ਸਿੱਖਿਆ ਵਿਭਾਗ ਦੇ ਕਲੈਰੀਕਲ ਸਟਾਫ ਨੇ ਡੀ. ਸੀ. ਨੂੰ ਮੰਗ ਪੱਤਰ ਸੌਂਪਿਆ

09/24/2017 7:06:14 AM

ਤਰਨਤਾਰਨ,   (ਆਹਲੂਵਾਲੀਆ)- ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਸਬ ਆਫਿਸ ਐਸੋਸੀਏਸ਼ਨ ਜ਼ਿਲਾ ਤਰਨਤਾਰਨ ਦੇ ਮਨਿਸਟੀਰੀਅਲ ਸਟਾਫ ਨੇ ਹੱਕੀ ਮੰਗਾਂ ਨੂੰ ਲੈ ਕੇ ਜ਼ਿਲਾ ਪ੍ਰਧਾਨ ਆਦੇਸ਼ ਸਿੰਘ ਦੀ ਅਗਵਾਈ 'ਚ ਰੋਸ ਰੈਲੀ ਕੀਤੀ। ਉਪਰੰਤ ਸੂਬਾ ਜਨਰਲ ਸਕੱਤਰ ਪਵਨਜੀਤ ਸਿੰਘ ਅਤੇ ਸੰਜੀਵ ਕਾਲੜਾ ਦੀ ਅਗਵਾਈ ਹੇਠ ਮੰਗ ਪੱਤਰ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੂੰ ਸੌਂਪਿਆ। 
ਇਸ ਸਮੇਂ ਜ਼ਿਲਾ ਅਹੁਦੇਦਾਰ ਗੁਰਿੰਦਰਪਾਲ ਸਿੰਘ, ਨਰਿੰਦਰ ਭੱਲਾ, ਪਰਮਿੰਦਰਜੀਤ ਸਿੰਘ, ਰਜਿੰਦਰਪਾਲ ਸਿੰਘ, ਆਲਮਬੀਰ ਸਿੰਘ, ਗੁਰਸਿੰਦਰਪਾਲ ਰਾਜਨ, ਦਲਜੀਤ ਸਿੰਘ ਸ਼ੇਰੋਂ, ਹਰਦੀਪ ਸਿੰਘ ਵਿਰਕ ਤਹਿਸੀਲ ਪ੍ਰਧਾਨ, ਸੰਦੀਪ ਸਿੰਘ ਤਹਿਸੀਲ ਪ੍ਰਧਾਨ, ਰੇਸ਼ਮ ਸਿੰਘ ਪੱਟੀ ਆਦਿ ਨੇ ਗੱਲਬਾਤ ਦੌਰਾਨ ਦੱਸਿਆ ਕੇ ਡੀ. ਸੀ. ਸੱਭਰਵਾਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕੇ ਉਨ੍ਹਾਂ ਦਾ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। 
ਆਗੂਆਂ ਨੇ ਦੱਸਿਆ ਕਿ ਸਿੱਖਿਆ ਸਕੱਤਰ ਪੰਜਾਬ ਵੱਲੋਂ ਜਥੇਬੰਦੀ ਦੀਆਂ ਹੱਕੀ ਮੰਗਾਂ ਲਈ ਸਮਾਂ ਨਾ ਦੇਣ ਕਰ ਕੇ ਰੋਸ ਵਜੋਂ ਪੂਰੇ ਪੰਜਾਬ ਵਿਚ ਜ਼ਿਲਾ ਹੈੱਡਕੁਆਰਟਰਾਂ, ਡਿਪਟੀ ਕਮਿਸ਼ਨਰ ਤੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਦਿੱਤੇ ਜਾਣ ਦਾ ਫੈਸਲਾ ਸੂਬਾ ਜਥੇਬੰਦੀ ਨੇ ਕੀਤਾ ਸੀ। ਇਸ ਮੌਕੇ ਸਰਬਜੀਤ ਸਿੰਘ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ, ਰਛਪਾਲ ਸਿੰਘ ਆਦਿ ਹਾਜ਼ਰ ਸਨ।