ਕੈਪਟਨ ਨੇ ਸੁਖਜਿੰਦਰ ਰੰਧਾਵਾ ’ਤੇ ਕੀਤਾ ਮੋੜਵਾਂ ਵਾਰ, ਟਵੀਟ ਕਰ ਦਿੱਤੀ ਇਹ ਚੁਣੌਤੀ

10/22/2021 11:13:32 PM

ਚੰਡੀਗੜ੍ਹ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦਰਮਿਆਨ ਟਵਿਟਰ ਵਾਰ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਰੰਧਾਵਾ ਵੱਲੋਂ ਲਗਾਤਾਰ ਟਵੀਟ ਕਰ ਕੈਪਟਨ ’ਤੇ ਚੁੱਕੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਹੈ ਕਿ ਬਰਗਾੜੀ ਪੁੱਛਗਿੱਛ ਲਈ ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਸਹੁੰ ਚੁੱਕਣ ਤੇ ਇਸ ਗੱਲ ਤੋਂ ਇਨਕਾਰ ਕਰਨ ਲਈ ਕਿ ਦੋਵੇਂ ਜਾਂਚ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਰਣਬੀਰ ਐੱਸ. ਖਟੜਾ ਤੁਹਾਡੀਆਂ ਸਿਫ਼ਾਰਿਸ਼ਾਂ ’ਤੇ ਨਿਯੁਕਤ ਕੀਤੇ ਗਏ ਸਨ, ਮੇਰੇ ’ਤੇ ਬੇਬੁਨਿਆਦ ਦੋਸ਼ ਲਾਉਣ ਦੀ ਬਜਾਏ ਆਪਣਾ ਕੰਮ ਕਰੋ।

ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਤੇ ਕੈਪਟਨ ਹੋਏ ਮਿਹਣੋ-ਮਿਹਣੀ, ਉਪ ਮੁੱਖ ਮੰਤਰੀ ਨੇ ਟਵੀਟ ਕਰ ਕੱਢੀ ਭੜਾਸ

ਉਨ੍ਹਾਂ ਅੱਗੇ ਕਿਹਾ ਕਿ ਪਰੇਸ਼ਾਨ ? ਕੀ ਤੁਸੀਂ ਕਦੇ ਮੈਨੂੰ ਇੰਨੇ ਸਾਲਾਂ ’ਚ ਕਿਸੇ ਵੀ ਮੁੱਦੇ ’ਤੇ ਪ੍ਰੇਸ਼ਾਨ ਹੁੰਦੇ ਵੇਖਿਆ ਹੈ? ਅਸਲ ’ਚ ਜੇਕਰ ਤੁਸੀਂ ਪ੍ਰੇਸ਼ਾਨ ਹੋ ਤੇ ਉਲਝਣ ਵਿਚ ਹੋ ਤਾਂ ਇਹ ਤੁਹਾਡੇ ਸੰਕੇਤ ਹਨ। ਤੁਸੀਂ ਆਰੂਸਾ ਆਲਮ ਦੇ ਵਿਰੁੱਧ ਇਸ ਅਖੌਤੀ ਜਾਂਚ ’ਤੇ ਆਪਣਾ ਮਨ ਕਿਉਂ ਨਹੀਂ ਬਣਾਉਂਦੇ? ਕੈਪਟਨ ਨੇ ਅੱਗੇ ਕਿਹਾ ਕਿ ਆਰੂਸਾ ਦਾ ਵੀਜ਼ਾ ਕਿਸ ਨੇ ਸਪਾਂਸਰ ਕੀਤਾ, ਬੇਸ਼ੱਕ ਮੈਂ 16 ਸਾਲਾਂ ਲਈ ਕੀਤਾ ਤੇ ਐੱਫ. ਵਾਈ. ਆਈ., ਅਜਿਹੇ ਵੀਜ਼ਾ ਲਈ ਅਪੀਲ ਭਾਰਤੀ ਹਾਈ ਕਮਿਸ਼ਨ ਨੂੰ ਭੇਜੀ ਜਾਂਦੀ ਹੈ, ਉਸ ਤੋਂ ਪਹਿਲਾਂ ਰਾਅ ਤੇ ਆਈ. ਬੀ. ਵੱਲੋਂ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤੇ ਇਸ ਮਾਮਲੇ ’ਚ ਹਰ ਵਾਰ ਇਹੀ ਹੋਇਆ ਹੈ।

ਇਸ ਤੋਂ ਜ਼ਿਆਦਾ ਹੋਰ ਕੀ, ਆਰੂਸਾ ਆਲਮ ਨੂੰ ਵੀਜ਼ਾ ਦੇਣ ਤੋਂ ਪਹਿਲਾਂ ਤੱਤਕਾਲੀ ਯੂ. ਪੀ. ਏ. ਪ੍ਰਧਾਨ ਮੰਤਰੀ ਦੇ ਹੁਕਮ ’ਤੇ ਐੱਨ. ਐੱਸ. ਏ. ਵੱਲੋਂ 2007 ’ਚ, ਜਦੋਂ ਮੈਂ ਮੁੱਖ ਮੰਤਰੀ ਨਹੀਂ ਸੀ, ਇਕ ਵਿਸਥਾਰਪੂਰਵਕ ਜਾਂਚ ਕੀਤੀ ਗਈ ਸੀ। ਤੁਸੀਂ ਵੀ ਪੰਜਾਬ ਦੇ ਸਰੋਤਾਂ ਨੂੰ ਬਰਬਾਦ ਕਰਨਾ ਚਾਹੁੰਦੇ ਹੋ? ਤੁਹਾਨੂੰ ਜੋ ਕੁਝ ਵੀ ਚਾਹੀਦਾ ਹੈ, ਮੈਂ ਤੁਹਾਡੀ ਮਦਦ ਕਰਾਂਗਾ। ਕੈਪਟਨ ਦੇ ਸਲਾਹਕਾਰ ਨੇ ਇਕ ਪੁਰਾਣੀ ਫੋਟੋ ਵੀ ਪੋਸਟ ਕੀਤੀ ਹੈ, ਜਿਸ ’ਚ ਪਾਕਿਸਤਾਨੀ ਪੱਤਰਕਾਰ ਆਰੂਸਾ ਆਲਮ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਜ਼ਰ ਆ ਰਹੇ ਹਨ।

Manoj

This news is Content Editor Manoj