ਪੀਣ ਵਾਲੇ ਪਾਣੀ ''ਚੋਂ ਸਪੋਲੀਆ ਨਿਕਲਣ ''ਤੇ ਇਲਾਕਾ ਵਾਸੀਆਂ ''ਚ ਦਹਿਸ਼ਤ

08/30/2017 6:28:41 AM

ਕਪੂਰਥਲਾ, (ਮਲਹੋਤਰਾ)- ਕਪੂਰਥਲਾ ਸ਼ਹਿਰ ਦੇ ਲੋਕਾਂ ਨੂੰ ਨਗਰ ਕੌਂਸਲ ਕਪੂਰਥਲਾ ਵਲੋਂ ਸਾਫ-ਸੁਥਰਾ ਪਾਣੀ  24 ਘੰਟੇ ਮੁਹੱਈਆ ਕਰਵਾਏ ਜਾਣ ਦਾ ਦਾਅਵਾ ਉਸ ਸਮੇਂ ਖੋਖਲਾ ਹੁੰਦਾ ਨਜ਼ਰ ਆਇਆ, ਜਦੋਂ ਮਲਹੋਤਰਾ ਹਕੀਮ ਜ਼ਾਫਰ ਅਲੀ ਵਾਰਡ ਨੰਬਰ 23 'ਚ ਪਾਣੀ ਦੇ ਨਲ 'ਚੋਂ ਸਪੋਲੀਆ ਨਿਕਲਿਆ। ਜਿਸ ਨਾਲ ਇਲਾਕੇ ਦੇ ਲੋਕਾਂ 'ਚ ਪੂਰੀ ਤਰ੍ਹਾਂ ਦਹਿਸ਼ਤ ਦਾ ਮਹੌਲ ਬਣਿਆ ਹੈ। ਇਲਾਕਾ ਨਿਵਾਸੀ ਰਾਜ ਕੁਮਾਰ ਤੇ ਪਰਮਜੀਤ ਕੌਰ ਨੇ ਦੱਸਿਆ ਕਿ ਕਪੂਰਥਲਾ ਦੇ ਅਲੱਗ-ਅਲੱਗ ਥਾਵਾਂ ਤੋਂ ਗੰਦਾ ਪਾਣੀ ਨਿਕਲਣ ਦੀਆਂ ਖਬਰਾਂ ਮਿਲ ਰਹੀਆਂ ਹਨ। ਇਲਾਕੇ ਦੇ ਪਾਣੀ ਦਾ ਪ੍ਰੈਸ਼ਰ ਬਹੁਤ ਘੱਟ ਹੈ ਤੇ ਪਾਣੀ ਨਲ 'ਚ ਗਾਇਬ ਰਹਿੰਦਾ ਹੈ। ਇਸ ਮੌਕੇ ਸਤਵਿੰਦਰ ਸਿੰਘ, ਮੀਨਾ, ਕੁਲਦੀਪ ਕੌਰ, ਸ਼ਾਲੂ, ਸੂਰਜ ਹੰਸ, ਦੀਪਕ, ਪਰਮਜੀਤ ਕੌਰ ਤੇ ਹੋਰ ਹਾਜ਼ਰ ਸਨ।