ਕਤਲ ਕਰ ਕੇ ਖਾਲੀ ਪਲਾਟ ''ਚ ਸੁੱਟੀ ਵਿਅਕਤੀ ਦੀ ਲਾਸ਼

11/04/2020 4:40:42 PM

ਲੁਧਿਆਣਾ (ਰਿਸ਼ੀ) : ਥਾਣਾ ਬਸਤੀ ਜੋਧੇਵਾਲ ਦੇ ਇਲਾਕੇ ਸਨਿਆਸ ਨਗਰ ਵਿਚ ਖਾਲੀ ਪਲਾਟ 'ਚੋਂ 41 ਸਾਲ ਦੇ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੇ ਚਿਹਰੇ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਹੋਏ ਹਨ। ਪਤਾ ਲੱਗਦੇ ਹੀ ਘਟਨਾ ਸਥਾਨ 'ਤੇ ਪੁੱਜੇ ਏ. ਡੀ. ਸੀ. ਪੀ. ਦੀਪਕ ਪਾਰਿਕ, ਏ. ਸੀ. ਪੀ. ਨਾਰਥ ਗੁਰਵਿੰਦਰ ਸਿੰਘ, ਏ. ਸੀ. ਪੀ. ਕ੍ਰਾਈਮ ਮਨਦੀਪ ਸਿੰਘ ਨੂੰ ਜਾਂਚ ਦੌਰਾਨ ਪਰਸ, 1 ਰੁਮਾਲ ਤੇ ਪਲਾਟ 'ਚੋਂ ਸ਼ਰਾਬ ਦੀ 2 ਖਾਲੀ ਬੋਤਲਾਂ ਮਿਲੀਆਂ ਹਨ। ਫਿਲਹਾਲ ਅਣਪਛਾਤੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਕੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾ ਦਿੱਤੀ ਹੈ। ਜਾਣਕਾਰੀ ਦਿੰਦੇ ਏ. ਸੀ. ਪੀ. ਨਾਰਥ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਰਾਜੂ ਦੇ ਰੂਪ ਵਿਚ ਹੋਈ ਹੈ। ਮੰਗਲਵਾਰ ਦੁਪਹਿਰ 2 ਵਜੇ ਰਾਹਗੀਰ ਨੇ ਪਲਾਟ 'ਚ ਲਾਸ਼ ਦੇਖ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ। ਪੁਲਸ ਅਨੁਸਾਰ ਮ੍ਰਿਤਕ ਦੇ ਚਿਹਰੇ 'ਤੇ ਵਾਰ ਕਰ ਕੇ ਪਛਾਣ ਮਿਟਾਉਣ ਦਾ ਯਤਨ ਕੀਤਾ ਗਿਆ ਸੀ। ਸੋਮਵਾਰ ਸ਼ਾਮ 6.30 ਵਜੇ ਤੱਕ ਪਲਾਟ ਵਿਚ ਬੱਚੇ ਕ੍ਰਿਕਟ ਖੇਡ ਕੇ ਗਏ ਹਨ, ਜਦ ਜਾਂਚ ਸ਼ੁਰੂ ਕੀਤੀ ਗਈ ਤਾਂ ਬਰਾਮਦ ਪਰਸ ਵਿਚ ਜੋ ਆਧਾਰ ਕਾਰਡ ਮਿਲਿਆ। ਉਸ ਵਿਚ ਫੋਟੋ ਵਾਲਾ ਹਿੱਸਾ ਨਹੀਂ ਸੀ।

ਇਹ ਵੀ ਪੜ੍ਹੋ : ਸ਼ਰਾਬ ਦੇ ਨਸ਼ੇ 'ਚ ਟੱਲੀ ਟੈਂਪੂ ਦੇ ਡਰਾਈਵਰ ਨੇ ਰਿਕਸ਼ਾ ਚਾਲਕ ਨੂੰ ਮਾਰੀ ਟੱਕਰ, ਮੌਤ

ਫਿਲਹਾਲ ਬਿਹਾਰ ਪੁਲਸ ਨਾਲ ਸੰਪਰਕ ਕੀਤਾ ਗਿਆ ਤਾਂ ਕਿ ਆਧਾਰ ਕਾਰਡ 'ਤੇ ਲਿਖੇ ਪਤੇ ਤੋਂ ਪਤਾ ਲੱਗ ਸਕੇ ਕਿ ਰਾਜੂ ਲੁਧਿਆਣਾ ਕਿਵੇਂ ਪੁੱਜਾ। ਉਥੇ ਇਲਾਕੇ ਵਿਚ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਸ ਫਿਲਹਾਲ ਮਨ ਰਹੀ ਹੈ ਕਿ ਰਾਤ ਨੂੰ ਖਾਲੀ ਪਲਾਟ ਵਿਚ ਪਹਿਲਾ ਇਕੱਠੇ ਬੈਠ ਕੇ ਸ਼ਰਾਬ ਪੀਣ ਦੇ ਬਾਅਦ ਕਤਲ ਕੀਤਾ ਗਿਆ ਹੈ। ਨੇੜੇ ਕਈ ਇਲਾਕਿਆਂ 'ਚ ਪੁਲਸ ਦੀਆਂ ਟੀਮਾਂ ਘੁੰਮ ਕੇ ਮ੍ਰਿਤਕ ਬਾਰੇ ਵਿਚ ਜਾਣਕਾਰੀ ਜੁਟਾਉਣ ਦਾ ਸਮਾਚਾਰ ਲਿਖੇ ਜਾਣ ਤੱਕ ਯਤਨ ਕਰ ਰਹੀ ਸੀ।

ਇਹ ਵੀ ਪੜ੍ਹੋ : ਕੇਂਦਰ ਦੀ ਪੰਜਾਬ ਨੂੰ ਮੁੜ ਫਿਟਕਾਰ, 24,000 ਕਰੋੜ ਦੀ ਫਸਲ ਅਦਾਇਗੀ ਰਕਮ ਦਾ ਵੇਰਵਾ ਗਾਇਬ!

 

Anuradha

This news is Content Editor Anuradha