ਬਾਬਾ ਸੁੰਦਰ ਦਾਸ ਦੀ ਬਰਸੀ ਮੌਕੇ ਧਾਰਮਿਕ ਸਮਾਗਮ ਸੰਪੰਨ

02/14/2018 4:39:33 PM


ਜ਼ੀਰਾ (ਅਕਾਲੀਆਂਵਾਲਾ) - ਸੰਤ ਬਾਬਾ ਸੁੰਦਰ ਦਾਸ ਜੀ ਵੱਡੇ ਮਨਸੂਰਵਾਲ ਵਾਲਿਆ ਦੀ 51ਵੀਂ ਬਰਸੀ ਬੜੀ ਧੂਮ ਧਾਮ ਤੇ ਸ਼ਰਧਾ ਭਾਵਨਾ ਨਾਲ ਪਿੰਡ ਮਨਸੂਰਵਾਲ ਕਲਾਂ ਵਿਖੇ ਮਨਾਈ ਗਈ। ਇਸ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। 145 ਆਖੰਡ ਪਾਠਾਂ ਦੀ ਲੜੀ ਦੇ ਭੋਗ ਦੌਰਾਨ ਉਪ ਚੇਅਰਮੈਨ ਜਸਪਾਲ ਸਿੰਘ ਪੰਨੂੰ ਵੱਲੋਂ ਸਾਂਝੇ ਤੌਰ 'ਤੇ ਜਥੇ. ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਦੇ ਸਪੁੱਤਰ ਕੁਲਬੀਰ ਸਿੰਘ ਜ਼ੀਰਾ ਦੇ ਵਿਧਾਇਕ ਬਣਨ ਦੀ ਖੁਸ਼ੀ ਵਿਚ ਸ਼ੁਕਰਾਨਾ ਸਮਾਗਮ ਕਰਵਾਇਆ। ਉਨ੍ਹਾਂ ਨੇ ਹਲਕਾ ਵਿਧਾਇਕ ਕੁਲਬਾਰ ਸਿੰਘ ਜ਼ੀਰਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ੀਰਾ ਪਰਿਵਾਰ ਹਲਕੇ ਦੇ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ ਢਾਡੀ ਸਤਨਾਮ ਸਿੰਘ ਚਮਿੰਡਾ, ਵਰਿਆਮ ਸਿੰਘ, ਗਿਆਨੀ ਸੁਖਵਿੰਦਰ ਸਿੰਘ ਤੋਂ ਇਲਾਵਾ ਸੰਤ ਬਾਬਾ ਦਲੇਰ ਸਿੰਘ ਖੇੜੀ ਸਾਹਿਬ ਵਾਲਿਆਂ ਦੇ ਦੀਵਾਨ ਵੀ ਸਜਾਏ ਗਏ।  ਇਸ ਮੌਕੇ ਜਗਰਾਜ ਸਿੰਘ ਨਾਮਧਾਰੀ, ਬਲਦੇਵ ਸਿੰਘ ਪੰਨੂੰ, ਸਰਪੰਚ ਗੁਰਮੇਲ ਸਿੰਘ, ਕੁਲਦੀਪ ਸਿੰਘ ਗਿੱਲ, ਸਵਰਨ ਸਿੰਘ ਗਿੱਲ ਆਦਿ ਹਾਜ਼ਰ ਸਨ।