ਕੈਪਟਨ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਜਲਦ ਪੂਰਾ ਕਰੇਗੀ: ਲਾਡੀ

07/20/2017 12:09:01 PM

ਕਪੂਰਥਲਾ(ਮੱਲ੍ਹੀ)— ਕਾਂਗਰਸ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਜਸਵੰਤ ਲਾਡੀ ਤਲਵੰਡੀ ਮਹਿਮਾ ਨੇ ਬੁੱਧਵਾਰ ਨੂੰ ਯੂਥ ਕਾਂਗਰਸੀ ਵਰਕਰਾਂ ਦੀ ਇਕ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ 'ਤੇ 'ਆਪ' ਦੇ ਆਗੂ ਨੌਜਵਾਨਾਂ ਨੂੰ ਕੈਪਟਨ ਸਰਕਾਰ ਦੇ ਰਾਜ 'ਚ ਨੌਕਰੀ ਨਾ ਮਿਲਣ ਲਈ ਗੁੰਮਰਾਹ ਕਰ ਰਹੇ ਹਨ ਜਦਕਿ ਅਸਲੀਅਤ ਇਹ ਹੈ ਕਿ ਕੈਪਟਨ ਸਰਕਾਰ ਨੇ ਜੋ ਵੀ ਵਾਅਦੇ ਚੋਣਾਂ ਮੌਕੇ ਜਨਤਾ ਨਾਲ ਕੀਤੇ, ਖਾਸ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਮੰਨਿਆ ਹੈ ਨੂੰ ਕੈਪਟਨ ਸਰਕਾਰ ਹਰ ਹਾਲ 'ਚ ਪੂਰਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਕਾਂਗਰਸ ਵਿਰੋਧੀ ਸਿਆਸੀ ਪਾਰਟੀਆਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਨੂੰ ਅਮਲ 'ਚ ਲਿਆਉਣ ਲਈ ਕੈਪਟਨ ਸਰਕਾਰ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਉਪਰੰਤ 1-1 ਸਾਲ ਦੇ ਮਿਲਦੇ ਵਾਧੇ ਨੂੰ ਵਾਪਸ ਲੈ ਲਿਆ ਹੈ ਅਤੇ ਹੁਣ ਪੰਜਾਬ ਸਰਕਾਰ ਦੇ ਮੁਲਾਜ਼ਮ 58 ਸਾਲ ਦੀ ਸਰਵਿਸ ਪੂਰੀ ਕਰਦੇ ਸਾਰ ਹੀ ਸੇਵਾ ਮੁਕਤ ਹੋਣਗੇ।
ਯੂਥ ਕਾਂਗਰਸੀ ਨੇਤਾ ਮਾਈਕਲ ਕੋਟ ਕਰਾਰ ਖਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ 100 ਦਿਨਾਂ ਦੇ ਕਾਰਜਕਾਲ ਦੌਰਾਨ ਅਕਾਲੀ-ਭਾਜਪਾ ਸਰਕਾਰ ਦੇ ਰਾਜ ਸਮੇਂ ਵੱਖ-ਵੱਖ ਯੋਜਨਾਵਾਂ, ਕੰਮਕਾਜ ਨੀਤੀਆਂ, ਪਦਉਨਤੀਆਂ, ਭਰਤੀਆਂ ਸਮੇਤ ਹੋਰ ਅਨੇਕਾਂ ਪ੍ਰੋਜੈਕਟਾਂ 'ਚ ਕੀਤੀਆਂ ਬੇਨਿਯਮੀਆਂ 'ਚ ਸੁਧਾਰ ਲਿਆਂਦਾ ਹੈ ਅਤੇ ਅਨੇਕਾਂ ਹੀ ਵੱਡੇ-ਵੱਡੇ ਲੋਕ ਹਿੱਤ ਦੇ ਇਤਿਹਾਸਿਕ ਫੈਸਲੇ ਲੈ ਕੇ ਪੰਜਾਬ ਨੂੰ ਤਰੱਕੀ ਦੇ ਰਾਹ ਵੱਲ ਤੋਰਨ ਦਾ ਯਤਨ ਕੀਤਾ ਹੈ। ਇਸ ਮੌਕੇ ਗੋਪੀ ਆਰੀਆਵਾਲਾ, ਮੇਜਰ ਸਿੰਘ ਸਾਹੀ, ਅਵਤਾਰ ਸਿੰਘ ਮਾਨ, ਗੁਰਬਚਨ ਲਾਲੀ, ਸੁਖਬੀਰ ਸੰਧੂ, ਗੁਰਪਾਲ ਸਿੰਘ ਨੱਥੂਚਾਹਲ, ਲਵਲੀ ਸੱਭਰਵਾਲ, ਕੁਲਦੀਪ ਕੋਟ ਕਰਾਰ ਖਾਂ, ਇੰਦਰਜੀਤ ਸਹੋਤਾ, ਹੈਰੀ ਕੋਟ ਕਰਾਰ ਖਾਂ, ਹਰਭਜਨ ਭਲਾਈਪੁਰ ਆਦਿ ਹਾਜ਼ਰ ਸਨ, ਜਿਨ੍ਹਾਂ ਕਿਹਾ ਕਿ ਉਹ ਕੈਪਟਨ ਸਰਕਾਰ ਦੀਆਂ ਜਨ ਹਿਤੈਸ਼ੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਵਚਨਬੱਧ ਹੋਣਗੇ।