ਦੀਵਾਲੀ ਮੌਕੇ ਘਰ ''ਚ ਪਿਆ ਚੀਕ-ਚਿਹਾੜਾ, ਖੇਡ ਰਹੇ 6 ਸਾਲਾ ਬੱਚੇ ਦੀ ਮੌਤ

11/13/2023 6:25:23 PM

ਬਟਾਲਾ (ਸਾਹਿਲ)- ਬੀਤੇ ਕੱਲ੍ਹ ਪਿੰਡ ਕੱਲੂ ਸੋਹਲ ਵਿਖੇ ਬੇਹੱਦ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰ 'ਚ ਦੀਵਾਲੀ ਦੀਆਂ ਖੁਸ਼ੀਆਂ ਉਸ ਵੇਲੇ ਗਮੀ ਵਿਚ ਬਦਲ ਗਈਆਂ, ਜਦੋਂ ਘਰ ਵਿਚ ਹੀ ਖੇਡ ਰਹੇ ਇਕ 6 ਸਾਲਾ ਬੱਚੇ ਦੀ ਕਾਰ ਬੈਕ ਕਰਦੇ ਸਮੇਂ ਹੇਠਾਂ ਆਉਣ ਨਾਲ ਮੌਤ ਹੋ ਗਈ। 

ਇਹ ਵੀ ਪੜ੍ਹੋ-  ਪਾਕਿ ’ਚ 18 ਸਾਲਾ ਮੁੰਡੇ ਤੇ 35 ਸਾਲਾ ਕੁੜੀ ਦਾ ਪ੍ਰੇਮ ਵਿਆਹ ਚਰਚਾ 'ਚ, ਲੋਕ ਕਰ ਰਹੇ ਕਈ ਟਿੱਪਣੀਆਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਪੁੱਤਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ 6 ਸਾਲਾ ਭਰਾ ਮਨਕੀਰਤ ਸਿੰਘ ਘਰ ਵਿਚ ਖੇਡ ਰਿਹਾ ਸੀ। ਜਦੋਂ ਉਸ ਦਾ ਚਾਚਾ ਆਪਣੀ ਗੱਡੀ ’ਤੇ ਸਵਾਰ ਹੋ ਕੇ ਬਾਹਰ ਚੱਲਾ ਸੀ ਤਾਂ ਗੱਡੀ ਬੈਕ ਕਰਦੇ ਸਮੇਂ ਅਚਾਨਕ ਉਸਦਾ ਉਕਤ ਭਰਾ ਕਾਰ ਹੇਠਾਂ ਆ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਅਸੀਂ ਉਸ ਨੂੰ ਜ਼ਖ਼ਮੀ ਹਾਲਤ 'ਚ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲੈ ਗਏ, ਜਿਥੇ ਡਾਕਟਰਾਂ ਨੇ ਮਨਕੀਰਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜ੍ਹੋ- ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਸ਼ੱਕੀ ਹਾਲਾਤ 'ਚ ਪੁੱਤ ਦੀ ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan