ਰੋਪੜ ਕੋਰਟ ''ਚ ਪੇਸ਼ੀ ਭੁਗਤਣ ਗਏ ਮੋਰਿੰਡਾ ਬੇਅਦਬੀ ਕਾਂਡ ਦੇ ਮੁਲਜ਼ਮ ''ਤੇ ਹਮਲੇ ਦੀ ਕੋਸ਼ਿਸ਼

04/27/2023 6:43:26 PM

ਰੋਪੜ/ਮੋਰਿੰਡਾ (ਵੈੱਬ ਡੈਸਕ)- ਮੋਰਿੰਡਾ ਵਿਖੇ ਬੀਤੇ ਦਿਨੀਂ ਹੋਈ ਬੇਅਦਬੀ ਦੇ ਮਾਮਲੇ ਦੇ ਮੁਲਜ਼ਮ 'ਤੇ ਕੋਰਟ ਵਿਚ ਹਮਲੇ ਦੀ ਕੋਸ਼ਿਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾ ਦੀ ਕੋਸ਼ਿਸ਼ ਵਕੀਲ ਵੱਲੋਂ ਹੀ ਕੀਤੀ ਗਈ ਹੈ।  ਦਰਅਸਲ ਮੋਰਿੰਡਾ ਵਿਖੇ ਸ੍ਰੀ ਕੋਤਵਾਲੀ ਸਾਹਿਬ ਵਿਖੇ ਹੋਈ ਬੇਅਦਬੀ ਦੇ ਮੁਲਜ਼ਮ ਜਸਵੀਰ ਸਿੰਘ ਦੀ ਰਿਮਾਂਡ ਖ਼ਤਮ ਹੋਣ ਉਪਰੰਤ ਅੱਜ ਕੋਰਟ ਵਿਚ ਪੇਸ਼ੀ ਸੀ। ਇਸੇ ਦੌਰਾਨ ਹੀ ਵਕੀਲ ਵੱਲੋਂ ਉਸ 'ਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਥੇ ਹੀ ਅਦਾਲਤ ਵੱਲੋਂ ਦੋਸ਼ੀ ਜਸਵੀਰ ਸਿੰਘ ਨੂੰ ਦੋ ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਹੈ। ਅਦਾਲਤ ਵਿਚ ਮੁਲਜ਼ਮ 'ਤੇ ਹਮਲਾ ਕਰਨ ਦੀ ਕੋਸ਼ਿਸ਼ ਤਹਿਤ ਪੁਲਸ ਨੇ ਵਕੀਲ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਕਤ ਵਕੀਲ ਕੋਰਟ ਵਿਚ ਹੀ ਪ੍ਰੈਕਟਿਸ ਕਰਦਾ ਹੈ। ਸੂਤਰਾਂ ਮੁਤਾਬਕ ਵਕੀਲ ਨੇ ਬੰਦੂਕ ਤਾਣ ਕੇ ਮੁਲਜ਼ਮ ਜਸਵੀਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।  

ਜ਼ਿਕਰਯੋਗ ਹੈ ਕਿ ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ’ਚ ਦਿਨ-ਦਿਹਾੜੇ ਕੀਤੀ ਗਈ ਬੇਅਦਬੀ ਅਤੇ ਪਾਠੀ ਸਿੰਘਾਂ ’ਤੇ ਹਮਲਾ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਗਏ ਇਕ ਵਿਅਕਤੀ ਜਸਵੀਰ ਸਿੰਘ 25 ਤਾਰੀਖ਼ ਨੂੰ ਅਦਾਲਤ ’ਚ ਪੁਲਸ ਵੱਲੋਂ ਪੇਸ਼ ਕੀਤਾ ਗਿਆ ਸੀ ਪਰ ਉਸ ਦੇ ਪੱਖ ’ਚ ਕਿਸੇ ਵੀ ਵਕੀਲ ਨੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਉਕਤ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਜਸਬੀਰ ਸਿੰਘ ਉਰਫ਼ ਜੱਸੀ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਪਰ ਕਿਸੇ ਵੀ ਵਕੀਲ ਨੇ ਉਸ ਦੇ ਪੱਖ ’ਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਜਲੰਧਰ ਵਿਖੇ ਸਪਾ ਸੈਂਟਰ 'ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਾਤ 'ਚ ਮਿਲੀਆਂ ਕੁੜੀਆਂ, ਸਮੱਗਰੀ ਵੀ ਹੋਈ ਬਰਾਮਦ

ਇਹ ਵੀ ਪੜ੍ਹੋ : ਪਿਓ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਵਿਦਾਈ ਵੇਲੇ ਮ੍ਰਿਤਕ ਦੇਹ ਨਾਲ ਲਿਪਟ ਭੁੱਬਾਂ ਮਾਰ ਰੋਏ ਪੁੱਤ ਸੁਖਬੀਰ ਬਾਦਲ

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਕਟਵਾਲ ਨੇ ਦੱਸਿਆ ਸੀ ਕਿ ਰੂਪਨਗਰ ’ਚ 525 ਦੇ ਕਰੀਬ ਵਕੀਲ ਹਨ ਪਰ ਜਦੋਂ ਸਾਰੇ ਵਕੀਲਾਂ ਨੇ ਉਕਤ ਮੁਲਜ਼ਮ ਵੱਲੋਂ ਪੇਸ਼ ਹੋਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦਾ ਦਰਵਾਜ਼ਾ ਖੜ੍ਹਕਾਇਆ, ਉਦੋਂ ਇਕ ਵਕੀਲ ਦੀ ਡਿਊਟੀ ਲਗਾਈ ਗਈ ਪਰ ਉਸ ਨੇ ਵੀ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਅਨੁਸਾਰ ਉਕਤ ਮੁਲਜ਼ਮ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਸੀ, ਜਿਸ ਕਾਰਨ ਪੁਲਸ ਨੇ ਬੀਤੇ ਦਿਨੀਂ ਉਸ ਦਾ ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ ਮੈਡੀਕਲ ਵੀ ਕਰਵਾਇਆ ਸੀ ਪਰ ਟੈਸਟਾਂ ਲਈ ਸਰਕਾਰੀ ਹਸਪਤਾਲ ਬੰਦ ਹੋਣ ਕਾਰਨ ਉਸ ਨੂੰ ਕ੍ਰਿਸ਼ਨਾ ਡਾਇਗਨੋਸਟਿਕ ਲੈਬ ’ਚ ਭੇਜ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ :  ਅਮਰੀਕੀ ਸਿਟੀਜ਼ਨ ਨੌਜਵਾਨ ਨੇ ਜਲੰਧਰ ਹਾਈਟਸ 'ਚ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri