ਪੰਜਾਬ ਘੱਟ ਗਿਣਤੀ ਕਮਿਸ਼ਨ ਦਾ 3 ਸਾਲਾ ਕਾਰਜਕਾਲ ਸਮਾਪਤ

02/11/2023 4:34:02 PM

ਜਲੰਧਰ (ਜ. ਬ.)–ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦਾ 3 ਸਾਲ ਦਾ ਕਾਰਜਕਾਲ ਸਮਾਪਤ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਨੇ ਨਵੇਂ ਚੇਅਰਮੈਨ ਦੇ ਸਬੰਧ ਵਿਚ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ। 5 ਫਰਵਰੀ 2020 ਨੂੰ ਜਾਰੀ ਨੋਟੀਫਿਕੇਸ਼ਨ ਵਿਚ ਪ੍ਰੋ. ਇਮੈਨੁਏਲ ਨਾਹਰ (ਪ੍ਰਧਾਨ), ਮੁਹੰਮਦ ਰਫੀ (ਸੀਨੀਅਰ ਮੀਤ ਪ੍ਰਧਾਨ), ਹੰਸਰਾਜ (ਮੀਤ ਪ੍ਰਧਾਨ), ਲਾਲ ਹੁਸੈਨ (ਮੈਂਬਰ) ਅਤੇ ਸੋਨਾ ਮਸੀਹ (ਮੈਂਬਰ) ਬਣਾਏ ਗਏ ਸਨ। ਉਨ੍ਹਾਂ ਦਾ ਕਾਰਜਕਾਲ 3 ਸਾਲ ਦਾ ਸੀ, ਜਿਹੜਾ ਕਿ 6 ਫਰਵਰੀ ਤੱਕ ਪੂਰਾ ਹੋ ਚੁੱਕਾ ਹੈ।

ਪੰਜਾਬ ਵਿਚ ਆਮ ਆਦਮ ਪਾਰਟੀ ਦੀ ਸਰਕਾਰ ਬਣਿਆਂ ਲਗਭਗ ਇਕ ਸਾਲ ਹੋਣ ਵਾਲਾ ਹੈ, ਇਸੇ ਵਿਚਕਾਰ ਪੰਜਾਬ ਦੇ ਵਧੇਰੇ ਵਿਭਾਗਾਂ ਦੇ ਪੰਜਾਬ ਸਰਕਾਰ ਨੇ ਚੇਅਰਮੈਨ ਅਤੇ ਡਾਇਰੈਕਟਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਘੱਟ ਗਿਣਤੀਆਂ ਨਾਲ ਸਬੰਧਤ ਪੰਜਾਬ ਵਕਫ ਬੋਰਡ, ਪੰਜਾਬ ਮੁਸਲਿਮ ਵੈੱਲਫੇਅਰ ਐਂਡ ਡਿਵੈੱਲਪਮੈਂਟ ਬੋਰਡ ਅਤੇ ਘੱਟ ਗਿਣਤੀ ਕਮਿਸ਼ਨ ਵਰਗੇ ਵਿਭਾਗਾਂ ਵਿਚ ਇਕ ਵੀ ਘੱਟ ਗਿਣਤੀ ਚਿਹਰੇ ਨੂੰ ਚੇਅਰਮੈਨ ਨਹੀਂ ਐਲਾਨਿਆ, ਜਿਸ ਨਾਲ ਜਿੱਥੇ ਘੱਟ ਗਿਣਤੀਆਂ ਦੇ ਕੰਮਕਾਜ ਵਿਚ ਦਿੱਕਤ ਆ ਰਹੀ ਹੈ, ਉਥੇ ਹੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਲਈ ਦਿਨ-ਰਾਤ ਇਕ ਕਰਨ ਵਾਲੇ ਵਰਕਰਾਂ ਦਾ ਹੌਂਸਲਾ ਵੀ ਟੁੱਟ ਰਿਹਾ ਹੈ। ਪੰਜਾਬ ਸਰਕਾਰ ਦੇ ਇਸ ਰਵੱਈਏ ਨਾਲ ਘੱਟ ਗਿਣਤੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਘੱਟ ਗਿਣਤੀਆਂ ਦੇ ਮਾਮਲੇ ਵਿਚ ਭਾਜਪਾ ਦੀ ਬੀ-ਟੀਮ ਹੈ ਅਤੇ ਉਸੇ ਦੀ ਰਾਹ ’ਤੇ ਚੱਲ ਰਹੀ ਹੈ। ਇਹੀ ਵਜ੍ਹਾ ਹੈ ਕਿ ਗੁਜਰਾਤ ਚੋਣਾਂ ਅਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਮੁਸਲਿਮ ਵੋਟਰ ਆਮ ਆਦਮੀ ਪਾਰਟੀ ਤੋਂ ਖਿਸਕ ਗਏ ਹਨ।

ਇਹ ਵੀ ਪੜ੍ਹੋ : ਕੈਨੇਡਾ ਬੈਠੇ ਮੁੰਡੇ ਲਈ ਲੱਭੀ ਕੁੜੀ IELTS ਕਰ ਪਹੁੰਚੀ ਇੰਗਲੈਂਡ, ਫਿਰ ਵਿਖਾਇਆ ਅਸਲ ਰੰਗ, ਜਾਣੋ ਪੂਰਾ ਮਾਮਲਾ

ਵਰਣਨਯੋਗ ਹੈ ਕਿ ਪੰਜਾਬ ਵਕਫ ਬੋਰਡ ਦਾ ਕਾਰਜਕਾਲ 6 ਮਹੀਨਿਆਂ ਤੋਂ ਖ਼ਤਮ ਹੈ। ਮੁਸਲਿਮ ਵੈੱਲਫੇਅਰ ਐਂਡ ਡਿਵੈੱਲਪਮੈਂਟ ਬੋਰਡ ਦਾ ਕਾਰਜਕਾਲ ਕਾਂਗਰਸ ਸਰਕਾਰ ਦੇ ਜਾਣ ਦੇ ਬਾਅਦ ਹੀ ਖਤਮ ਹੈ ਅਤੇ ਹੁਣ ਘੱਟ ਗਿਣਤੀ ਕਮਿਸ਼ਨ ਦਾ ਕਾਰਜਕਾਲ ਵੀ ਖਤਮ ਹੋ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਉਕਤ ਿਵਭਾਗਾਂ ਵਿਚ ਕਦੋਂ ਵਰਕਰਾਂ ਨੂੰ ਚੇਅਰਮੈਨ ਅਤੇ ਮੈਂਬਰ ਲਾਉਂਦੀ ਹੈ। ਘੱਟ ਗਿਣਤੀ ਕਮਿਸ਼ਨ ਦਾ ਕਾਰਜਕਾਲ ਖਤਮ ਹੋਣ ’ਤੇ ਚੇਅਰਮੈਨ ਇਮੈਨੁਏਲ ਨਾਹਰ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ 27 ਫਰਵਰੀ 2020 ਨੂੰ ਅਹੁਦਾ ਸੰਭਾਲਿਆ ਸੀ। ਇਸ ਲਈ ਮੇਰਾ ਕਾਰਜਕਾਲ 27 ਫਰਵਰੀ ਤੱਕ ਹੀ ਪੂਰਾ ਹੋਵੇਗਾ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਬਰਲਟਨ ਪਾਰਕ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anuradha

This news is Content Editor Anuradha