ਪੁਲਸ ਨੂੰ ਉਲਝਾਉਂਦੇ ਰਹੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਬੱਚੇ

12/06/2017 6:31:01 AM

ਕਪੂਰਥਲਾ, (ਭੂਸ਼ਣ)- ਬੀਤੇ ਦਿਨੀਂ ਫੁਵਾਰਾ ਚੌਕ ਦੇ ਨਜ਼ਦੀਕ ਸ਼ੂਜ਼-ਰੂਮ 'ਚ ਹੋਈ ਚੋਰੀ ਅਤੇ ਇਕ ਬੈਂਕ ਏ. ਟੀ. ਐੱਮ. ਦੇ ਸ਼ਟਰ ਨੂੰ ਤੋੜਨ ਦੇ ਮਾਮਲੇ ਵਿਚ ਫੜੇ ਗਏ ਤਿੰਨਾਂ ਨਾਬਾਲਿਗ ਮੁਲਜ਼ਮਾਂ ਨੂੰ ਜਿਥੇ ਜੂਵਾਨਾਇਲ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ, ਉਥੇ ਹੀ ਪੁੱਛਗਿਛ ਦੌਰਾਨ 18 ਸਾਲ ਤੋਂ ਲੈ ਕੇ 14 ਸਾਲ ਦੇ ਇਨ੍ਹਾਂ ਬੱਚਿਆਂ ਨੇ ਪੁਲਸ ਦੇ ਸਾਹਮਣੇ ਇੰਨੇ ਸਨਸਨੀਖੇਜ਼ ਖੁਲਾਸੇ ਕੀਤੇ ਹਨ ਕਿ ਜਿਸ ਨੂੰ ਸੋਚ ਕੇ ਪੁਲਸ ਟੀਮ ਵੀ ਇੰਨੀ ਛੋਟੀ ਉਮਰ ਦੇ ਬੱਚਿਆਂ ਦੀ ਅਪਰਾਧਿਕ ਸੋਚ ਨੂੰ ਲੈ ਕੇ ਹੈਰਾਨ ਰਹਿ ਗਈ ਹੈ। 
ਚੋਰੀ ਦੀ ਵਾਰਦਾਤ ਨੂੰ ਨਾਬਾਲਗ ਬੱਚਿਆਂ ਨੇ ਦਿੱਤਾ ਅੰਜਾਮ
ਜ਼ਿਕਰਯੋਗ ਹੈ ਕਿ ਬੀਤੇ 28 ਨਵੰਬਰ ਨੂੰ ਕਪੂਰਥਲਾ ਦੇ ਫੁਵਾਰਾ ਚੌਕ ਦੇ ਨਜ਼ਦੀਕ ਨੈਸ਼ਨਲ ਸ਼ੂ ਜ਼ੋਨ 'ਚ ਚੋਰੀ ਕਰ ਰਹੇ 3 ਮੁਲਜ਼ਮ ਜਿਥੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਸਨ, ਉਥੇ ਹੀ ਇਸ ਘਟਨਾ ਦੇ ਦੌਰਾਨ ਇਨ੍ਹਾਂ ਮੁਲਜ਼ਮਾਂ ਨੇ ਨਜ਼ਦੀਕ ਪੈਂਦੀ ਬੈਂਕ ਵਿਚ ਏ. ਟੀ. ਐੱਮ. ਨੂੰ ਤੋੜਨ ਦੇ ਮਕਸਦ ਨਾਲ ਸ਼ਟਰ ਦਾ ਕਾਫ਼ੀ ਨੁਕਸਾਨ ਕੀਤਾ ਸੀ । ਜਿਸ ਨੂੰ ਲੈ ਕੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ, ਜਿਸ ਨੂੰ ਲੈ ਕੇ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਤਿੰਦਰਜੀਤ ਸਿੰਘ  ਨੇ ਮੁਲਜ਼ਮ ਦੀ ਤਲਾਸ਼ ਨੂੰ ਲੈ ਕੇ ਜਦੋਂ ਮੁਖਬਰਾਂ ਦੀ ਮਦਦ ਲਈ ਤਾਂ ਖੁਲਾਸਾ ਹੋਇਆ ਕਿ ਚੋਰੀ ਦੀ ਇਸ ਵਾਰਦਾਤ ਨੂੰ 8 ਸਾਲ ਤੋਂ ਲੈ ਕੇ 14 ਸਾਲ ਤਕ ਦੇ 3 ਬੱਚਿਆਂ ਲਗਰੁ, ਈਸਵੀ ਅਤੇ ਰਾਹੁਲ ਨੇ ਅੰਜਾਮ ਦਿੱਤਾ ਹੈ । ਜਿਸ 'ਤੇ ਪੁਲਸ ਟੀਮ ਨੇ ਜਦੋਂ ਛਾਪਾਮਾਰੀ ਦੇ ਦੌਰਾਨ ਉਨ੍ਹਾਂ ਨੂੰ ਕਾਬੂ ਕੀਤਾ ਤਾਂ ਉਨ੍ਹਾਂ ਦੇ ਕਬਜ਼ਿਆਂ ਤੋਂ 5 ਮੋਬਾਇਲ ਫੋਨ, 4 ਘੜੀਆਂ, ਇਕ ਜੋੜੀ ਬੂਟ ਅਤੇ 2 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।  
ਪੁੱਛਗਿਛ ਦੌਰਾਨ ਮੁਲਜ਼ਮ ਬੱਚਿਆਂ ਨੇ ਲਏ ਸਨ ਕਈ ਪੁਰਾਣੇ ਕ੍ਰਿਮੀਨਲ ਦੇ ਨਾਮ 
ਕਾਫ਼ੀ ਛੋਟੀ ਉਮਰ ਦੇ ਇਨਾਂ੍ਹ ਤਿੰਨਾਂ ਬੱਚਿਆਂ ਨੇ ਪੁਲਸ ਨੂੰ ਪੁੱਛਗਿਛ ਦੇ ਦੌਰਾਨ ਇਸ ਕਦਰ ਉਲਝਾਈ ਰੱਖਿਆ ਕਿ ਉਨ੍ਹਾਂ ਨੇ ਸ਼ੁਰੂਆਤੀ ਪੁੱਛਗਿਛ ਦੇ ਦੌਰਾਨ ਉਨ੍ਹਾਂ ਨੂੰ ਤਾਂ ਕੁੱਝ ਕ੍ਰਿਮੀਨਲ ਲੋਕਾਂ ਨੇ ਦੁਕਾਨ ਦੇ ਅੰਦਰ ਜਾਣ ਦਾ ਲਾਲਚ ਦਿੱਤਾ ਸੀ ਅਤੇ ਚੋਰੀ ਦੀ ਵਾਰਦਾਤ ਉਨ੍ਹਾਂ ਲੋਕਾਂ ਨੇ ਕੀਤੀ ਹੈ ਪਰ ਹੁਣ ਪੁਲਸ ਨੇ ਉਕਤ ਕ੍ਰਿਮੀਨਲ ਲੋਕਾਂ ਨੂੰ ਪੁੱਛਗਿਛ ਲਈ ਰਾਊਂਡਅਪ ਕੀਤਾ ਤਾਂ ਇਹ ਵਿਅਕਤੀ ਕਿਤੇ ਵੀ ਸੀ. ਸੀ. ਟੀ. ਵੀ. ਕੈਮਰੇ 'ਚ ਨਜ਼ਰ ਨਹੀਂ ਆਏ। ਪੁੱਛਗਿਛ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਇੰਨੀ ਛੋਟੀ ਉਮਰ ਦੇ ਬਾਵਜੂਦ ਵੀ ਤਿੰਨਾਂ ਬੱਚਿਆਂ ਦੀ ਸੋਚ ਇਸ ਕਦਰ ਸ਼ਾਤਰ ਸੀ ਕਿ ਫੜੇ ਨਾ ਜਾਣ ਦੀ ਸਾਜਿਸ਼ ਵਿਚ ਉਹ ਭਵਿੱਖ 'ਚ ਕੋਈ ਅਪਰਾਧਿਕ ਵਾਰਦਾਤ ਕਰ ਸਕਦੇ ਸਨ।