ਸ਼ਹਿਰ ਦੇ ਕਈ ਹੋਟਲਾਂ ਤੇ ਗੈਸਟ ਹਾਊਸਾਂ ''ਚ ਚਲ ਰਿਹੈ ਦੇਹ ਵਪਾਰ ਦਾ ਧੰਦਾ

04/03/2018 7:38:49 AM

ਕਪੂਰਥਲਾ, (ਗੌਰਵ)- ਸ਼ਹਿਰ ਦੇ ਕਈ ਹੋਟਲਾਂ ਅਤੇ ਗੈਸਟ ਹਾਊਸਾਂ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਪੁਲਸ ਵੱਲੋ ਲੰਬੇ ਸਮੇ ਤੋਂ ਦੇਹ ਵਪਾਰ ਦਾ ਕੰਮ ਕਰ ਰਹੇ ਅੰਨਸਰਾਂ ਖਿਲਾਫ ਕੋਈ ਕਾਰਵਾਈ ਨਾ ਕਰਨ ਦੇ ਕਾਰਨ ਇਨ੍ਹਾਂ ਹੋਟਲ ਅਤੇ ਗੈਸਟ ਹਾਊਸ ਮਾਲਕਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਆਪਣੇ ਕਾਰੋਬਾਰ ਦੀ ਆੜ ਵਿਚ ਹਜ਼ਾਰਾਂ ਰੁਪਏ ਵਸੂਲ ਕੇ ਆਪਣੇ ਕਮਰੇ ਦੇਹ ਵਪਾਰ ਲਈ ਦੇ ਰਹੇ ਹਨ। 
ਕਪੂਰਥਲਾ ਪੁਲਸ ਵੱਡੇ ਪੱਧਰ 'ਤੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਸਮਾਜ ਵਿਰੋਧੀ ਅੰਨਸਰਾਂ ਨੂੰ ਕਾਬੂ ਕਰ ਚੁੱਕੀ ਹੈ, ਜਿਨ੍ਹਾਂ ਵਿਚ ਕਈ ਸਫੇਦ ਪੋਸ਼ ਲੋਕ ਵੀ ਬੇਨਕਾਬ ਹੋ ਚੁੱਕੇ ਹਨ ਪਰ ਪਿਛਲੇ 7-8 ਸਾਲ ਤੋਂ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਲ ਲੋਕਾਂ ਖਿਲਾਫ ਕੋਈ ਸਖਤ ਕਾਰਵਾਈ ਨਾ ਹੋਣ ਕਾਰਨ ਇਹ ਧੰਦਾ ਕਾਫੀ ਜ਼ੋਰਾਂ 'ਤੇ ਚਲ ਪਿਆ ਹੈ। ਹੁਣ ਇਹ ਧੰਦੇ ਕਰਨ ਵਾਲੇ ਲੋਕ ਸ਼ਹਿਰ ਦੇ ਕਈ ਹੋਟਲਾਂ ਅਤੇ ਗੈਸਟ ਹਾਊਸਾਂ ਨੂੰ ਆਪਣੀਆਂ ਗਤੀਵਿਧੀਆਂ ਦਾ ਕੇਂਦਰ ਬਣਾ ਚੁੱਕੇ ਹਨ। ਇਨ੍ਹਾਂ ਧੰਦੇ 'ਚ ਲੱਗੇ ਹੋਟਲ ਅਤੇ ਗੈਸਟ ਹਾਊਸ ਮਾਲਕਾਂ ਨੂੰ ਕਮਰੇ ਦੇ ਮੁੱਲ ਕਿਰਾਏ ਤੋਂ ਕਈ ਗੁਣਾ ਰਕਮ ਦੇ ਕੇ ਉਥੇ ਦੇਹ ਵਪਾਰ ਲਈ ਦੂਜੇ ਸ਼ਹਿਰਾਂ ਤੋਂ ਆਈਆਂ ਕਾਲ ਗਲਰਜ਼ ਸਪਲਾਈ ਕਰਦੇ ਹਨ ਅਤੇ ਇਸ ਧੰਦੇ ਵਿਚ ਮੋਟੀ ਰਕਮ ਕਮਾ ਰਹੇ ਹਨ।  ਇਨ੍ਹਾਂ ਵਿਚੋਂ ਕੁਝ ਹੋਟਲ ਗੈਸਟ ਹਾਊਸ ਮਾਲਕਾਂ ਦਾ ਕਾਰੋਬਾਰ ਹੀ ਇਸ ਦੇਹ ਵਪਾਰ ਦੇ ਗੈਰ-ਕਾਨੂੰਨੀ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਹੁਣ ਦੇਖਣਾ ਹੈ ਕਿ ਕਪੂਰਥਲਾ ਪੁਲਸ ਕਦੋਂ ਇਨ੍ਹਾਂ ਸ਼ਕੀ ਹੋਟਲਾਂ ਅਤੇ ਗੈਸਟ ਹਾਊਸਾਂ ਵਿਚ ਛਾਪਾਮਾਰੀ ਕਰਦੀ ਹੈ। 
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ ਵਿਚ ਜਦੋ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਸ਼ਹਿਰ ਵਿਚ ਕਿਸੇ ਵੀ ਗੈਰ-ਕਾਨੂੰਨੀ ਧੰਦੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ Îਇਸ ਸਬੰਧੀ ਸਖਤ ਕਾਰਵਾਈ ਕੀਤੀ ਜਾਵੇਗੀ।