ਤਹਿਸੀਲ ਪਠਾਨਕੋਟ ’ਚ ਚੱਲ ਰਹੀ ਜਾਅਲੀ ਰਜਿਸਟਰੀ ਦਾ ਮਾਮਲਾ ਫਿਰ ਆਇਆ ਸਾਹਮਣੇ

01/25/2022 9:28:12 PM

ਸੁਜਾਨਪੁਰ (ਜੋਤੀ)- ਅਕਤੂਬਰ ਮਹੀਨੇ ’ਚ ਤਹਿਸੀਲ ਦਫ਼ਤਰ ਪਠਾਨਕੋਟ ’ਚ ਚੱਲ ਰਹੇ ਜਾਅਲੀ ਰਜਿਸਟਰੀਆਂ ਦੇ ਕਾਰੋਬਾਰ ਦਾ ਪਰਦਾਫਾਸ਼ ਹੋਣ ਤੋਂ ਬਾਅਦ ਹੁਣ ਸਾਢੇ ਤਿੰਨ ਮਹੀਨਿਆਂ ਬਾਅਦ ਫਿਰ ਜਾਅਲੀ ਰਜਿਸਟਰੀਆਂ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਜੇਕਰ ਤਹਿਸੀਲ ਦਫ਼ਤਰ ਦੇ ਮੁਲਾਜ਼ਮਾਂ ਨੇ ਹੀ ਰਜਿਸਟਰੀ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਲੋਕਾਂ ਦੀਆਂ ਜ਼ਮੀਨਾਂ ਦੀ ਖਰੀਦੋ-ਫਰੋਖਤ ਦਾ ਧੰਦਾ ਸ਼ੁਰੂ ਕਰ ਦਿੱਤਾ ਹੈ ਤਾਂ ਲੋਕਾਂ ਦੀਆਂ ਜ਼ਮੀਨਾਂ ਕਿਵੇਂ ਸੁਰੱਖਿਅਤ ਬਚੀਆਂ ਰਹਿਣਗੀਆਂ। ਜਿਸ ਦੀ ਮਿਸਾਲ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਆਈ. ਜੀ. ਬਾਰਡਰ ਜ਼ੋਨ ਅੰਮ੍ਰਿਤਸਰ ਵੱਲੋਂ ਤਹਿਸੀਲ ਪਠਾਨਕੋਟ ’ਚ ਜਾਅਲੀ ਰਜਿਸਟਰੀ ਦੇ ਮਾਮਲੇ ’ਚ ਕੀਤੀ ਜਾ ਰਹੀ ਜਾਂਚ ਤਹਿਤ ਸੁਜਾਨਪੁਰ ਪੁਲਸ ਨੇ ਤਹਿਸੀਲ ਦਫ਼ਤਰ ਪਠਾਨਕੋਟ ’ਚ ਚੱਲ ਰਹੀ ਜਾਅਲੀ ਰਜਿਸਟਰੀ ਦੇ ਮਾਮਲੇ ਦਾ ਪਰਦਾਫਾਸ਼ ਕਰਨ ਤੋਂ ਬਾਅਦ ਕੁੱਲ 9 ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

PunjabKesari

 

ਇਹ ਖ਼ਬਰ ਪੜ੍ਹੋ- AUS ਟੀਮ ਕਰ ਸਕਦੀ ਹੈ ਪਾਕਿ ਦਾ ਦੌਰਾ, ਮੁੱਖ ਚੋਣਕਾਰ ਬੇਲੀ ਨੇ ਕਹੀ ਇਹ ਗੱਲ
ਇਸ ਮਾਮਲੇ ’ਚ ਮੁਲਜ਼ਮਾਂ ਦੀ ਪਛਾਣ ਮਨੋਜ ਕੁਮਾਰ ਪੁੱਤਰ ਸ਼ੰਭੂ ਦੱਤ, ਰੇਣੂ ਸ਼ਰਮਾ ਪਤਨੀ ਮਨੋਜ ਕੁਮਾਰ ਦੋਵੇਂ ਵਾਸੀ ਨੂਰਪੁਰ (ਹਿ. ਪ੍ਰ.), ਰਜਨੀ ਸ਼ਰਮਾ ਪਤਨੀ ਰਮਨ ਕੁਮਾਰ ਵਾਸੀ ਸ਼ਿਵਾਜੀ ਨਗਰ ਪਠਾਨਕੋਟ, ਡੈਨੀਅਲ ਮਸੀਹ ਰਜਿਸਟਰੀ ਕਲਰਕ ਤਹਿਸੀਲ ਦਫ਼ਤਰ ਪਠਾਨਕੋਟ ਵਜੋਂ ਹੋਈ ਹੈ। ਪ੍ਰਮੋਦ ਕੁਮਾਰ ਕੰਪਿਊਟਰ ਆਪ੍ਰੇਟਰ ਤਹਿਸੀਲ ਦਫ਼ਤਰ ਪਠਾਨਕੋਟ, ਅਮਰਜੀਤ ਸਿੰਘ ਪੁੱਤਰ ਗਿਰਧਾਰੀ ਲਾਲ ਵਾਸੀ ਵਿਸ਼ਨੂੰ ਨਗਰ ਪਠਾਨਕੋਟ, ਰਜਿੰਦਰ ਕੁਮਾਰ ਵਾਸੀ ਨੰਬਰਦਾਰ ਮੌਲੀ ਪਠਾਨਕੋਟ, ਜੋਗਿੰਦਰ ਠਾਕੁਰ (ਵਾਸਿਕਾ ਨਵੀਸ) ਅਤੇ ਨੀਲਮ ਕੁਮਾਰੀ ਪਠਾਨੀਆਂ ਪਤਨੀ ਰਮੇਸ਼ ਪਠਾਨੀਆਂ, ਵਾਸੀ ਬਾਸਾ ਵਜ਼ੀਰਾ, ਨੂਰਪੁਰ (ਹਿਮਾਚਲ ਪ੍ਰਦੇਸ਼) ਵਜੋਂ ਹੋਈ।

ਇਹ ਖ਼ਬਰ ਪੜ੍ਹੋ- ਪ੍ਰਧਾਨ ਮੰਤਰੀ ਦੀ ਫੋਟੋ ਇਸ਼ਤਿਹਾਰ ਨਹੀਂ : ਕੇਰਲ ਹਾਈ ਕੋਰਟ
ਇਸ ਸਬੰਧੀ ਪੀੜਤ ਸੁਰੇਸ਼ ਮਹਾਜਨ ਪੁੱਤਰ ਸਤਿਆਪਾਲ ਵਾਸੀ ਬਲਾਕ-ਏ-2 ਸੈਕਟਰ 17 ਰੋਹਿਣੀ ਦਿੱਲੀ ਨੇ ਦੱਸਿਆ ਕਿ ਉਹ ਦਿੱਲੀ ਵਿਖੇ ਰਹਿੰਦਾ ਹੈ ਅਤੇ ਉਸ ਦੀ ਪਤਨੀ ਸ਼ਵੇਤਾ ਮਹਾਜਨ ਕੋਲ 17.5 ਮਰਲੇ ਜ਼ਮੀਨ ਸੀ। ਮੁਲਜ਼ਮਾਂ ’ਚੋਂ ਮਨੋਜ ਕੁਮਾਰ ਨੇ ਤਹਿਸੀਲ ਦਫ਼ਤਰ ਪਠਾਨਕੋਟ ਦੇ ਉਕਤ ਮੁਲਜ਼ਮਾਂ ਨਾਲ ਮਿਲੀਭੁਗਤ ਕਰ ਕੇ ਉਸ ਦੀ ਪਤਨੀ ਸ਼ਵੇਤਾ ਮਹਾਜਨ ਦੀ ਬਜਾਏ ਆਪਣੀ ਪਤਨੀ ਰੇਣੂ ਸ਼ਰਮਾ ਨੂੰ ਮਾਲਕ ਦੱਸ ਕੇ ਰਜਨੀ ਸ਼ਰਮਾ ਪਤਨੀ ਰਮਨ ਕੁਮਾਰ ਨੂੰ ਖਰੀਦਦਾਰ ਦੀ ਤਰਫੋਂ ਖੜ੍ਹਾ ਕਰ ਦਿੱਤਾ। ਇਹ ਨੀਲਮ ਕੁਮਾਰੀ ਦੇ ਨਾਮ ’ਤੇ ਅਤੇ ਅੱਗੇ ਮਨੋਜ ਕੁਮਾਰ ਨੇ ਇਹ ਜ਼ਮੀਨ ਨੀਲਮ ਕੁਮਾਰ ਰਾਹੀਂ ਕਿਸੇ ਹੋਰ ਨੂੰ ਵੇਚ ਦਿੱਤੀ ਅਤੇ ਇਸ ਮਾਮਲੇ ’ਚ ਵੱਡਾ ਧੋਖਾ ਹੋਇਆ, ਜਿਸ ਕਾਰਨ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਦੀ ਤਰਫ਼ੋਂ ਭਾਰਤ ਸਰਕਾਰ ਦੇ ਸੀਨੀਅਰ ਵਕੀਲ ਰਹਿ ਚੁੱਕੇ ਓਮਕਾਰ ਸਿੰਘ ਬਟਾਲਵੀ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਰਿੱਟ ਪਾ ਕੇ ਇਨਸਾਫ਼ ਦੀ ਮੰਗ ਕੀਤੀ। ਇਸ ਤਹਿਤ ਹਾਈਕੋਰਟ ਦੀ ਤਰਫੋਂ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਆਈ. ਜੀ. ਸਰਹੱਦੀ ਜ਼ੋਨ ਅੰਮ੍ਰਿਤਸਰ ਨੂੰ ਸੌਂਪ ਦਿੱਤਾ ਗਿਆ। ਅੱਜ ਡੀ. ਐੱਸ. ਪੀ. ਥਾਣਾ ਧਾਰਕਲਾਂ ਮੰਗਲ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਦੀ ਤਰਫੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਦੌਰਾਨ ਉਕਤ ਮਾਮਲੇ ’ਚ ਦੋਸ਼ੀ ਪਾਏ ਜਾਣ ’ਤੇ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News