ਖੇਡਦਿਆਂ ਬੱਚੀ ਨਹਿਰ ''ਚ ਡਿੱਗੀ, ਮੌਤ

Wednesday, Jul 12, 2017 - 08:04 AM (IST)

ਜਲੰਧਰ, (ਪ੍ਰੀਤ)- ਗਦਾਈਪੁਰ ਸਥਿਤ ਨਹਿਰ 'ਚ ਬੱਚੀ ਦੀ ਡੁੱਬਣ ਕਾਰਨ ਮੌਤ ਹੋ ਗਈ। ਪਰਵਾਸੀ ਪਰਿਵਾਰ ਨਾਲ ਸੰਬੰਧਿਤ ਬੱਚੀ ਖੁਸ਼ਬੂ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸੀ। ਜਾਣਕਾਰੀ ਮੁਤਾਬਿਕ 10 ਸਾਲ ਦੀ ਮਾਸੂਮ ਖੁਸ਼ਬੂ ਕਰੀਬ 5 ਵਜੇ ਘਰ ਤੋਂ ਬੱਚਿਆਂ ਨਾਲ ਖੇਡਣ ਲਈ ਨਹਿਰ 'ਤੇ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਹੋਰ ਬੱਚੇ ਵੀ ਨਹਿਰ ਕੋਲ ਖੇਡ ਰਹੇ ਸਨ ਤੇ ਕੁਝ ਨਹਾ ਰਹੇ ਸਨ। ਇਸ ਦੌਰਾਨ ਖੁਸ਼ਬੂ ਖੇਡਦੇ ਸਮੇਂ ਨਹਿਰ ਵਿਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਨਹਿਰ ਦੇ ਨੇੜੇ ਇਕ ਵਿਅਕਤੀ ਨੇ ਪਾਣੀ ਲਈ ਬਾਲਟੀ ਨਹਿਰ 'ਚ ਪਾਈ ਤਾਂ ਖੁਸ਼ਬੂ ਦੀ ਲਾਸ਼ ਉਸਦੀ ਬਾਲਟੀ ਨਾਲ ਟਕਰਾ ਗਈ ਜਿਸ ਕਾਰਨ ਬੱਚੀ ਦੀ ਮੌਤ ਦਾ ਪਤਾ ਚਲਿਆ। ਇਕਲੌਤੀ ਕੁੜੀ ਦੀ ਮੌਤ ਦੀ ਖਬਰ ਸੁਣ ਕੇ ਉਸ ਦੇ ਪਰਿਵਾਰ ਵਾਲਿਆਂ 'ਤੇ ਦੁੱਖ ਦਾ ਪਹਾੜ ਟੁੱਟ ਪਿਆ। ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਸੀ।


Related News