ਇਕ ਹਫ਼ਤੇ ’ਚ ਖਤਮ ਹੋ ਜਾਵੇਗੀ NGT ਦੀ ਡੈੱਡਲਾਈਨ, ਅਜੇ ਤੱਕ ਫਾਈਨਲ ਨਹੀਂ ਹੋਈ ਗਿਆਸਪੁਰਾ ਹਾਦਸੇ ਦੀ ਰਿਪੋਰਟ

06/24/2023 4:17:11 PM

ਲੁਧਿਆਣਾ (ਹਿਤੇਸ਼) : ਗਿਆਸਪੁਰਾ ਹਾਦਸੇ ਦੀ ਜਾਂਚ ਮੁਕੰਮਲ ਕਰਨ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਕੀਤੀ ਗਈ ਗਈ ਡੈੱਡਲਾਈਨ ਇਕ ਹਫ਼ਤੇ ’ਚ ਖ਼ਤਮ ਹੋ ਜਾਵੇਗੀ ਪਰ ਰਿਪੋਰਟ ਹੁਣ ਤੱਕ ਫਾਈਨਲ ਨਹੀਂ ਹੋਈ। ਇਹ ਖੁਲਾਸਾ ਸ਼ੁੱਕਰਵਾਰ ਨੂੰ ਹੋਈ ਫੈਕਟ ਫਾਈਡਿੰਗ ਕਮੇਟੀ ਦੀ ਮੀਟਿੰਗ ’ਚ ਹੋਇਆ ਹੈ। ਜ਼ਿਕਰਯੋਗ ਹੈ ਕਿ 30 ਅਪ੍ਰੈਲ ਨੂੰ ਗਿਆਸਪੁਰਾ ਇਲਾਕੇ ’ਚ ਗੈਸ ਲੀਕ ਹੋਣ ਨਾਲ 11 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ’ਚ ਇਕ ਪਰਿਵਾਰ ਦੇ ਕਈ ਮੈਂਬਰ ਅਤੇ ਬੱਚੇ ਵੀ ਸ਼ਾਮਲ ਸਨ। ਇਸ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਜਿਸਟਰੇਟੀ ਜਾਂਚ ਦੇ ਆਦੇਸ਼ ਦੇਣ ਸਮੇਤ ਪੁਲਸ ਵਲੋਂ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਐੱਨ. ਜੀ. ਟੀ. ਵਲੋਂ ਮੀਡੀਆ ਦੀਆਂ ਖ਼ਬਰਾਂ ਦਾ ਨੋਟਿਸ ਲੈਂਦੇ ਹੋਏ ਪੀ. ਪੀ. ਸੀ. ਬੀ. ਦੇ ਚੇਅਰਮੈਨ ਦੀ ਅਗਵਾਈ ’ਚ ਫੈਕਟ ਫਾਈਡਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਲੋਂ 8 ਮਈ ਨੂੰ ਸਾਈਟ ਵਿਜ਼ਿਟ ਕਰਨ ਤੋਂ ਇਲਾਵਾ ਆਪਸ ’ਚ ਮੀਟਿੰਗ ਕਰ ਕੇ ਹਾਦਸੇ ਨਾਲ ਜੁੜੇ ਪਹਿਲੂਆਂ ਨੂੰ ਲੈ ਕੇ ਚਰਚਾ ਕੀਤੀ ਗਈ ਸੀ, ਜਿਸ ਤੋਂ ਬਾਅਦ ਤੋਂ ਇਸ ਮੁੱਦੇ ’ਤੇ ਕੋਈ ਹਲਚਲ ਨਹੀਂ ਹੋਈ। ਹੁਣ ਐੱਨ. ਜੀ. ਟੀ. ’ਚ ਰਿਪੋਰਟ ਦਾਖਲ ਕਰਨ ਲਈ ਫਿਕਸ ਕੀਤੀ ਗਈ ਡੈੱਡਲਾਈਨ ਖਤਮ ਹੋਣ ’ਚ ਇਕ ਹਫਤੇ ਦਾ ਸਮਾਂ ਬਾਕੀ ਰਹਿ ਗਿਆ ਹੈ ਤਾਂ ਕਮੇਟੀ ਦੇ ਮੈਂਬਰ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਲੁਧਿਆਣਾ ’ਚ ਇਕੱਠੇ ਹੋਏ। ਜਾਣਕਾਰੀ ਮੁਤਾਬਕ ਨਗਰ ਨਿਗਮ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਅਤੇ ਕਮੇਟੀ ’ਚ ਸ਼ਾਮਲ ਹੋਰ ਵਿਭਾਗਾਂ ਵਲੋਂ ਹੁਣ ਤੱਕ ਆਪਣੀ ਰਿਪੋਰਟ ਫਾਈਨਲ ਨਾ ਕਰਨ ਦੀ ਗੱਲ ਸਾਹਮਣੇ ਆਈ ਹੈ, ਜਿਸ ਨੂੰ ਜਲਦ ਮੁਕੰਮਲ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਅਰਜੁਨ ਰਾਮ ਨੇ ਹੁਸੈਨੀਵਾਲਾ ਲਈ ਕੀਤਾ ਵੱਡਾ ਐਲਾਨ 

ਮੇਲ ਨਹੀਂ ਖਾਂਦੀ ਪੀ. ਪੀ. ਸੀ. ਬੀ. ਅਤੇ ਸੀ. ਪੀ. ਸੀ. ਬੀ. ਦੀ ਰਿਪੋਰਟ
ਇਸ ਘਟਨਾ ਤੋਂ ਬਾਅਦ ਐੱਨ. ਡੀ. ਆਰ. ਐੱਫ. ਦੀ ਟੀਮ ਵਲੋਂ ਮੌਕੇ ’ਤੇ ਜਾ ਕੇ ਕੀਤੀ ਗਈ ਚੈਕਿੰਗ ਦੌਰਾਨ ਸੀਵਰੇਜ ਦੇ ਮੈਨਹੋਲ ’ਚ ਹਾਈਡ੍ਰੋਜਨ ਸਲਫਾਈਡ ਹੋਣ ਦੀ ਗੱਲ ਸਾਹਮਣੇ ਆਈ ਸੀ, ਜਿਸ ਨੂੰ ਲੈ ਕੇ ਪੀ. ਪੀ. ਸੀ. ਬੀ. ਵਲੋਂ ਨਗਰ ਨਿਗਮ ’ਤੇ ਠੀਕਰਾ ਫੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹਾਦਸਾ ਸੀਵਰੇਜ ਜਾਮ ਹੋਣ ਦੀ ਵਜ੍ਹਾ ਨਾਲ ਉਸ ’ਚ ਪੈਦਾ ਹੋਣ ਵਾਲੀ ਗੈਸ ਦੀ ਨਿਕਾਸੀ ਲਈ ਕੋਈ ਇੰਤਜ਼ਾਮ ਨਾ ਹੋਣ ਦੀ ਵਜ੍ਹਾ ਨਾਲ ਹੋਇਆ ਹੈ। ਇਸ ਤੋਂ ਇਲਾਵਾ ਘਟਨਾ ਸਥਾਨ ਨੇੜਲੇ ਇਲਾਕੇ ’ਚ ਸਥਿਤ ਇੰਡਸਟ੍ਰੀਅਲ ਯੂਨਿਟਾਂ ਵਲੋਂ ਕੈਮੀਕਲ ਵਾਲਾ ਪਾਣੀ ਨੂੰ ਨਾਜਾਇਜ਼ ਰੂਪ ’ਚ ਸੀਵਰੇਜ ’ਚ ਛੱਡਣ ਨੂੰ ਲੈ ਕੇ ਪੀ. ਪੀ. ਸੀ. ਬੀ. ਨੂੰ ਕਟਹਿਰੇ ’ਚ ਖੜ੍ਹਾ ਕੀਤਾ ਜਾ ਰਿਹਾ ਹੈ। ਜਿਸ ਗੱਲ ’ਤੇ ਪੀ. ਪੀ. ਸੀ. ਬੀ. ਵਲੋਂ ਪਹਿਲ ਦੇ ਅਾਧਾਰ ’ਤੇ ਪੇਸ਼ ਕੀਤੀ ਗਈ ਰਿਪੋਰਟ ’ਚ ਮੋਹਰ ਲਗਾਈ ਗਈ ਹੈ ਕਿ ਸੀਵਰੇਜ ’ਚ ਐਸਿਡ ਵਾਟਰ ਮੌਜੂਦ ਹੋਣ ਦੀ ਵਜ੍ਹਾ ਨਾਲ ਜ਼ਿਆਦਾ ਮਾਤਰਾ ’ਚ ਹਾਈਡ੍ਰੋਜਨ ਸਲਫਾਈਡ ਹੋ ਸਕਦੀ ਹੈ। ਭਾਵੇਂ ਇਸ ਮੁੱਦੇ ’ਤੇ ਕਮੇਟੀ ਵਲੋਂ ਅਜੇ ਆਪਣੀ ਰਿਪੋਰਟ ਫਾਈਨਲ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਸਬਸਿਡੀ 'ਤੇ ਖੇਤੀ ਮਸ਼ੀਨਾਂ ਖ਼ਰੀਦਣ ਵਾਲੇ ਕਿਸਾਨਾਂ ਲਈ ਵੱਡਾ ਮੌਕਾ, ਵਿਭਾਗ ਨੇ ਕੀਤੀ ਅਰਜ਼ੀਆਂ ਦੀ ਮੰਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha