‘ਆਪ’ ਵੀ ਹੁਣ ਕਾਂਗਰਸ ਨੂੰ ਢਾਹ ਲਗਾਉਣ ਲਈ ਬਣਾਉਣ ਲੱਗੀ ਯੋਜਨਾਬੰਧੀ

06/08/2021 8:01:50 PM

ਭੁਲੱਥ 7 ਜੂਨ (ਭੂਪੇਸ਼) - ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਾਗਰਸ ਹਾਈ ਕਮਾਨ ਦੇ ਨਿਰਦੇਸ਼ਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਡ਼ ਕਾਂਗਰਸ ’ਚ ਸ਼ਾਮਲ ਕਰ ਲਿਆ ਗਿਆ ਹੈ। ਹੁਣ ਸੰਨ 2017 ’ਚ ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲਡ਼ਨ ਵਾਲੇ ਉਮੀਦਵਾਰ ਰਣਜੀਤ ਸਿੰਘ ਰਾਣਾ ਵੱਲੋਂ ਕਾਂਗਰਸ ਹਾਈ ਕਮਾਨ ਅੱਗੇ ਖਾਸਾ ਰੋਸ 3 ਮੈਂਬਰੀ ਕਾਂਗਰਸ ਕਮੇਟੀ ਅੱਗੇ ਦਿਖਾਇਆ ਹੈ। ਜਿੱਥੇ ਉਨਾਂ ਨੇ 3 ਮੈਂਬਰੀ ਕਮੇਟੀ ਅੱਗੇ ਗੱਲ ਰੱਖੀ ਉੱਥੇ ਹਲਕੇ ਹੋ ਰਹੀ ਸਾਰੀ ਉੱਥਲ ਪੁੱਥਲ ਅਤੇ ਕਾਂਗਰਸੀਆਂ ਵੱਲੋਂ ਹੀ ਇੱਕ ਦੂਸਰੇ ਦੇ ਵਿਰੁੱਧ ਸਿਅਸੀ ਧਿਰ ਖਡ਼ੀ ਕਰਨ ਦੀ ਰਿਵਾਇਤ 'ਤੇ ਵੀ ਚਿੰਤਾ ਪ੍ਰਗਟਾਈ ਗਈ । ਖਹਿਰਾ ਦੇ ਕਾਂਗਰਸ ’ਚ ਆਉਣ ਕਰਕੇ ਜਿੱਥੇ ਕਾਂਗਰਸੀ ਆਗੂ ਰਣਜੀਤ ਸਿੰਘ ਰਾਣਾ,ਕਾਂਗਰਸੀ ਆਗੂ ਗੋਰਾ ਗਿੱਲ ਅਤੇ ਇਸ ਹਲਕੇ ’ਚ ਹੀ ਆਪਣੀ ਸਿਆਸੀ ਜਮੀਨ ਭਾਲਣ ਵਾਲੇ ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਨੂੰ ਇਸ ਹਲਕੇ ਤੋਂ ਹੁਣ ਕਾਂਗਰਸ ਟਿਕਟ ਹਥਿਆਉਣਾ ਸੰਭਵ ਨਹੀਂ, ਜਿਸ ਨੂੰ ਲੈ ਕੇ ਸਾਰੇ ਆਗੂਆਂ ਵਿਚ ਵੀ ਆਲਮ ਹੈ। ਇਸ ਕਰਕੇ ਜਿੱਥੇ ਸਾਰੇ ਆਗੂ ਆਪਣੀ ਸਿਆਸੀ ਜਮੀਨ ਤਲਾਸ਼ਣ ਲੱਗੇ ਹਨ ਉੱਥੇ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਸੱਭ ਤੋਂ ਪਹਿਲਾਂ ਖਹਿਰਾ ਦੇ ਹੱਕ ਵਿਚ ਨਿੱਤਰੇ ਤੇ ਉਨਾਂ ਦੇ ਸ਼ਾਮਲ ਹੋਣ ਤੇ ਬਿਆਨ ਦਾਖਦੇ ਉਨਾਂ ਦਾ ਸਵਾਗਤ ਕੀਤਾ। ਪਰ ਦੱਬੀ ਜਬਾਨ ਨਾਲ ਇਹ ਵੀ ਕਿਹਾ ਕਿ ਭਾਵੇਂ ਉਹ ਵੀ ਇਸ ਹਲਕੇ ਤੋਂ ਕਾਂਗਰਸ ਟਿਕਟ ਲੈਣ ਦੇ ਇੱਛੁਕ ਹਨ ਫਿਰ ਵੀ ਹਾਈ ਕਮਾਨ ਜਿਸ ਨੂੰ ਦੇਵੇਗਾ ਉਹ ਪ੍ਰਵਾਨ ਕਰਨਗੇ ।

ਸੌਰਵ ਖੁੱਲਰ ਤੇ ਹਰਸਿਮਰਨ ਸਿੰਘ ਘੁੰਮਣ ਦੇ ਆਪਸੀ ਨਹੀਂ ਹਨ ਸੁਖਾਵੇਂ ਸਬੰਧ

ਸੌਰਵ ਖੁੱਲਰ ਭਾਵੇਂ ਯੂਥ ਕਾਂਗਰਸ ਦੇ ਜਿਲਾ ਪ੍ਰਧਾਨ ਹਨ ਪਰ ਹਰਸਿਮਰਨ ਸਿੰਘ ਘੁੰਮਣ ਵੀ ਵੋਟਿੰਗ ਦੇ ਜਰੀਏ ਬਲਾਕ ਤੇ ਹਲਕਾ ਪ੍ਰਧਾਨ ਚੁਣੇ ਗਏ ਸਨ ਜਿਸ ਦਾ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਉਨਾਂ ਦੇ ਨੁਮਾਇੰਦੇ ਆਗੂ ਗੋਰਾ ਗਿੱਲ ਦੇ ਸਮੱਰਥਕਾਂ ਨੇ ਉਸ ਨੂੰ ਹਰਾਉਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਸੀ ਪਰ ਫਿਰ ਵੀ ਘੁੰਮਣ ਜੇਤੂ ਰਹੇ ਸਨ । ਜਿਸ ਤੋਂ ਲੱਗਦਾ ਹੈ ਕਿ ਇਸ ਹਲਕੇ ਤੇ ਯੂਥ ਕਾਂਗਰਸ ਦੇ ਨੁਮਾਇੰਦਿਆਂ ’ਚ ਹੀ ਆਪਸੀ ਸੁਖਾਵੇਂ ਸਬੰਧ ਨਹੀਂ ਹਨ ।

ਹਰਸਿਮਰਨ ਸਿੰਘ ਘੁੰਮਣ ਤੇ ਆਪ ਦੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾਂ ਨਾਲ ਨੇਡ਼ਤਾ ਹਲਕੇ ’ਚ ਹਲਕੇ ’ਚ ਦਿਖਾ ਸਕਦੀ ਹੈ ਨਵਾਂ ਰੰਗ

ਹਰਸਿਮਰਨ ਸਿੰਘ ਘੁੰਮਣ ਹਾਈ ਕੋਰਟ ਦੇ ਵਕੀਲ ਵਜੋਂ ਕੰਮਕਾਜ ਦੇਖਦੇ ਹਨ। ਇਸ ਕਰਕੇ ਉਨਾਂ ਦਾ ਐਡਵੋਕੇਟ ਹਰਪਾਲ ਸਿੰਘ ਚੀਮਾਂ ਜੋ ਆਪ ਵੱਲੋਂ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਨ ਨਾਲ ਨੇਡ਼ਤਾ ਵਕਾਲਤ ਦੇ ਪੇਸ਼ੇ ਵਜੋਂ ਤਾਂ ਹੈ ਹੀ ਜਿਸ ਕਰਕੇ ਉਹ ਦੋਨੇ ਆਪਸੀ ਮੇਲ ਮਿਲਾਪ ਦਾ ਫਾਇਦਾ ਉਨਾਂ ਦੇ ਸਿਆਸੀ ਵਿਰੋਧੀ ਸੁਖਪਾਲ ਸਿੰਘ ਖਹਿਰਾ ਨੂੰ ਭੁਲੱਥ ਹਲਕੇ ਤੋਂ ਕਿਸੇ ਨਾ ਕਿਸੇ ਤਰੀਕੇ ਹਰਾਉਣ ਲਈ ਯੋਜਨਾਂ ਉਲੀਕੀ ਜਾ ਰਹੀ ਹੈ । ਭਾਵੇ ਘੁੰਮਣ ਦੇ ਚੰਗੇ ਸਬੰਧ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਜਰੀਏ ਕੁੱਝ ਸਿਆਸੀ ਨੇਤਾਵਾਂ ਜਰੀਏ ਹਨ ।ਪਰ ਖਹਿਰਾ ਅੱਗੇ ਕਿਸੇ ਦੀ ਪੇਸ਼ ਨਾਲ ਚੱਲਣ ਕਰਕੇ ਘੁੰਮਣ ਜਾਂ ਉਨਾਂ ਦੇ ਪਿਤਾ ਰਣਜੀਤ ਸਿੰਘ ਰਾਣਾ ਆਪਣੀ ਸਿਆਸੀ ਜਮੀਨ ਤਲਾਸ਼ਣ ਲੱਗੇ ਹਨ ।

ਘੁੰਮਣ ਹੋ ਸਕਦੇ ਹਨ ਆਪ ਦੇ ਉਮੀਦਵਾਰ

ਹਰਸਿਮਰਨ ਸਿੰਘ ਘੁੰਮਣ ਦੇ ਜਿਵੇਂ ਹਰਪਾਲ ਸਿੰਘ ਚੀਮਾਂ ਨਾਲ ਵਧੇਰੇ ਸੁਖਾਵੇਂ ਗੁਪਤ ਸਿਆਸੀ ਸਬੰਧ ਬਣੇ ਹਨ ਜਿਸ ਤੋਂ ਸਹਿਜ਼ੇ ਹੀ ਕਿਆਸ ਲਗਾਈਆਂ ਜਾ ਸਕਦੀਆਂ ਹਨ ਕਿ ਸੰਭਵ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਆਪ ਹਾਈਕਾਮਨ ਵੱਲੋਂ ਕਾਂਗਰਸ ਨੂੰ ਤਲਾਂਜਲੀ ਦੇਣ ਲਈ ਕਾਂਗਰਸ ਦੇ ਯੂਥ ਵਿੰਗ ਦੇ ਪ੍ਰਧਾਨ ਨੂੰ ਆਪਣੀ ਪਾਰਟੀ ਵੱਲੋਂ ਚਿਹਰਾ ਹਰਸਿਮਰਨ ਸਿੰਘ ਘੁੰਮਣ ਦੇ ਰੂਪ ’ਚ ਪੇਸ਼ ਕੀਤਾ ਜਾਵੇ । ਘੁੰਮਣ ਹੋਰਨਾਂ ਉਮੀਦਵਾਰਾਂ ਨਾਲੋਂ ਵੋਟ ਬੈਂਕ ਇਸ ਕਰਕੇ ਰੱਖਦਾ ਹੈ ਕਿਉਕਿ ਉਹ ਇਸ ਸਮੇਂ ਮੋਜੂਦ ਚੋਣ ਉਪਰੰਤ ਹਲਕੇ ਜੋਨ ਦੇ ਆਗੂ ਵਜੋਂ ਜਿੱਤੇ ਹਨ ਜਿਸ ਏਰੀਏ ’ਚੋਂ ਜਿੱਤੇ ਹਨ ਉਹ ਵੱਡਾ ਖੇਤਰ ਵਿਧਾਨ ਸਭਾ ਹਲਕਾ ਭੁਲੱਥ ਦੇ ਖੇਤਰ ਦੇ ਹਿੱਸੇ ’ਚ ਆਉਂਦਾ ਹੈ  ।ਦੂਸਰਾ ਆਪ ਦੇ ਇਸ ਹਲਕੇ ’ਚ ਸਰਗਰਮ ਆਗੂ ਦਾ ਵੀ ਘੁੰਮਣ ਨਾਲ ਸੁਖਾਵੇ ਸਬੰਧ ਹਨ ।ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ । ਹੋ ਸਕਦਾ ਹੈ ਆਪ ਵੀ ਕਾਂਗਰਸ ਦਾ ਆਗੂ ਪੱਟ ਕੇ ਕਾਂਗਰਸ ਦੇ ਉਮੀਦਵਾਰ ਦੇ ਅੱਗੇ ਖਡ਼ਾ ਕਰ ਸਕਦੀ ਹੈ । ਕਿਉਕਿ ਘੁੰਮਣ ਇਸ ਹਲਕੇ ਤੋਂ ਅਕਾਲੀ ਤੇ ਕਾਂਗਰਸੀ ਨੂੰ ਫੱਸਵੀਂ ਕਾਂਟੇ ਦੀ ਟੱਕਰ ਦੇਣ ਦੇ ਸਮਰੱਥ ਜਰੂਰ ਹੋ ਸਕਦੇ ਹਨ ਕਿਉਕਿ ਸ੍ਰੋਮਣੀ ਅਕਾਲੀ ਦਲ ਭਾਵੇ ਭਾਜਪਾ ਨਾਲ ਤੋਡ਼ ਵਿਛੋਡ਼ਾ ਕਰ ਚੁੱਕੀ ਹੈ । ਪਰ ਉਹ ਸਿਆਸੀ ਭਰਵਾਈ ਦੀ ਪੂਰਤੀ ਲਈ ਬਸਪਾ ਨਾਲ ਹਰ ਹਾਲਤ ’ਚ ਗੱਠਜੋਡ਼ ਕਾਇਮ ਕਰਨਗੇ ।ਤਾਂ ਕਿ ਉਹ ਕਾਂਗਰਸ, ਆਪ, ਡੈਮੋਕਰੇਟ ਸੰਯੁਕੱਤ ਮੋਰਚਾ ਦੇ ਉਮੀਦਵਾਰਾਂ ਜਿੱਥੇ ਜਿਹਡ਼ੇ ਹਲਕਿਆਂ ’ਚ ਉਨਾਂ ਦਾ ਸਿਆਸੀ ਅਧਾਰ ਹੈ ,ਫੱਸਵੀਂ ਟੱਕਰ ਦੇ ਸਕੇ ।


Harinder Kaur

Content Editor

Related News