ਬਿਜਲੀ ਚੋਰੀ ਦੇ ਮਾਮਲੇ ''ਚ ਲੋੜੀਂਦਾ ਮੁਲਜ਼ਮ ਗ੍ਰਿਫਤਾਰ

03/25/2018 4:02:00 AM

ਕਪੂਰਥਲਾ,  (ਭੂਸ਼ਣ)-  ਥਾਣਾ ਐਂਟੀ ਪਾਵਰ ਥੈਫਟ ਜਲੰਧਰ ਦੀ ਟੀਮ ਨੇ ਕਪੂਰਥਲਾ ਦੇ ਨਜ਼ਦੀਕ ਪਿੰਡ ਬੈਨੀ ਹੁਸੈਖਾਨ ਵਿਚ ਛਾਪਾਮਾਰੀ ਕਰ ਕੇ ਬਿਜਲੀ ਚੋਰੀ ਕਰਨ ਦੇ ਇਕ ਮਾਮਲੇ ਵਿਚ ਲੋੜੀਂਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਲਿਅਕਤੀ ਨੂੰ ਅਦਾਲਤ ਨੇ 14 ਦਿਨ ਦੀ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਹੈ ।  ਜਾਣਕਾਰੀ ਅਨੁਸਾਰ ਸਾਲ 2015 ਵਿਚ ਇਨਫੋਰਸਮੈਂਟ ਵਿਭਾਗ ਪਾਵਰ ਕਾਮ ਨੇ ਪਿੰਡ ਭੈਣੀ ਹੁਸੈਖਾਨ ਵਿਚ ਚੈਕਿੰਗ  ਦੇ ਦੌਰਾਨ ਬਿਜਲੀ ਚੋਰੀ ਦਾ ਮਾਮਲਾ ਫੜਿਆ ਸੀ, ਜਿਸ ਨੂੰ ਲੈ ਕੇ ਐਨਫੋਰਸਮੈਂਟ ਵਿਭਾਗ ਦੀ ਸ਼ਿਕਾਇਤ 'ਤੇ ਥਾਣਾ ਐਟੀ ਪਾਵਰ ਥੈਫਟ ਜਲੰਧਰ ਨੇ ਮੁਲਜ਼ਮ ਸ਼ੇਰ ਸਿੰਘ ਪੁੱਤਰ ਲਾਭ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਸੀ। ਇਸ ਦੌਰਾਨ ਐੱਸ. ਐੱਚ. ਓ. ਐਂਟੀ ਪਾਵਰ ਥੈਫਟ ਰਮਨਦੀਪ ਕੁਮਾਰ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਸ਼ੇਰ ਸਿੰਘ ਇਸ ਸਮੇਂ ਆਪਣੇ ਪਿੰਡ 'ਚ ਮੌਜੂਦ ਹਨ। ਜਿਸ 'ਤੇ ਐੱਸ. ਐੱਚ. ਓ. ਨੇ ਰਮਨਦੀਪ ਨੇ ਏ. ਐੱਸ. ਆਈ. ਹਰਜੀਤ ਸਿੰਘ ਅਤੇ ਜੋਗਾ ਸਿੰਘ ਨੂੰ ਨਾਲ ਲੈ ਕੇ ਛਾਪਾਮਾਰੀ ਕਰ ਕੇ ਮੁਲਜ਼ਮ ਸ਼ੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ।