ਵਾਹਨ ਦੀ ਲਪੇਟ ’ਚ ਆ ਕੇ ਭੈਣ-ਭਰਾ ਜ਼ਖ਼ਮੀ

07/25/2018 1:39:11 AM

ਹੁਸ਼ਿਆਰਪੁਰ, (ਅਮਰਿੰਦਰ)- ਟਾਂਡਾ ਦੇ ਨਜ਼ਦੀਕ ਅਣਪਛਾਤੇ ਵਾਹਨ ਦੀ ਲਪੇਟ ’ਚ ਆ ਕੇ ਐਕਟਿਵਾ ਸਵਾਰ ਭੈਣ-ਭਰਾ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਦੋਵੇਂ ਜ਼ਖ਼ਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਟਾਂਡਾ ਲਿਜਾਇਆ ਗਿਆ, ਜਿਥੋਂ ਹਾਦਸੇ ’ਚ ਜ਼ਖ਼ਮੀ 19 ਸਾਲਾ ਲਡ਼ਕੀ ਮਨੀਸ਼ਾ ਪੁੱਤਰੀ ਜਸਵੀਰ ਸਿੰਘ ਵਾਸੀ ਮਲਕਪੁਰ ਬੋਦਲ ਦੀ ਲੱਤ ’ਚ ਫਰੈਕਚਰ ਹੋਣ ਕਰਕੇ ਉਸਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਹੈ। ਸਿਵਲ ਹਸਪਤਾਲ ਵਿਖੇ ਜ਼ਖ਼ਮੀ ਮਨੀਸ਼ਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨੀਸ਼ਾ ਟਾਂਡਾ ਵਿਖੇ ਸਥਿਤ ਇਕ ਨਰਸਿੰਗ ਕਾਲਜ ਦੀ ਵਿਦਿਆਰਥਣ ਹੈ ਤੇ ਉਹ ਅੱਜ ਆਪਣੇ ਭਰਾ ਨਾਲ ਜਦੋਂ ਕਾਲਜ ਕੋਲ ਪਹੁੰਚੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।