ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਦੇ 4 ਨਜ਼ਦੀਕੀ ਦਿੱਲੀ ਤੋਂ ਗ੍ਰਿਫਤਾਰ, ਅੱਜ ਕੋਰਟ ''ਚ ਹੋਵੇਗੀ ਪੇਸ਼ੀ

Monday, Sep 04, 2017 - 04:02 PM (IST)

ਰੋਹਤਕ — ਹਨੀਪ੍ਰੀਤ ਦੀ ਗ੍ਰਿਫਤਾਰੀ ਦੇ ਲਈ ਪੁਲਸ ਜੰਗੀ ਪੱਧਰ 'ਤੇ ਤਲਾਸ਼ੀ ਲੈ ਰਹੀ ਹੈ। ਇਸੇ ਅਧੀਨ ਤੁਰੰਤ ਕਾਰਵਾਈ ਕਰਦਿਆਂ ਰੋਹਤਕ ਪੁਲਸ ਦੀ ਟੀਮ ਨੇ ਹਨੀਪ੍ਰੀਤ ਦੇ ਸਭ ਤੋਂ ਨਜ਼ਦੀਕੀ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਾਰੇ ਇਕ ਹੀ ਪਰਿਵਾਰ ਦੇ ਅਤੇ ਸਿਰਸਾ ਦੇ ਰਹਿਣ ਵਾਲੇ ਹਨ। ਪੁਲਸ ਦੋਸ਼ੀਆਂ ਨੂੰ ਅੱਜ ਅਦਾਲਤ 'ਚ ਪੇਸ਼ ਕਰੇਗੀ। ਸਾਧਵੀ ਯੌਨ-ਸ਼ੋਸ਼ਣ 'ਚ ਦੋਸ਼ੀ ਕਰਾਰ ਗੁਰਮੀਤ ਨੂੰ ਸੁਨਾਰਿਆਂ ਜੇਲ 'ਚ ਲਿਆਉਣ ਤੋਂ ਬਾਅਦ ਹਨੀਪ੍ਰੀਤ ਦੀ ਭਾਲ 'ਚ ਪੁਲਸ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀ ਹੈ।
ਰੋਹਤਕ ਦੇ ਇਕ ਸਪੈਸ਼ਲ ਸਟਾਫ ਨੂੰ ਪੁਖਤਾ ਸੂਚਨਾ ਮਿਲੀ ਕਿ ਈਸਟ ਦਿੱਲੀ 'ਚ ਹਨੀਪ੍ਰੀਤ ਦੇ ਸਭ ਤੋਂ ਨਜ਼ਦੀਕੀ ਰਹਿ ਰਹੇ ਹਨ ਅਤੇ ਹਨੀਪ੍ਰੀਤ ਉਥੇ ਮਿਲ ਸਕਦੀ ਹੈ। ਸੂਚਨਾ ਮਿਲਦੇ ਹੀ ਟੀਮ ਨੇ ਦਿੱਲੀ 'ਚ ਛਾਪੇਮਾਰੀ ਕਰਦੇ ਹੋਏ ਪੁਲਸ ਨੇ ਹਨੀਪ੍ਰੀਤ ਦੇ ਸਭ ਤੋਂ ਨਜ਼ਦੀਕੀ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਲੋਕਾਂ ਤੋਂ ਦਿੱਲੀ ਦੇ ਮੰਡਾਵਲੀ ਥਾਣੇ 'ਚ ਪੁੱਛਗਿੱਛ ਕੀਤੀ ਗਈ। ਇਨ੍ਹਾਂ ਦੀ ਪਛਾਣ ਸਿਰਸਾ ਨਿਵਾਸੀ ਤਰੁਣ, ਜਤਿੰਦਰ, ਤਰੁਣ ਦੇ ਪਿਤਾ ਅਤੇ ਪਤਨੀ ਦੇ ਰੂਪ 'ਚ ਹੋਈ ਹੈ।
ਸੁਨਾਰਿਆ ਜੇਲ 'ਚ ਬੰਦ ਬਲਾਤਕਾਰੀ ਬਾਬੇ ਨੂੰ ਮਿਲਣ ਦੇ ਲਈ ਉਨ੍ਹਾਂ ਦਾ ਪਰਿਵਾਰ ਰੋਹਤਕ ਪਹੁੰਚ ਸਕਦਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਇਲਾਕੇ ਦੀ ਸੁਰੱਖਿਆ 'ਚ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨੂੰ ਪਰਿਵਾਰ ਦੇ ਮਿਲਣ ਦੀਆਂ ਖਬਰਾਂ ਆ ਰਹੀਆਂ ਸਨ ਪਰ ਕੋਈ ਵੀ ਮਿਲਣ ਨਹੀਂ ਆਇਆ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਰੀਮ ਰਹੀਮ ਨੂੰ ਮਿਲਣ ਦੇ ਲਈ ਪਰਿਵਾਰ ਨੇ ਸਪੈਸ਼ਲ ਪਰਮਿਸ਼ਨ ਲਈ ਹੈ।


Related News