10 ਬੋਰੀਆਂ ਚੂਰਾ-ਪੋਸਤ ਦੇ ਮਾਮਲੇ ''ਚ ਦੋਸ਼ੀਆਂ ਨੂੰ 10-10 ਸਾਲ ਦੀ ਕੈਦ

Sunday, Oct 22, 2017 - 06:13 AM (IST)

ਜਲੰਧਰ, (ਜਤਿੰਦਰ, ਭਾਰਦਵਾਜ)- ਐਡੀਸ਼ਨਲ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਵਲੋਂ ਚੂਰਾ-ਪੋਸਤ ਸਮੱਗਲਿੰਗ ਦੇ ਮਾਮਲੇ ਵਿਚ ਕੁਲਵਿੰਦਰ ਰਾਮ ਉਰਫ ਨਿੱਕਾ ਨਿਵਾਸੀ ਬੂਥਗੜ੍ਹ, ਬਲਾਚੌਰ ਅਤੇ ਬਲਿਹਾਰ ਸਿੰਘ ਨਿਵਾਸੀ ਪਿੰਡ ਕਰਾਵੜ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10-10 ਸਾਲ ਕੈਦ ਅਤੇ ਇਕ-ਇਕ ਲੱਖ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ ਇਕ-ਇਕ ਸਾਲ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ।
ਇਸ ਮਾਮਲੇ ਵਿਚ ਥਾਣਾ ਨੂਰਮਹਿਲ ਪੁਲਸ ਵਲੋਂ ਚੈਕਿੰਗ ਦੌਰਾਨ ਨਕੋਦਰ ਵਲੋਂ ਆਉਂਦੇ ਇਕ ਕੈਂਟਰ ਟਰੱਕ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਲੈਣ 'ਤੇ ਟਰੱਕ ਵਿਚੋਂ 10 ਬੋਰੀਆਂ ਚੂਰਾ-ਪੋਸਤ ਬਰਾਮਦ ਹੋਇਆ ਸੀ। ਪੁਲਸ ਨੇ ਟਰੱਕ ਵਿਚ ਸਵਾਰ ਕੁਲਵਿੰਦਰ ਰਾਮ ਅਤੇ ਬਲਿਹਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ।


Related News