ਪਹਿਲੇ ਪੜਾਅ ''ਚ ਹੋਣਗੇ ਕੈਂਸਰ ਪੀੜਤ, ਡਾਇਲਸਿਸ ਵਾਲੇ 514 ਅਧਿਆਪਕਾਂ ਦੇ ਤਬਾਦਲੇ

07/20/2019 4:04:07 PM

ਜਲੰਧਰ (ਮੋਹਨ)— ਪੰਜਾਬ ਸਰਕਾਰ ਵੱਲੋਂ ਕੀਤੇ ਤਬਾਦਲਿਆਂ 'ਚ ਹੁਣ ਸਿਆਸੀ ਦਖਲ-ਅੰਦਾਜ਼ੀ ਬੰਦ ਹੋ ਚੁੱਕੀ ਹੈ। 25 ਜੂਨ ਤੋਂ ਸ਼ੁਰੂ ਹੋਈਆਂ ਬਦਲੀਆਂ ਸਬੰਧੀ ਪਹਿਲੀ ਵਾਰ ਆਨਲਾਈਨ ਹੋ ਰਹੇ ਤਬਾਦਲਿਆਂ ਦੇ ਪਹਿਲੇ ਪੜਾਅ 'ਚ 514 ਅਧਿਆਪਕਾਂ ਦੇ ਤਬਾਦਲਿਆਂ ਨੂੰ ਮਨਜ਼ੂਰੀ ਮਿਲ ਗਈ ਹੈ। ਇਹ ਅਧਿਆਪਕ ਕੈਂਸਰ ਜਾਂ ਡਾਇਲਸਿਸ ਜਿਹੇ ਰੋਗਾਂ ਤੋਂ ਪੀੜਨ ਹਨ। ਭਾਵੇਂ ਆਨਲਾਈਨ ਤਬਾਦਲਿਆਂ ਦੀ ਪ੍ਰਕਿਰਿਆ 31 ਜੁਲਾਈ ਤੱਕ ਕੀਤੀ ਜਾਣੀ ਸੀ ਪਰ ਪਹਿਲੀ ਵਾਰ ਸ਼ੁਰੂ ਕੀਤੇ ਤਜਰਬੇ ਤਹਿਤ ਇਕ ਹਫਤੇ ਦੀ ਦੇਰੀ ਹੋ ਗਈ ਅਤੇ ਮੰਨਿਆ ਜਾ ਰਿਹਾ ਹੈ ਕਿ ਸਿੱਖਿਆ ਮੰਤਰੀ ਦੇ ਵਿਦੇਸ਼ ਤੋਂ ਵਾਪਸ ਪਰਤਣ 'ਤੇ ਤਬਾਦਲਿਆਂ ਦਾ ਸਮਾਂ ਵਧਾਇਆ ਜਾ ਸਕਦਾ ਹੈ। ਕੁਲ 10812 ਅਧਿਆਪਕਾਂ ਨੇ ਤਬਾਦਲਿਆਂ ਲਈ ਅਪਲਾਈ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਤਬਾਦਲੇ ਬਿਨਾਂ ਕਿਸੇ ਸਿਆਸੀ ਦਬਾਅ ਦੇ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਦੇ ਸਕੱਤਰ ਨੇ ਦੱਸਿਆ ਕਿ ਕੈਂਸਰ ਪੀੜਤ, ਡਾਇਲਸਿਸ ਵਾਲੇ, ਅਪੰਗਤਾ, ਹੈਪੇਟਾਈਟਸ ਬੀ ਅਤੇ ਸੀ ਦੇ ਰੋਗੀ, ਅਨੀਮੀਆ, ਥੈਲੇਸੀਮੀਆ, ਵਿਧਵਾ, ਜਿਨ੍ਹਾਂ ਅਧਿਆਪਕਾਂ ਦੇ ਬੱਚੇ ਮਾਨਸਿਕ ਤੌਰ 'ਤੇ ਮੰਦਬੁੱਧੀ ਹਨ, ਯੁੱਧ ਪੀੜਤ ਵਿਧਵਾ ਔਰਤਾਂ ਅਤੇ ਸ਼ਹੀਦ ਵਿਧਵਾ ਔਰਤਾਂ ਦੇ ਬੱਚੇ, ਸੈਨਾ 'ਚ ਤਾਇਨਾਤ ਲੋਕਾਂ ਦੇ ਪਤੀ ਜਾਂ ਪਤਨੀ, ਕਿਸੇ ਮ੍ਰਿਤਕ ਅਧਿਆਪਕ ਦੇ ਪਰਿਵਾਰਕ ਮੈਂਬਰ, ਜਿਸ 'ਤੇ ਪਰਿਵਾਰ ਆਸ਼ਰਿਤ ਹੋਵੇ, ਆਦਿ ਸ਼ਾਮਲ ਹਨ। ਸਕੱਤਰ ਨੇ ਦੱਸਿਆ ਕਿ ਛੇਤੀ ਹੀ ਅਜਿਹੇ ਲੋਕਾਂ ਦੇ ਸਟੇਸ਼ਨ ਦੀ ਸੂਚੀ ਜਾਰੀ ਕੀਤੀ ਜਾ ਰਹੀ ਹੈ।

shivani attri

This news is Content Editor shivani attri