ਮੋਗਾ ਦੇ ਤਜਿੰਦਰਪਾਲ ਸਿੰਘ ਤੂਰ ਨੇ ਬਣਾਇਆ ਰਿਕਾਰਡ

12/07/2019 3:53:33 PM

ਮੋਗਾ: ਭਾਰਤੀ ਦਲ 'ਚ ਸ਼ਾਮਲ ਮੋਗਾ ਦੇ ਐਥਲੀਟ ਤੇਜਿੰਦਰ ਪਾਲ ਸਿੰਘ ਤੂਰ ਨੇ ਸ਼ੁੱਕਰਵਾਰ ਨੂੰ ਨੇਪਾਲ ਦੀ ਰਾਜਧਾਨੀ ਕਾਠਮਾੜੂ 'ਚ ਹੋ ਰਹੀ ਦੱਖਣੀ ਏਸ਼ੀਅਨ ਖੇਡਾਂ 'ਚ 20,03 ਮੀਟਰ ਸ਼ਾਟਪੁਰ ਸੁੱਟ ਕੇ ਤੋੜ ਦਿੱਤਾ ਤੇ ਗੋਲਡ ਮੈਡਲ ਆਪਣੇ ਨਾਂ ਕੀਤਾ।  ਉਨ੍ਹਾਂ ਨੇ ਇਸ ਤਰ੍ਹਾਂ ਭਾਰਤੀ ਟੀਮ ਦੇ ਖਿਡਾਰੀ ਬਹਾਦੁਰ ਸਿੰਘ ਸੱਗੂ ਦੇ ਪਿਛਲੇ ਰਿਕਾਰਡ (19.15 ਮੀਟਰ) ਨੂੰ ਪਿੱਛੇ ਛੱਡਿਆ। ਪੀ.ਏ.ਪੀ. ਦੀ ਵੀਰਪਾਲ ਕੌਰ ਨੇ 400 ਮੀਟਰ ਹਰਡਲ ਰੇਸ 'ਚ ਕਾਂਸੇ ਦਾ ਮੈਡਲ ਅਤੇ ਲਾਇਲਪੁਰ ਖਾਲਸਾ ਕਾਲਜ ਦੇ ਗੁਰਿੰਦਰਵੀਰ ਸਿੰਘ ਅਤੇ ਹਰਜੀਤ ਸਿੰਘ ਨੇ 400 ਮੀਟਰ ਰਿਲੇ 'ਚ ਸਿਲਵਰ ਮੈਡਲ ਜਿੱਤਿਆ ਹੈ।

ਕਈ ਰਿਕਾਰਡ ਹਨ ਤੂਰ ਦੇ ਨਾਂ
ਅਕਤਬੂਰ 'ਚ ਛੱਤੀਸਗੜ੍ਹ 'ਚ ਹੋਏ ਓਪਨ ਨੈਸ਼ਨਲ ਐਥਲੈਟਿਕਸ 'ਚ ਤੂਰ ਨੇ 20.92 ਮੀਟਰ ਸ਼ਾਟਪੁਟ ਸੁੱਟ ਕੇ ਰਾਸ਼ਟਰੀ ਰਿਕਾਰਡ ਬਣਾਇਆ ਸੀ। ਉਹ ਅੱਠਵੇਂ ਅਜਿਹੇ ਭਾਰੀ ਖਿਡਾਰੀ ਹਨ, ਜਿਨ੍ਹਾਂ ਨੇ ਏਸ਼ੀਆ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਿਆ। 2017 'ਚ ਭੁਵਨੇਸ਼ਵਰ 'ਚ ਹੋਈ ਏਸ਼ੀਆ ਚੈਂਪੀਅਨਸ਼ਿਪ 'ਚ ਸਿਲਵਰ ਮੈਡਲ ਜਿੱਤਿਆ ਸੀ। ਉਨ੍ਹਾਂ ਦਾ ਇੰਡੀਆ ਦਾ ਰਿਕਾਰਡ 20.75 ਮੀਟਰ ਹੈ। ਉਹ ਚਾਰ ਵਾਰ ਏਸ਼ੀਆ ਨੰਬਰ ਵਨ ਰੈਕਿੰਗ 'ਚ ਕਾਬਜ਼ ਰਿਹਾ ਹੈ। ਉਸ ਦੇ ਨਾਂ ਸਟੇਟ ਰਿਕਾਰਡ 19.70 ਮੀ, ਪੰਜਾਬੀ ਯੂਨੀਵਰਸਿਟੀ ਰਿਕਾਰਡ 19.80 ਮੀ ਹੈ।

ਵੀਰਪਾਲ ਕੌਰ ਦੇ ਨਾਂ ਹੈ ਇਹ ਰਿਕਾਰਡ
ਅਕਤੂਬਰ 'ਚ ਰਾਂਚੀ 'ਚ ਹੋਈ ਓਪਨ ਨੈਸ਼ਨਲ ਐਥਲੈਟਿਕਸ 'ਚ ਸਿਲਵਰ ਮੈਡਲ ਜਿੱਤਣ ਵਾਲੀ ਪੀ.ਏ.ਪੀ. 'ਚ ਤਾਇਨਾਤ ਸਿਪਾਹੀ ਵੀਰਪਾਲ ਕੌਰ ਨੇ ਦੱਖਣੀ ਏਸ਼ੀਆ ਖੇਡਾਂ 'ਚ 400 ਮੀਟਰ ਹਰਡਲ ਰੇਸ 'ਚ ਕਾਂਸੇ ਦਾ ਤਮਗਾ ਜਿੱਤਿਆ ਹੈ। ਵਰਲਡ ਪੁਲਸ ਐਡ ਫਾਇਰ ਗੇਮ 'ਚ 100 ਮੀਟਰ ਸਮੇਂ ਕੱਢ ਕੇ ਰਿਕਾਰਡ ਬਣਾਇਆ ਗਿਆ ਸੀ। ਉਹ 2017 'ਚ ਸਪੋਰਟ ਕੋਰਟ 'ਚ ਪੁਲਸ 'ਚ ਭਰਤੀ ਹੋਈ ਸੀ। ਉਨ੍ਹਾਂ ਨੇ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ 'ਤੇ ਕਈ ਪਦਕ ਆਪਣੇ ਨਾਂ ਕੀਤੇ ਹਨ। ਕੋਚ ਸਪਿੰਦਰ ਕੌਰ ਨੇ ਕਿਹਾ ਕਿ ਵੀਰਪਾਲ ਬਿਹਤਰੀਨ ਐਥਲੀਟ ਹੈ। ਉਹ ਪੁਲਸ ਖੇਡਾਂ ਦੀ ਤਿਆਰੀਆਂ 'ਚ ਜੁੱਟੀ ਹੋਈ ਹੈ।

Shyna

This news is Content Editor Shyna