੇ 'ਚ ਭਾਰੀ ਮਾਤਰਾ 'ਚ ਦਵਾਈਆਂ ਵੀ ਮਿਲੀਆਂ ਹਨ। ਇਨ੍ਹਾਂ ਦਵਾਈਆਂ 'ਤੇ ਕਿਸੇ ਤਰ੍ਹਾਂ ਦਾ ਕੋਈ ਲੇਬਲ ਨਹੀਂ ਲੱਗਾ ਹੈ । ਡੇਰੇ ਦੀ ਜਾਂਚ ਕਰ ਰਹੀ ਟੀਮ ਦੀ ਕੌਣੇ-ਕੌਣੇ ਦੀ ਵੀਡੀਓਗ੍ਰਾਫੀ ਹੋ ਰਹੀ ਹੈ।
ਡੇਰੇ ਦੇ ਅੰਦਰ ਭੰਨ-ਤੋੜ ਅਤੇ ਖੁਦਾਈ ਦੇ ਵੀ ਸਬੂਤ ਮਿਲੇ ਹਨ, ਇਸ ਦੇ ਲਈ ਜੇ.ਸੀ.ਬੀ. ਵੀ ਬੁਲਾਈ ਗਈ ਹੈ। ਇਕ ਸਰਚ ਟੀਮ ਡੇਰਾ ਮੁਖੀ ਰਾਮ ਰਹੀਮ ਦੀ ਗੁਫਾ ਤੱਕ ਪਹੁੰਚ ਗਈ ਹੈ ਅਤੇ ਵੀਡੀਓਗ੍ਰਾਫੀ ਵੀ ਕਰ ਰਹੀ ਹੈ। ਡਿਪਟੀ ਡਾਇਰੈਕਟਰ ਪਬਲਿਕ ਰਿਲੇਸ਼ਨ ਸਤੀਸ਼ ਮਹਿਰਾ ਦਾ ਕਹਿਣਾ ਹੈ ਕਿ ਡੇਰੇ 'ਚੋਂ ਬਿਨ੍ਹਾ ਨੰਬਰ ਲਗਜ਼ਰੀ ਗੱਡੀ ਵੀ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ 7 ਹਜ਼ਾਰ ਦੇ ਪੁਰਾਣੇ ਨੋਟ ਵੀ ਬਰਾਮਦ ਕੀਤੇ ਗਏ ਹਨ।

- ਡੇਰੇ ਦੀ ਚੇਅਰਪਰਸਨ ਵਿਪਾਸਨਾ ਨੇ ਸਮਰਥਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਕੀਤੀ ਅਪੀਲ 
- ਡੇਰੇ ਦੇ ਸਰਚ ਆਪਰੇਸ਼ਨ 'ਤੇ ਹਾਈ ਕੋਰਟ ਦੀ ਤਿੱਖੀ ਨਜ਼ਰ

- ਡੇਰਾ ਸੱਚਾ ਸੌਦਾ ਦੇ ਮੁੱਖ ਦਫਤਰ 'ਚ ਦਾਖਲ ਹੋਏ ਕੋਰਟ ਕਮਿਸ਼ਨਰ ਏ.ਕੇ. ਪਵਾਰ

- ਡੇਰੇ ਦੀ ਚੇਅਰਪਰਸਨ ਵਿਪਾਸਨਾ ਨੇ ਕਿਹਾ ਹੈ ਕਿ ਹੈੱਡਕਵਾਟਰ 'ਚ ਕਾਨੂੰਨੀ ਕਾਰਵਾਈ ਚਲ ਰਹੀ ਹੈ। ਇਸਦੇ ਤਹਿਤ ਕੈਂਪਸ 'ਚ ਛਾਣਬੀਨ ਹੋ ਰਹੀ ਹੈ। ਡੇਰਾ ਸੱਚਾ ਸੌਦਾ ਹਮੇਸ਼ਾ ਤੋਂ ਕਾਨੂੰਨ ਦੀ ਪਾਲਣਾ ਕਰਦਾ ਆ ਰਿਹਾ ਹੈ। ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਹੈ ਕਿ ਕਾਨੂੰਨ ਦਾ ਸਾਥ ਦੇਣ ਅਤੇ ਸ਼ਾਂਤੀ ਬਣਾ ਕੇ ਰੱਖਣ।

- ਮਾਨੀਟਰਿੰਗ ਰੂਮ ਦੇ ਅੰਦਰ ਸਰਚ ਟੀਮ, ਹਾਰਡਵੇਅਰ-ਲੈਪਟਾਪ ਜ਼ਬਤ।
- ਮੈਡੀਟੇਸ਼ਨ, ਗੈਸਟ ਹਾਲ , ਨਾਮ ਚਰਚਾ ਘਰ 'ਚ ਸਰਚ ਅਭਿਆਨ ਜਾਰੀ।
- ਭਾਰੀ ਮਾਤਰਾ 'ਚ ਕੈਸ਼ ਅਤੇ ਪਲਾਸਟਿਕ ਕਰੰਸੀ ਵੀ ਬਰਾਮਦ।
- ਰੁੜਕੀ ਤੋਂ ਬੁਲਾਈ ਗਈ ਫੋਰੇਂਸਿਕ ਟੀਮ।
- ਜੰਗਲ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ।

- ਡੇਰੇ 'ਚ ਸਰਚ ਆਪਰੇਸ਼ਨ ਕਾਰਨ ਸਿਰਸਾ 'ਚ ਇੰਟਰਨੈੱਟ ਸੇਵਾਵਾਂ ਬੰਦ



ਡੇਰੇ ਦੀ ਤਲਾਸ਼ੀ ਲਈ ਜ਼ਿਲਾ ਪ੍ਰਸ਼ਾਸਨ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ 10 ਟੀਮਾਂ ਬਣਾਈਆਂ ਹਨ। ਇਸ ਦੇ ਨਾਲ ਹੀ ਡੇਰੇ ਨੂੰ ਵੀ 10 ਹਿੱਸਿਆ 'ਚ ਵੰਡਿਆ ਗਿਆ ਹੈ। ਡੇਰਾ ਸੱਚਾ ਸੌਦਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਡੇਰੇ ਦੇ ਸਾਰੇ ਚੋਰ ਰਸਤੇ ਵੀ ਬੰਦ ਕਰ ਦਿੱਤੇ ਗਏ ਹਨ। 

ਇਸ ਟੀਮ 'ਚ 7 ਆਈ.ਪੀ.ਐਸ. ਅਫਸਰ, 6 ਡੀ.ਐਸ.ਪੀ. ਹਨ। 1000 ਜਵਾਨ ਹੋਰ ਬੁਲਾਏ ਗਏ ਹਨ। 100 ਬੈਂਕ ਕਰਮਚਾਰੀ ਵੀ ਨਾਲ ਹਨ ਜੋ ਕਿ ਡੇਰੇ ਨਾਲ ਜੁੜੇ ਖਾਤੇ ਦੇਖਣਗੇ। ਵਿਸ਼ੇਸ਼ ਹੈਲੀਕਾਪਟਰ ਅਤੇ ਡੌਨ ਨਾਲ ਕਮਾਂਡੋ ਨਜ਼ਰ ਰੱਖਣਗੇ। ਫੌਜ ਅਤੇ ਪੈਰਾ ਮਿਲਟਰੀ ਫੋਰਸ ਅਤੇ ਪੁਲਸ ਦੇ 6 ਹਜ਼ਾਰ ਜਵਾਨ ਵੀ ਤਾਇਨਾਤ ਕੀਤੇ ਗਏ ਹਨ। 60 ਵੀਡੀਓਗ੍ਰਾਫਰ ਪੂਰੀ ਕਾਰਵਾਈ ਰਿਕਾਰਡ ਕਰਨਗੇ। 10 ਜੇ.ਸੀ.ਬੀ., 36 ਟਰਾਲੀਆਂ-ਟਰੈਕਟਰ ਅਤੇ 100 ਮਜ਼ਦੂਰ ਡੇਰੇ 'ਚ ਲਗਾਏ ਗਏ ਹਨ।