ਵੱਡੀ ਪਲਾਨਿੰਗ ਦੀ ਰੌਂਅ 'ਚ ਚੀਨ, ਪੰਜਾਬ ਦੇ ਉਦਯੋਗਾਂ ਲਈ ਖ਼ਤਰੇ ਦੀ ਘੰਟੀ

10/09/2023 5:49:39 PM

ਲੁਧਿਆਣਾ (ਧੀਮਾਨ) : ਚੀਨ ਨੇ ਪੱਟੜੀ ਤੋਂ ਉਤਰੀ ਅਰਥ-ਵਿਵਸਥਾ ਨੂੰ ਜਲਦੀ ਹੀ ਵਿਸ਼ਵ ਦਾ ਮੁਕਾਬਲਾ ਕਰਨ ਲਈ ਫਿਰ ਤੋਂ ਤਿਆਰ ਕਰ ਲਿਆ ਹੈ। ਇਸ ਖ਼ਬਰ ਨਾਲ ਪੰਜਾਬ ਦੇ ਉਦਯੋਗ ਜਗਤ ’ਚ ਖਲਬਲੀ ਮਚ ਗਈ ਹੈ ਪਰ ਸਭ ਤੋਂ ਜ਼ਿਆਦਾ ਘਬਰਾਹਟ ਫਾਸਟਨਰ ਉਦਯੋਗ ’ਚ ਦੇਖਣ ਨੂੰ ਮਿਲ ਰਹੀ ਹੈ। ਚੀਨ ਨੇ ਆਪਣੇ ਆਰਥਿਕ ਹਾਲਾਤ ਨੂੰ ਸੁਧਾਰਨ ਦੇ ਚੱਕਰ ’ਚ ਕੁਝ ਦੇਰ ਲਈ ਵਿਸ਼ਵ ਬਾਜ਼ਾਰ ਵਿਚ ਮਾਲ ਭੇਜਣਾ ਘੱਟ ਕਰ ਦਿੱਤਾ ਸੀ, ਜਿਸ ਨਾਲ ਯੂਰਪ ਸਮੇਤ ਕਈ ਵਿਕਾਸਸ਼ੀਲ ਦੇਸ਼ਾਂ ਨੂੰ ਇਸ ਤੋਂ ਰਾਹਤ ਮਿਲੀ ਅਤੇ ਉਨ੍ਹਾਂ ਦੀ ਘਰੇਲੂ ਇੰਡਸਟਰੀ ਵਿਚ ਨਵੀਂ ਜਾਨ ਆ ਗਈ। ਗਾਹਕਾਂ ਨੂੰ ਮਜਬੂਰਨ ਆਪਣੇ ਦੇਸ਼ ’ਚ ਬਣੇ ਉਤਪਾਦ ਹੀ ਖਰੀਦਣੇ ਪਏ ਪਰ ਇਹ ਸਿਲਸਿਲਾ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਹੁਣ ਚੀਨ ਫਿਰ ਤੋਂ ਨਵੇਂ ਰੂਪ ’ਚ ਬਾਜ਼ਾਰ ਵਿਚ ਪ੍ਰਵੇਸ਼ ਕਰ ਰਿਹਾ ਹੈ। ਸਭ ਤੋਂ ਪਹਿਲਾਂ ਉਸ ਨੇ ਊਰਜਾ ਅਤੇ ਇਲੈਕਟ੍ਰਾਨਿਕ ਵ੍ਹੀਕਲਾਂ ਲਈ ਬੈਟਰੀ ਦੇ ਕਾਰੋਬਾਰ ’ਚ ਪਕੜ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਉਹ ਨਟ-ਬੋਲਟ ਦੇ ਖੇਤਰ ’ਚ ਦੁਬਾਰਾ ਉਤਰਨ ਲਈ ਤਿਆਰ ਹੈ ਅਤੇ ਪਤਾ ਲੱਗਾ ਹੈ ਕਿ ਉੱਥੋਂ ਦੀਆਂ ਕੰਪਨੀਆਂ ਨੇ ਭਾਰਤੀ ਕੰਪਨੀਆਂ ਨਾਲ ਹੋਲਸੇਲ ’ਚ ਡੀਲ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਕੀਮਤ ’ਤੇ ਨਟ-ਬੋਲਟ ਇੱਥੇ ਤਿਆਰ ਵੀ ਨਹੀਂ ਹੁੰਦਾ, ਚੀਨ ਨੇ ਉਸ ਤੋਂ ਵੀ ਸਸਤੇ ਮੁੱਲ ’ਤੇ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਟਰੱਸਟ ਦੀਆਂ 'ਇੰਪਰੂਵਮੈਂਟ' ਸਕੀਮਾਂ ਨੂੰ ਲੱਗਾ ਵੱਡਾ ਝਟਕਾ, ਅਦਾ ਕਰਨੀ ਪਵੇਗੀ ਵੱਡੀ ਰਕਮ

ਹੁਣ ਜੇਕਰ ਚੀਨ ਨੇ ਭਾਰਤੀ ਬਾਜ਼ਾਰ ’ਚ ਨਟ-ਬੋਲਟ ਨੂੰ ਡੰਪ ਕਰ ਦਿੱਤਾ ਤਾਂ ਪੰਜਾਬ ਦੀਆਂ 3000 ਤੋਂ ਵੀ ਵੱਧ ਇਕਾਈਆਂ ਲਈ ਕੰਮ ਕਰਨਾ ਮੁਸ਼ਕਲ ਹੋ ਜਾਵੇਗਾ। ਇਸ ਬਾਰੇ ਫਾਸਟਨਰ ਮੈਨੂਫੈਕਚਰਸ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਨਰਿੰਦਰ ਭੰਵਰਾ ਕਹਿੰਦੇ ਹਨ ਕਿ ਉਨ੍ਹਾਂ ਨੇ ਪਹਿਲਾਂ ਤੋਂ ਹੀ ਐਸੋਸੀਏਸ਼ਨ ਦੇ ਪੱਧਰ ’ਤੇ ਕੇਂਦਰੀ ਵਿੱਤ ਮੰਤਰੀ ਨੂੰ ਐਂਟੀ ਡੰਪਿੰਗ ਡਿਊਟੀ ਲਗਾਉਣ ਦੇ ਲਈ ਕਿਹਾ ਹੈ। ਇਸ ’ਤੇ ਕੇਂਦਰ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਨਟ-ਬੋਲਟ ਬਣਾਉਣ ਵਾਲਿਆਂ ਤੋਂ ਉਨ੍ਹਾਂ ਦੀ ਐਂਟੀ ਡੰਪਿੰਗ ਬਾਰੇ ਵਿਚ ਸੁਝਾਅ ਮੰਗੇ। ਸਭ ਨੇ ਇਕਸੁਰ ਵਿਚ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਐਂਟੀ ਡੰਪਿੰਗ ਡਿਊਟੀਲਗਾ ਦਿੱਤੀ ਜਾਵੇ। ਇਸ ਨਾਲ ਦੇਸ਼ ਦੀ ਘਰੇਲੂ ਇੰਡਸਟਰੀ ਨੂੰ ਲੈਵਲ ਫਲੇਇੰਗ ਫੀਲਡ ਮਿਲੇਗਾ। ਪਹਿਲਾਂ ਹੀ ਚੀਨ ਨੇ ਇਸ ਕਦਰ ਪੰਜਾਬ ਦੀ ਨਟ-ਬੋਲਟ ਇੰਡਸਟਰੀ ਨੂੰ ਪ੍ਰਭਾਵਿਤ ਕੀਤਾ ਹੈ ਕਿ ਉਹ ਅੱਜ ਤੱਕਉੱਪਰ ਨਹੀਂ ਉੱਠ ਸਕੀ। ਸਿਰਫ ਸਰਕਾਰੀ ਟੈਂਡਰਾਂ ਦੇ ਸਹਾਰੇ ਹੀ ਇੰਡਸਟਰੀ ਬਚੀ ਹੋਈ ਸੀ।

ਹੁਣ ਜਦ ਚੀਨ ਦੀ ਅਰਥ ਵਿਵਸਥਾ ਡਗਮਗਾਈ ਤਾਂ ਘਰੇਲੂ ਇਡਸਟਰੀ ਨੂੰ ਰਾਹਤ ਮਿਲੀ। ਵਜ੍ਹਾ ਸਾਫ ਸੀ ਕਿ ਉੱਥੋਂ ਦੀ ਇੰਡਸਟਰੀ ਨੇ ਉਤਪਾਦਨ ’ਤੇ ਰੋਕ ਲਗਾ ਦਿੱਤੀ ਸੀ ਪਰ ਹੁਣ ਫਿਰ ਤੋਂ ਚੀਨ ਨੇ ਉਤਪਾਦਨ ’ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਪ੍ਰਧਾਨ ਮੰਤਰੀ ਦਫਤਰ ਨੂੰ ਤੁਰੰਤ ਪ੍ਰਭਾਵ ਨਾਲ ਐਂਟੀ ਡੰਪਿੰਗ ਡਿਊਟੀ ਲਗਾਉਣ ਦੀ ਮੰਗ ਕੀਤੀ ਗਈ ਹੈ। ਜੇਕਰ ਭਾਰਤ ਸਰਕਾਰ ਨੇ ਇਸ ਸਮੇਂ ਕਦਮ ਨਾ ਚੁਕਿਆ ਤਾਂ ਚੀਨ ਇਸ ਵਾਰ ਭਾਰਤੀ ਨਟ ਬੋਲਟ ਨੂੰ ਪੂਰੀ ਦੁਨੀਆਂ ਦੇ ਨਕਸ਼ੇ ਤੋਂ ਗਾਇਬ ਕਰ ਦੇਵੇਗਾ।

ਇਹ ਵੀ ਪੜ੍ਹੋ : ICP ਅਟਾਰੀ ’ਤੇ 5 ਸਾਲ ਬਾਅਦ ਫੜਿਆ ਗਿਆ 2.55 ਕਿੱਲੋ ਸੋਨਾ, ਕਸਟਮ ਵਿਭਾਗ ਵੀ ਹੈਰਾਨ

ਭਾਵੇਂ ਗਾਹਕਾਂ ਨੂੰ ਪਤਾ ਹੈ ਕਿ ਚੀਨ ਦਾ ਬਣਿਆ ਨਟ-ਬੋਲਟ ਭਾਰਤੀ ਗਾਹਕ ਦੀ ਲੋੜ ਅਨੁਸਾਰ ਕੁਆਲਿਟੀ ਤਿਆਰ ਨਹੀਂ ਕਰਦਾ, ਫਿਰ ਵੀ ਗਾਹਕ ਚੀਨ ਦਾ ਹੀ ਨਟ ਬੋਲਟ ਦੁਕਾਨਦਾਰ ਤੋਂ ਮੰਗਦਾ ਹੈ ਕਿਉਂਕਿ ਕੀਮਤ ’ਚ ਜ਼ਮੀਨ-ਆਸਮਾਨ ਦਾ ਫਰਕ ਹੈ। ਭੰਵਰਾ ਕਹਿੰਦੇ ਹਨ ਕਿ ਉਨ੍ਹਾਂ ਦੇ ਕੁਝ ਮੈਂਬਰਾਂ ਤੋਂ ਪਤਾ ਲੱਗਾ ਕਿ ਚੀਨੀ ਨਿਰਮਾਤਾ ਕੰਪਨੀਆਂ ਨੇ ਭਾਰਤੀ ਕੰਪਨੀਆਂ ਤੋਂ ਵੱਡੀ ਕਵਾਂਟਿਟੀ ’ਚ ਮਾਲ ਚੁੱਕਣ ’ਤੇ 10 ਫੀਸਦੀ ਤੱਕ ਦੀ ਛੋਟ ਦੇ ਦਿੱਤੀ।

ਇਹ ਵੀ ਪੜ੍ਹੋ : ਆਨਲਾਈਨ ਕੈਸਿਨੋ ਖੇਡਣ ਵਾਲੇ ਹੋ ਜਾਣ ਸਾਵਧਾਨ, ਲੁੱਟੀ ਜਾ ਰਹੀ ਹੈ ਤੁਹਾਡੀ ਮਿਹਨਤ ਦੀ ਕਮਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha