ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ

08/10/2017 7:27:08 AM

ਕਪੂਰਥਲਾ, (ਮੱਲ੍ਹੀ)- ਪਿੰਡ ਕੋਠੇ ਕਾਲਾ ਸਿੰਘ ਦੇ ਕਿਸਾਨ ਮੋਹਨ ਸਿੰਘ ਦੇ ਸਪੁੱਤਰ ਜਗੀਰ ਸਿੰਘ (40 ਸਾਲ) ਦੀ ਅੱਜ ਸਵੇਰੇ ਮੋਟਰ ਚਲਾਉਣ ਲੱਗਿਆਂ ਕਰੰਟ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਭਰਾ ਤਰਸੇਮ ਸਿੰਘ ਨੇ ਦੱਸਿਆ ਕਿ ਜਗੀਰ ਸਿੰਘ ਜੋ ਸਵੇਰੇ ਘਰੋਂ ਮੋਟਰ ਚਲਾਉਣ ਗਿਆ ਸੀ ਤੇ ਮੋਟਰ ਚਲਾਉਣ ਸਮੇਂ ਸਟਾਰਟਰ 'ਚ ਕਰੰਟ ਆ ਗਿਆ ਤੇ ਮੌਕੇ 'ਤੇ ਹੀ ਜਗੀਰ ਸਿੰਘ ਦੀ ਮੌਤ ਹੋ ਗਈ ਜਿਸ ਦੀ ਸੂਚਨਾ ਨੇੜਲੀ ਪੁਲਸ ਚੌਕੀ ਭੁਲਾਣਾ ਨੂੰ ਦੇ ਦਿੱਤੀ ਹੈ । 
ਸਿਵਲ ਹਸਪਤਾਲ ਕਪੂਰਥਲਾ ਤੋਂ ਪੋਸਟਮਾਰਟਮ ਕਰਵਾਉਣ ਪਿੱਛੋਂ ਮ੍ਰਿਤਕ ਜਗੀਰ ਸਿੰਘ ਦੀ ਲਾਸ਼ ਮ੍ਰਿਤਕ ਘਰ ਖੀਰਾਂਵਾਲੀ ਵਿਖੇ ਰੱਖੀ ਗਈ ਹੈ ਜਿਸ ਦਾ ਸਸਕਾਰ 10 ਅਗਸਤ ਨੂੰ ਸਵੇਰੇ 11 ਵਜੇ ਪਿੰਡ ਕੋਠੇ ਕਾਲਾ ਸਿੰਘ ਵਿਖੇ ਸਥਿਤ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਗੀਰ ਸਿੰਘ ਆਪਣੇ ਪਿੱਛੇ 2 ਪੁੱਤਰ ਤੇ ਪਤਨੀ ਛੱਡ ਗਿਆ ਹੈ।