ਬੱਸ ਨਹਿਰ ''ਚ ਡਿੱਗੀ ; 2 ਜ਼ਖਮੀ

Tuesday, Jul 25, 2017 - 01:48 AM (IST)

ਹਾਜੀਪੁਰ, (ਜੋਸ਼ੀ)- ਪਿੰਡ ਭਵਨਾਲ ਦੇ ਕੋਲ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਨਹਿਰ 'ਚ ਡਿੱਗ ਜਾਣ ਨਾਲ 2 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ ਤੇ ਬਾਕੀਆਂ ਨੂੰ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਸੁਰੱਖਿਅਤ ਬਾਹਰ ਕੱਢ ਲਏ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀ. ਐੱਸ. ਕੋਚ ਨੰ. ਪੀ ਬੀ 07 ਏ ਐੱਫ 1858, ਜੋ ਤਲਵਾੜਾ ਤੋਂ ਚੱਲ ਕੇ ਠਾਕੁਰ ਦੁਆਰਾ ਹਿਮਾਚਲ ਜਾ ਰਹੀ ਸੀ ਤਾਂ ਪਿੰਡ ਭਵਨਾਲ ਦੇ ਕੋਲ ਸੜਕ ਦੇ ਕੰਢੇ ਕੇਬਲ ਪਾਉਣ ਵਾਲੇ ਠੇਕੇਦਾਰ ਵੱਲੋਂ ਠੀਕ ਢੰਗ ਨਾਲ ਮਿੱਟੀ ਨਾ ਪਾਏ ਜਾਣ ਕਰ ਕੇ ਬੱਸ ਨਹਿਰ 'ਚ ਜਾ ਡਿੱਗੀ, ਜਿਸ ਦੀ ਸੂਚਨਾ ਜਿਵੇਂ ਹੀ ਪਿੰਡ ਵਾਸੀਆਂ ਨੂੰ ਮਿਲੀ, ਉਨ੍ਹਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਬੱਸ ਵਿਚ ਬੈਠੀਆਂ ਸਵਾਰੀਆਂ ਤੇ ਉਨ੍ਹਾਂ ਦਾ ਸਾਮਾਨ ਬਾਹਰ ਕੱਢਿਆ। ਗੰਭੀਰ ਜ਼ਖਮੀਆਂ 'ਚ ਬੱਸ ਕੰਡਕਟਰ ਪ੍ਰਿੰਸ ਪੁੱਤਰ ਰਾਜੇਸ਼ਵਰ ਸਿੰਘ ਵਾਸੀ ਤਲਵਾੜਾ ਤੇ ਦੇਵਾ ਮਾਤਾ ਵਾਸੀ ਫਲਾਈ ਹਨ ਜਿਨ੍ਹਾਂ ਨੂੰ ਹਾਜੀਪੁਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਐੱਸ. ਐੱਚ. ਓ. ਲੋਮੇਸ਼ ਸ਼ਰਮਾ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News