GST ਵਿਭਾਗ ਦੇ ਮੋਬਾਇਲ ਵਿੰਗ ਟੀਮ ਵੱਲੋਂ ਖੰਨਾ ਸਥਿਤ ਗੋਦਾਮ ’ਚ ਰੇਡ

03/29/2021 1:23:54 AM

ਲੁਧਿਆਣਾ, (ਸੇਠੀ)- ਸੂਬਾ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਟੀਮ ਵੱਲੋਂ ਸਥਾਨਕ ਖੰਨਾ ਸਥਿਤ ਗੋਦਾਮ ’ਚ ਰੇਡ ਕਰ ਕੇ ਬਿਨਾਂ ਬਿੱਲ ਦੇ 100 ਟਨ ਦੇ ਲਗਭਗ ਲੋਹੇ ਨਾਲ ਲੱਦੇ 5 ਟਰੱਕਾਂ ਨੂੰ ਕਬਜ਼ੇ ਵਿਚ ਲਿਆ।

ਜਾਣਕਾਰੀ ਅਨੁਸਾਰ ਬਿਨਾਂ ਬਿੱਲ ਪਰਚੀ ਦੇ ਆਊਟਗੋਇੰਗ ਅਤੇ ਇਨਕਮਿੰਗ ਮਾਲ ’ਤੇ ਵਿਭਾਗ ਦੀ ਤਿੱਖੀ ਨਜ਼ਰ ਰੱਖਣ ਲਈ ਐਡੀਸ਼ਨਲ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਹੁਕਮ ’ਤੇ ਕੀਤੀ ਗਈ, ਜਿਸ ਵਿਚ ਅਸਿਸਟੈਂਟ ਕਮਿਸ਼ਨਰ ਮੋਬਾਇਲ ਵਿੰਗ ਮਹੇਸ਼ ਗੁਪਤਾ ਦੀ ਅਗਵਾਈ ’ਚ ਐੱਸ. ਟੀ. ਓ. ਬਲਦੀਪ ਕਰਨ, ਸੁਮਿਤ ਥਾਪਰ ਨੇ ਕਰਵਾਈ ਨੂੰ ਅੰਜਾਮ ਦਿੱਤਾ।

 

ਇਹ ਵੀ ਪੜ੍ਹੋ :  ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 2963 ਨਵੇਂ ਮਾਮਲੇ ਆਏ ਸਾਹਮਣੇ, 69 ਦੀ ਮੌਤ

ਜ਼ਿਕਰਯੋਗ ਹੈ ਕਿ ਜ਼ਬਤ ਕੀਤਾ ਗਿਆ ਤਿਆਰ ਮਾਲ ਯੂ. ਪੀ. ਜਾਣਾ ਸੀ। ਵਿਭਾਗ ਨੇ ਇਹ ਮਾਲ ਫੜ ਕੇ ਇਨਵੈਟੀਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜੇਕਰ ਇਸ ਮਾਲ ਦੇ ਸਹੀ ਦਸਤਾਵੇਜ਼ ਵਿਭਾਗ ਨੂੰ ਨਹੀਂ ਮਿਲੇ ਤਾਂ ਵਿਭਾਗ ਇਨ੍ਹਾਂ ਤੋਂ ਬਣਦਾ ਟੈਕਸ ਪਨੈਲਟੀ ਵਸੂਲੇਗਾ।

ਇਹ ਵੀ ਪੜ੍ਹੋ : 'ਕੈਪਟਨ ਦੱਸਣ ਕਿ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਨੂੰ ਸਰੇ-ਬਾਜ਼ਾਰ ਨਿਰਵਸਤਰ ਕਰਨਾ ਕਿੱਥੋਂ ਦੀ ਸ਼ਰਾਫਤ'

ਟੈਕਸ ਚੋਰੀ ਕਰਨ ਵਾਲਿਆਂ ’ਤੇ ਸਿਕੰਜ਼ਾ ਕੱਸਣ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ’ਚ ਤੇਜ਼ੀ ਲਿਆਂਦੀ ਜਾਵੇਗੀ। ਇਸ ਦੇ ਲਈ ਵਧੀਕ ਅਧਿਕਾਰੀਆਂ ਦੀ ਟੀਮ ਲਾਈ ਜਾਵੇਗੀ। ਉਨ੍ਹਾਂ ਨੇ ਇਸ ਤਰ੍ਹਾਂ ਮਾਲ ਭੇਜਣ ਵਾਲੇ ਭੇਜਣ ਵਾਲੇ ਕਾਰੋਬਾਰੀਆਂ ਨੂੰ ਸੁਝਾਅ ਦਿੱਤਾ ਕਿ ਉਹ ਆਪਣਾ ਮਾਲ ਭੇਜਣ ਲਈ ਸਹੀ ਰਸਤਾ ਅਪਣਾਉਣ।

Bharat Thapa

This news is Content Editor Bharat Thapa