ਮੰਦਰ ''ਚ ਚੁੰਮੀਆਂ ਕਰਨ ਵਾਲੇ ਬਾਬੇ ਦੀ ਜਾਣੋ ਕੀ ਹੈ ਅਸਲ ਸੱਚਾਈ

08/03/2019 6:21:41 PM

ਅੰਮ੍ਰਿਤਸਰ (ਸੁਮਿਤ ਖੰਨਾ) : ਪਿਛਲੇ ਦਿੰਨੀ ਅੰਮ੍ਰਿਤਸਰ ਦੇ ਚੁੰਮੀਆਂ ਵਾਲੇ ਬਾਬਾ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਸਨ ਕਿਉਂਕਿ ਉਸਦੇ ਘਰ 'ਚ ਬਣੇ ਮੰਦਰ ਅੰਦਰ ਉਸਦੀਆਂ ਇਕ ਮਹਿਲਾਂ ਨਾਲ ਤਸਵੀਰਾਂ ਵਾਇਰਲ ਹੋਈਆਂ ਸਨ। ਜਿਸ ਤੋਂ ਬਾਅਦ ਕਈ ਹਿੰਦੂ ਸੰਗਠਨਾਂ ਨੇ ਉਸ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਵੀ ਲਗਾਇਆ ਸੀ। ਇਸ ਸਭ ਤੋਂ ਬਾਅਦ ਚੁੰਮੀਆਂ ਵਾਲੇ ਬਾਬੇ ਦੇ ਨਾਂ ਨਾਲ ਜਾਣਿਆ ਜਾਂਦਾ ਸ਼ਖਸ ਜਿਸ ਦਾ ਅਸਲ ਨਾਂ ਰਜਿੰਦਰ ਕੁਮਾਰ ਹੈੱਪੀ ਹੈ, ਮੀਡੀਆ ਅੱਗੇ ਆਇਆ ਤੇ ਕਿਹਾ ਕਿ ਤਸਵੀਰਾਂ 'ਚ ਜੋ ਮਹਿਲਾ ਹੈ, ਉਹ ਪਿਛਲੇ ਕਈ ਸਾਲਾਂ ਤੋਂ ਉਸ ਨਾਲ ਲਿਵ ਇਨ ਰਿਲੇਸ਼ਨ 'ਚ ਰਹਿ ਰਿਹਾ ਹੈ ਜੋ ਕਿ ਕੋਈ ਗਲਤ ਨਹੀਂ, ਕਿਉਕਿ ਇਸ ਨਾਲ ਉਸ ਮਹਿਲਾ ਨੂੰ ਕੋਈ ਇਤਰਾਜ਼ ਨਹੀਂ। ਜੋ ਤਸਵੀਰਾਂ ਵਾਇਰਲ ਹੋਈਆਂ ਉਹ ਉਸਦੀਆਂ ਨਿੱਜੀ ਹਨ ਅਤੇ ਇਸ ਨਾਲ ਉਹ ਖੁਦ ਪ੍ਰੇਸ਼ਾਨ ਹੈ। 

ਇਸ ਦੌਰਾਨ ਤਸਵੀਰਾਂ 'ਚ ਜੋ ਮਹਿਲਾ ਸੀ, ਉਸ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਜਾਨ ਨੂੰ ਖਤਰਾ ਬਣ ਗਿਆ ਹੈ। ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਥੇ ਕਿਸੇ ਦੀ ਜ਼ਿੰਦਗੀ ਬਣ ਵੀ ਜਾਂਦੀ ਹੈ ਤੇ ਵਿਗੜ ਵੀ ਸਕਦੀ ਹੈ। ਇਥੇ ਵਾਇਰਲ ਹੋ ਰਹੀਆਂ ਚੀਜ਼ਾਂ ਨੂੰ ਘੋਖਣਾ ਚਾਹੀਦਾ ਹੈ ਅਤੇ ਅਫਵਾਹਾਂ ਅਤੇ ਗੁਮਰਾਹ ਹੋਣ ਤੋਂ ਬਚਣਾ ਚਾਹੀਦਾ ਹੈ।

Gurminder Singh

This news is Content Editor Gurminder Singh