ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਵਿਅਕਤੀ ਦੀ ਮੌਤ

Saturday, May 05, 2018 - 03:25 AM (IST)

ਮੁਕੇਰੀਆਂ, (ਬਲਬੀਰ)- ਅੱਜ ਸਵੇਰੇ ਤੜਕਸਾਰ ਸਥਾਨਕ ਮਾਤਾ ਰਾਣੀ ਚੌਕ ਦੇ ਕੋਲ ਹੋਏ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਕੇਰੀਆਂ ਪੁਲਸ ਦੇ ਏ.ਐੱਸ.ਆਈ. ਜਗਤ ਸਿੰਘ ਨੇ ਪ੍ਰੈੱਸ ਨੂੰ ਦੱਸਿਆ ਕਿ ਬਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਲਾਹਪੁਰ ਬੇਟ ਜ਼ਿਲਾ ਗੁਰਦਾਸਪੁਰ ਆਪਣੇ ਮੋਟਰਸਾਈਕਲ ਨੰ ਪੀ.ਬੀ. 18 ਟੀ 0745 'ਤੇ ਬੈਠ ਕੇ ਰੋਜ਼ਾਨਾ ਦੀ ਤਰ੍ਹਾਂ ਸਵੇਰ ਕਰੀਬ 4 ਵਜੇ ਸਬਜ਼ੀ ਲੈ ਕੇ ਸਬਜ਼ੀ ਮੰਡੀ ਮੁਕੇਰੀਆਂ ਨੂੰ ਆ ਰਿਹਾ ਸੀ।
ਜਦੋਂ ਉਹ ਉਕਤ ਘਟਨਾ ਵਾਲੀ ਥਾਂ 'ਤੇ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਸਾਈਡ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News