ਪੰਜਾਬ ’ਚ ਵੱਡੀ ਸਾਜ਼ਿਸ਼ ਰਚਣ ਵਾਲਾ ਖਤਰਨਾਕ ਅੱਤਵਾਦੀ ਗੁਰਦੇਵ ਜਲੰਧਰ ਤੋਂ ਗ੍ਰਿਫਤਾਰ

09/25/2019 9:09:35 PM

ਅੰਮ੍ਰਿਤਸਰ, (ਸੰਜੀਵ, ਆਨੰਦ)-ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਅੱਜ ਖਤਰਨਾਕ ਅੱਤਵਾਦੀ ਗੁਰਦੇਵ ਸਿੰਘ ਨੂੰ ਜਲੰਧਰ ਦੇ ਪੀ.ਏ.ਪੀ. ਚੌਕ ਤੋਂ 3 ਲੱਖ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਗੁਰਦੇਵ ਸਿੰਘ ਪਿਛਲੇ ਕਰੀਬ 15 ਸਾਲਾਂ ਤੋਂ ਜਰਮਨ ’ਚ ਬੈਠੇ ਪੰਜਾਬ ’ਚ ਅੱਤਵਾਦੀ ਗਤੀਵਿਧੀਆਂ ਨੂੰ ਫੈਲਾ ਰਹੇ ਗੁਰਮੀਤ ਸਿੰਘ ਬੱਗਾ ਉਰਫ ਡਾਕਟਰ ਦਾ ਭਰਾ ਹੈ, ਜਿਸ ਤੋਂ ਪਹਿਲਾਂ ਵੀ ਐੱਸ.ਐੱਸ.ਓ.ਸੀ. ਥਾਈਲੈਂਡ ਤੋਂ ਡਿਪੋਰਟ ਕਰ ਕੇ ਭਾਰਤ ਲੈ ਕੇ ਆਈ ਸੀ। ਜ਼ਮਾਨਤ ’ਤੇ ਛੁੱਟ ਜਾਣ ਦੇ ਬਾਅਦ ਗੁਰਦੇਵ ਸਿੰਘ ਫਿਰ ਤੋਂ ਰੂਪੋਸ਼ ਹੋ ਗਿਆ ਸੀ, ਜਿਸ ਨੂੰ ਸਵੇਰੇ ਮਾਣਯੋਗ ਅਦਾਲਤ ’ਚ ਪੇਸ਼ ਕਰਨ ਦੇ ਬਾਅਦ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ।

ਦੱਸਣਯੋਗ ਹੈ ਕਿ ਹਾਲ ’ਚ ਹੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ 4 ਅੱਤਵਾਦੀਆਂ ਲਈ ਗੁਰਦੇਵ ਸਿੰਘ ਨੇ ਹੀ ਹਥਿਆਰ ਮੰਗਵਾਏ ਸੀ ਅਤੇ ਪੰਜਾਬ ’ਚ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਇਸ ਨੂੰ ਆਪਣੇ ਨਾਲ ਭਰਤੀ ਕੀਤਾ ਸੀ। ਪੁਲਸ ਉਕਤ 4 ਅੱਤਵਾਦੀਆਂ ਨਾਲ ਕੇਂਦਰੀ ਜੇਲ ਅੰਮ੍ਰਿਤਸਰ ਤੋਂ ਲਿਆਂਦੇ ਗਏ ਮਾਨ ਸਿੰਘ ਸਮੇਤ ਹੁਣ ਗ੍ਰਿਫਤਾਰ ਕੀਤੇ ਗਏ ਗੁਰਦੇਵ ਸਿੰਘ ਨੂੰ ਇਕ ਥਾਂ ਬਿਠਾ ਕੇ ਪੰਜਾਬ ’ਚ ਹੋਣ ਵਾਲੀ ਸਾਜ਼ਿਸ਼ ਦਾ ਪੂਰਾ ਖਾਕਾ ਤਿਆਰ ਕਰੇਗੀ।

ਗੁਰਦੇਵ ਸਿੰਘ ਖੋਲ੍ਹੇਗਾ ਪਾਕਿਸਤਾਨ ਤੋਂ ਆਏ ਡਰੋਨ ਅਤੇ ਹਥਿਆਰਾਂ ਦਾ ਰਾਜ਼ 

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਅੱਜ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਗੁਰਦੇਵ ਸਿੰਘ ਤੋਂ ਸਰਹੱਦ ਪਾਰ ਪਾਕਿਸਤਾਨ ਤੋਂ ਆਏ ਡਰੋਨ ਦੇ ਜ਼ਰੀਏ ਭੇਜੇ ਗਏ ਹਥਿਆਰਾਂ ਦਾ ਰਾਜ਼ ਖੋਲ੍ਹੇਗਾ। ਗੁਰਦੇਵ ਸਿੰਘ ਨੇ ਹੀ ਪੂਰੇ ਮਾਡਿਊਲ ਨੂੰ ਤਿਆਰ ਕੀਤਾ ਸੀ ਅਤੇ ਕਿੱਥੇ-ਕਿੱਥੇ ਕੀ-ਕੀ ਕਰਨਾ ਸੀ ਇਸ ਦਾ ਪੂਰਾ ਵੇਰਵਾ ਗੁਰਦੇਵ ਸਿੰਘ ਵੱਲੋਂ ਬਣਾਇਆ ਗਿਆ ਸੀ। ਕਦੋਂ-ਕਦੋਂ ਡਰੋਨ ਸਰਹੱਦ ਪਾਰ ਤੋਂ ਭਾਰਤੀ ਸਰਹੱਦ ’ਚ ਦਾਖਲ ਹੋਇਆ ਅਤੇ ਕੀ-ਕੀ ਲੈ ਕੇ ਆਇਆ, ਇਸ ’ਤੇ ਵੀ ਪੂਰੀ ਜਾਂਚ ਚੱਲ ਰਹੀ ਹੈ।


Arun chopra

Content Editor

Related News