ਝਗੜੇ ''ਚ ਪੀੜਤ ਧਿਰ ਨੇ ਪੁਲਸ-ਪ੍ਰਸ਼ਾਸਨ ''ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼

06/25/2017 1:51:27 AM

ਫਗਵਾੜਾ,   (ਜਲੋਟਾ)- ਪਿੰਡ ਨੰਗਲ ਮਾਝਾ ਵਿਖੇ ਹੋਏ ਝਗੜੇ 'ਚ ਪੀੜਤ ਧਿਰ ਨੇ ਪੁਲਸ-ਪ੍ਰਸ਼ਾਸਨ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ। ਸਿਵਲ ਹਸਪਤਾਲ 'ਚ ਦਾਖਲ ਮੋਨਿਕਾ ਕਲੇਰ (25) ਪੁੱਤਰੀ ਬਲਵਿੰਦਰ ਕੁਮਾਰ ਵਾਸੀ ਨੰਗਲ ਮਾਝਾ ਨੇ ਦੱਸਿਆ ਕਿ 14 ਜੂਨ ਨੂੰ ਸ਼ਾਮ ਉਨ੍ਹਾਂ ਦੇ ਗੁਆਂਢ 'ਚ ਰਹਿੰਦੇ ਬਲਵੀਰ ਚੰਦ ਪੁੱਤਰ ਚਮਨ ਲਾਲ ਤੇ ਕਮਲਜੀਤ ਕੌਰ ਪਤਨੀ ਰੇਸ਼ਮ ਸਿੰਘ ਨੇ ਸਾਥੀਆਂ ਸਮੇਤ ਉਨ੍ਹਾਂ ਨਾਲ ਝਗੜਾ ਕੀਤਾ, ਜਿਸ 'ਚ ਉਸਦੀ ਬਾਂਹ ਟੁੱਟ ਗਈ ਅਤੇ ਉਸਦੀ (ਮੋਨਿਕਾ ਕਲੇਰ ਦੀ) ਮਾਤਾ ਹੰਸ ਕੌਰ ਦੇ ਗੁੱਝੀਆਂ ਸੱਟਾਂ ਲੱਗੀਆਂ। ਇਸ ਸਬੰਧ 'ਚ ਪੁਲਸ ਨੇ ਥਾਣਾ ਸਦਰ ਫਗਵਾੜਾ 'ਚ ਐੱਫ. ਆਈ. ਆਰ. ਨੰ. 84 ਮਿਤੀ 15.06.17 ਅਧੀਨ ਕੇਸ ਦਰਜ ਕਰਨ ਦੀ ਸਿਰਫ ਦੀ ਖਾਨਾਪੂਰਤੀ ਕੀਤੀ ਹੈ। ਮੋਨਿਕਾ ਦੀ ਮਾਤਾ ਹੰਸ ਕੌਰ ਨੇ ਦੱਸਿਆ ਕਿ ਜਦੋਂ ਉਹ ਚਹੇੜੂ ਚੌਕੀ ਆਪਣੀ ਐੱਫ. ਆਈ. ਆਰ. 'ਤੇ ਹੋਈ ਕਾਰਵਾਈ ਬਾਰੇ ਪੁੱਛਣ ਗਏ ਤਾਂ ਚੌਕੀ 'ਚ ਮੌਜੂਦ ਮੁਲਾਜ਼ਮਾਂ ਦਾ ਵਤੀਰਾ ਬਹੁਤ ਰੁੱਖਾ ਸੀ। ਦੋਸ਼ੀ ਧਿਰ ਸ਼ਰੇਆਮ ਧਮਕੀਆਂ ਦੇ ਰਹੀ ਹੈ, ਜਿਸ ਕਰਕੇ ਉਨ੍ਹਾਂ ਦਾ ਪੂਰਾ ਪਰਿਵਾਰ ਦਹਿਸ਼ਤ 'ਚ ਹੈ। ਉਨ੍ਹਾਂ ਪੁਲਸ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਧਿਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।