ਕਾਂਗਰਸੀ ਵਰਕਰ ਸਰਵ ਸਾਂਝੇ ਕੰਮ ਕਰਵਾਉਣ ਲਈ ਸਰਗਰਮੀਆਂ ਦੀ ਸ਼ੁਰੂਆਤ ਕਰਨ - ਭੱਟੀ

12/07/2017 5:58:34 PM


ਬੁਢਲਾਡਾ (ਮਨਜੀਤ) - ਕਾਂਗਰਸੀ ਵਰਕਰਾਂ ਦੇ ਸਰਵ ਸਾਂਝੇ ਕੰਮ ਕਰਵਾਉਣ ਲਈ ਸਥਾਨਕ ਆਗੂਆਂ ਨੂੰ ਆਪਣੀਆਂ ਸਰਗਰਮੀਆਂ ਦੀ ਸ਼ੁਰੀਆਤ ਕਰਨੀ ਚਾਹੀਦੀ ਹੈ ਨਾ ਕਿ ਪਾਰਟੀ ਵੱਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਨ ਵਾਲੇ ਆਗੂਆਂ ਦੀਆਂ ਝੂਠੀਆਂ ਸ਼ਿਕਾਇਤਾਂ ਪਾਰਟੀ ਦਫਤਰ ਚੰਡੀਗੜ੍ਹ ਵਿਖੇ ਕੀਤੀਆਂ ਜਾਣ, ਕਿਉਂਕਿ ਹਲਕੇ ਦੇ ਸਰਵਸਾਂਝੇ ਕੰਮ ਕਰਵਾਉਣਾ ਮੇਰੇ ਸਮੇਤ ਹਲਕੇ ਦੇ ਸੀਨੀਅਰ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਸ਼ਬਦ ਬੀ. ਡੀ. ਪੀ. ਓ. ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਗੱਲਬਾਤ ਕਰਦਿਆਂ ਕਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਲੋੜਵੰਦ ਗਰੀਬ ਲੋਕਾਂ ਨੂੰ ਸਰਕਾਰੀ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ। ਲੋਕ ਕਾਂਗਰਸ ਸਰਕਾਰ 'ਚ ਸਰਕਾਰੀ ਸਹੂਲਤਾਂ ਨੂੰ ਪ੍ਰਾਪਤ ਕਰਨ ਲਈ ਸੈਂਕੜਿਆਂ ਦੀ ਗਿਣਤੀ 'ਚ ਪਿੰਡਾਂ ਅਤੇ ਸ਼ਹਿਰਾਂ 'ਚੋਂ ਗਰੀਬ ਲੋਕ ਮੇਰੇ ਤੋਂ ਰਹੇ ਹਨ, ਜਿਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਮੈ ਹਰ ਸੰਭਵ ਯਤਨ ਕਰ ਰਹੀ ਹਾਂ। ਬੀਬੀ ਭੱਟੀ ਨੇ ਕਿਹਾ ਲੋਕ ਪੱਖੀ ਕੰਮ ਕਰਨ ਵਾਲੇ ਆਗੂਆਂ ਨੂੰ ਕੁੱਝ ਲੋਕ ਮਾਣ ਸਨਮਾਨ ਦੇਣ ਦੀ ਬਜਾਏ ਉਨ੍ਹਾਂ ਦੀਆਂ ਪਾਰਟੀ ਦਫਤਰ ਚੰਡੀਗੜ੍ਹ ਵਿਖੇ ਆਪਣੇ ਨਿੱਜੀ ਸਵਾਰਥਾਂ ਲਈ ਝੂਠੀਆਂ ਸ਼ਿਕਾਇਤਾ ਦਰਜ ਕਰਵਾ ਰਹੇ ਹਨ ਪਰ ਮੈਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੀਆਂ ਹਦਾਇਤਾਂ ਤੇ ਪਾਰਟੀ ਦੀ ਸੇਵਾ ਕਰ ਰਹੀ ਹਾਂ ਅਤੇ ਕਰਦੀ ਰਹਾਂਗੀ। ਇਸ ਮੌਕੇ ਜ਼ਿਲਾ ਕਾਂਗਰਸ ਦੇ ਮੀਤ ਪ੍ਰਧਾਨ ਮਾਸਟਰ ਪ੍ਰਕਾਸ਼, ਪੰਜਾਬ ਪ੍ਰਦੇਸ. ਕਾਂਗਰਸ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਦੋਦੜਾ, ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਪਿਆਰੀ ਤੋਂ ਇਲਾਵਾ ਹੋਰ ਅਧਿਕਾਰੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।