ਹਵਾਈ ਅੱਡੇ ’ਚ ਬਣੀ ਪਾਣੀ ਵਾਲੀ ਡਿੱਗੀ ’ਚੋਂ ਮਿਲੀ ਲਾਸ਼

08/20/2018 5:34:27 AM

 ਗੋਨਿਆਣਾ, (ਗੋਰਾ ਲਾਲ)- ਸਥਾਨਕ ਪੁਲਸ ਸਟੇਸ਼ਨ ਅਧੀਨ ਪੈਂਦੀ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਭਿਸੀਆਣਾ ਦੇ ਹਵਾਈ ਅੱਡੇ ਵਿਚ ਬਣੀ ਪਾਣੀ ਵਾਲੀ ਡਿੱਗੀ ’ਚੋਂ ਇਕ ਅੱਧਖਡ਼ ਉਮਰ ਦੇ ਵਿਅਕਤੀ ਦੀ ਲਾਸ਼ ਮਿਲੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਮਜ਼ਦੂਰ ਪ੍ਰੀਤਮ ਚੌਧਰੀ (52) ਪੁੱਤਰ ਰਾਏ ਸਿੱਖ ਪੰਡਤ, ਜੋ ਭਿਸੀਆਣਾ ਹਵਾਈ ਅੱਡੇ ’ਚ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਬੀਤੇ ਦਿਨੀਂ 18 ਅਗਸਤ ਨੂੰ ਆਪਣੇ ਕੰਮ ’ਤੇ ਗਿਆ, ਪਰ ਉਹ ਆਪਣੇ ਘਰ ਨਹੀਂ ਪਰਤਿਆ। ਜਿਸ ਦੀ ਉਸਦੇ ਘਰਦਿਅਾਂ ਨੇ ਕਾਫੀ ਭਾਲ ਕੀਤੀ। ਜਿਸ ਦੀ ਲਾਸ਼ ਅੱਜ ਬਾਅਦ ਦੁਪਹਿਰ ਭਿਸੀਆਣਾ ਹਵਾਈ ਅੱਡੇ ’ਚ ਬਣੀ ਪਾਣੀ ਦੀ ਡਿੱਗੀ ’ਚੋਂ ਮਿਲੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
 ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਹਰਬੰਸ ਸਿੰਘ ਨੇ ਕਿਹਾ ਕਿ ਪੁਲਸ ਨੇ ਮ੍ਰਿਤਕ ਪ੍ਰੀਤਮ ਚੌਧਰੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਭੇਜ ਦਿੱਤੀ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।