ਅਕਾਲੀ ਦਲ ਆਬਾਦਕਾਰ ਕਿਸਾਨਾਂ ਦਾ ਕਿਸੇ ਵੀ ਕੀਮਤ ''ਤੇ ਉਜਾੜਾ ਨਹੀਂ ਹੋਣ ਦੇਵੇਗਾ : ਡਾ. ਕੌਰ

10/16/2017 2:40:51 AM

ਸੁਲਤਾਨਪੁਰ ਲੋਧੀ, (ਸੋਢੀ)- ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਇਕ ਮੀਟਿੰਗ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਈ, ਜਿਸ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿੱਤ ਮੰਤਰੀ ਪੰਜਾਬ ਡਾ. ਉਪਿੰਦਰਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਕੇ ਉਸਨੂੰ ਪੂਰਾ ਕਰਨ ਦੀ ਥਾਂ ਹਲਕਾ ਸੁਲਤਾਨਪੁਰ ਲੋਧੀ ਦੇ ਅਬਾਦਕਾਰ ਕਿਸਾਨਾਂ ਨੂੰ ਉਜਾੜਨ 'ਤੇ ਤੁਲੀ ਹੋਈ ਹੈ। ਉਨ੍ਹਾਂ ਹਲਕਾ ਦੇ ਪਿੰਡ ਮੰਡ ਹੁਸੈਨਪੁਰ ਬੂਲੇ ਦੇ ਅਬਾਦਕਾਰ ਕਿਸਾਨਾਂ ਦੀ ਪਿੱਠ ਥਾਪੜਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੀਮਤ 'ਤੇ ਕਿਸਾਨਾਂ ਦਾ ਉਜਾੜਾ ਨਹੀਂ ਹੋਣ ਦੇਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਇਕ ਪਾਸੇ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਹੁਸੈਨਪੁਰ ਬੂਲੇ ਦੇ ਕਿਸਾਨਾਂ ਦੀ 219 ਏਕੜ ਜ਼ਮੀਨ ਹਥਿਆਉਣ ਤੇ ਕਿਸਾਨਾਂ ਦੇ ਲਗਾਏ ਹੋਏ ਝੋਨੇ ਦੀ ਕਟਾਈ ਕਰਨ ਲਈ ਪ੍ਰਸ਼ਾਸਨ ਪੂਰਾ ਜ਼ੋਰ ਲਗਾ ਰਿਹਾ ਹੈ ਤੇ ਪਿਛਲੇ 10 ਦਿਨਾਂ ਤੋਂ ਕਿਸਾਨ ਖੇਤਾਂ 'ਚ ਡਾਂਗਾਂ ਲੈ ਕੇ ਝੋਨੇ ਦੀ ਰਾਖੀ ਕਰ ਰਹੇ ਹਨ ਪਰ ਦੂਜੇ ਪਾਸੇ ਹਲਕਾ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਵਿਧਾਇਕ ਵਲੋਂ ਇਸ ਮਾਮਲੇ 'ਤੇ ਚੁੱਪੀ ਸਾਧੀ ਹੋਈ ਹੈ। ਇਸ ਸਮੇਂ ਮਾਸਟਰ ਗੁਰਦੇਵ ਸਿੰਘ ਚੇਅਰਮੈਨ ਜ਼ਿਲਾ ਪ੍ਰੀਸ਼ਦ, ਇੰਜ. ਸਵਰਨ ਸਿੰਘ, ਜਥੇ. ਬਲਦੇਵ ਸਿੰਘ ਖੁਰਦਾਂ, ਜਥੇ. ਬਲਦੇਵ ਸਿੰਘ ਪਰਮਜੀਤਪੁਰ ਚੇਅਰਮੈਨ, ਜਥੇ. ਸ਼ਮਸ਼ੇਰ ਸਿੰਘ ਭਰੋਆਣਾ ਪ੍ਰਧਾਨ ਕਿਸਾਨ ਵਿੰਗ, ਚੇਅਰਮੈਨ ਗੁਰਜੰਟ ਸਿੰਘ ਸੰਧੂ, ਜਥੇ. ਗੁਰਦੀਪ ਸਿੰਘ ਭਾਗੋਰਾਈਆਂ, ਜਥੇ. ਸੁੱਚਾ ਸਿੰਘ ਸ਼ਿਕਾਰਪੁਰ, ਜਥੇ. ਸੰਤਾ ਸਿੰਘ, ਜਸਬੀਰ ਸਿੰਘ ਭੌਰ ਮੀਤ ਪ੍ਰਧਾਨ ਆਦਿ ਹੋਰਨਾਂ ਆਗੂਆਂ ਸ਼ਿਰਕਤ ਕੀਤੀ।