ਬੁਲੇਟ ਮੋਟਰਸਾਈਕਲ ''ਤੇ ਪਟਾਕੇ ਮਾਰਨ ਵਾਲੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ

Thursday, Feb 22, 2018 - 07:53 AM (IST)

ਤਰਨਤਾਰਨ,   (ਰਮਨ, ਰਾਜੂ)-  ਥਾਣਾ ਸਿਟੀ ਦੀ ਪੁਲਸ ਨੇ ਸਖਤੀ ਨਾਲ ਕਾਰਵਾਈ ਕਰਦੇ ਹੋਏ ਅੱਧਾ ਦਰਜਨ ਨੌਜਵਾਨਾਂ ਨੂੰ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਆਮ ਜਨਤਾ ਨੂੰ ਦੇਰ ਰਾਤ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰਨ ਦਾ ਸਮਾਚਾਰ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਮੁਖੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਅੰਮ੍ਰਿਤਸਰ ਰੋਡ ਨੇੜੇ ਬਿਜਲੀ ਘਰ ਠੇਕੇ ਦੇ ਸਾਹਮਣੇ ਕੁੱਝ ਨੌਜਵਾਨ ਸ਼ਰਾਬ ਪੀ ਕੇ ਸੜਕ ਵਿਚਕਾਰ ਬੁਲੇਟ ਮੋਟਰਸਾਇਕਲ ਦੇ ਪਟਾਕੇ ਮਾਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਾਰਵਾਈ ਕਰਦੇ ਹੋਏ ਹੁੱਲੜਬਾਜ਼ੀ ਕਰਨ ਤੇ ਆਮ ਜਨਤਾ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਬੁਲੇਟ ਮੋਟਰਸਾਈਕਲ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਜੋਬਨ ਵਾਸੀ ਤਰਨਤਾਰਨ ਜੋ ਫਰਾਰ ਹੈ, ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਸਿਕੰਦਰ ਸਿੰਘ ਵਾਸੀ ਪਿੰਡ ਮੁੰਡਾਪਿੰਡ, ਗਗਨਦੀਪ ਸਿੰਘ ਵਾਸੀ ਝਬਾਲ, ਜੁਗਰਾਜ ਸਿੰਘ ਵਾਸੀ ਪਿੰਡ ਰਟੌਲ, ਸੰਜੀਵ ਕੁਮਾਰ ਵਾਸੀ ਬਟਾਲਾ, ਗੁਰਜੀਤ ਸਿੰਘ ਵਾਸੀ ਕੈਂਚੀਆਂ ਵਾਲਾ ਬਾਜ਼ਾਰ ਤਰਨਤਾਰਨ, ਮਨੀ ਵਾਸੀ ਦਹੀਂ ਵਾਲਾ ਬਾਜ਼ਾਰ ਤਰਨਤਾਰਨ ਵਜੋਂ ਹੋਈ ਹੈ। 


Related News