ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕਾਂ ''ਚ ਰੋਸ

02/08/2018 6:42:22 AM

ਕਪੂਰਥਲਾ, (ਮੱਲ੍ਹੀ)- ਅਧਿਆਪਕਾਂ ਦੀਆਂ ਪਿਛਲੇ 2 ਮਹੀਨੇ ਤੋਂ ਤਨਖਾਹਾਂ ਮਿਲਣ 'ਚ ਹੋ ਰਹੀ ਦੇਰੀ ਦਾ ਮਾਮਲਾ ਪੂਰੀ ਤਰ੍ਹਾਂ ਤੂਲ ਫੜਦਾ ਜਾ ਰਿਹਾ ਹੈ। ਐਲੀਮੈਂਟਰੀ ਟੀਚਰਜ਼ ਯੂਨੀਅਨ ਈ. ਟੀ. ਯੂ. ਪੰਜਾਬ ਦੀ ਕਪੂਰਥਲਾ ਇਕਾਈ ਨੇ ਤਨਖਾਹ ਬਜਟ ਜਲਦ ਜਾਰੀ ਨਾ ਹੋਣ 'ਤੇ ਜ਼ੋਰਦਾਰ ਸੰਘਰਸ਼ ਜਾਰੀ ਕਰਨ ਦੀ ਚਿਤਾਵਨੀ ਦਿੱਤੀ ਹੈ। 
ਯੂਨੀਅਨ ਦੀ ਅੱਜ ਸੂਬਾਈ ਆਗੂ ਰਵੀ ਕੁਮਾਰ ਵਾਹੀ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ ਦੌਰਾਨ ਜ਼ਿਲਾ ਪ੍ਰਧਾਨ ਗੁਰਮੇਜ ਸਿੰਘ ਨੇ ਕਿਹਾ ਕਿ ਕਪੂਰਥਲਾ ਜ਼ਿਲੇ ਦੇ ਐਲੀਮੈਂਟਰੀ ਸਕੂਲਾਂ 'ਚ ਪੜ੍ਹਾ ਰਹੇ ਲਗਭਗ 90 ਫੀਸਦੀ ਤੋਂ ਵੱਧ ਅਧਿਆਪਕ ਅਜਿਹੇ ਹਨ, ਜਿਨ੍ਹਾਂ ਨੂੰ ਦਸੰਬਰ 2017 ਤੇ ਜਨਵਰੀ 2018 ਦੀਆਂ ਤਨਖਾਹਾਂ ਲਈ ਕੈਪਟਨ ਸਰਕਾਰ ਨੇ ਸਮੇਂ ਸਿਰ ਬਜਟ ਜਾਰੀ ਨਹੀਂ ਕੀਤਾ, ਜਿਸ ਕਰ ਕੇ ਤਨਖਾਹਾਂ ਨਾ ਮਿਲਣ ਕਾਰਨ ਅਧਿਆਪਕ ਵਰਗ ਭਾਰੀ ਰੋਸ ਤੇ ਆਰਥਿਕ ਤੰਗੀ 'ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਧਿਆਪਕਾਂ ਦੀਆਂ ਤਨਖਾਹਾਂ ਲਈ ਬਜਟ ਜਲਦ ਜਾਰੀ ਕਰੇ। 
ਮੀਟਿੰਗ 'ਚ ਹਾਜ਼ਰ ਈ. ਟੀ. ਯੂ. ਦੇ ਆਗੂ ਅਧਿਆਪਕ ਅਮਿੰਦਰ ਸਿੰਘ ਥਿੰਦ, ਹਰਜਿੰਦਰ ਸਿੰਘ ਢੋਟ, ਰਾਜਿੰਦਰ ਸਿੰਘ ਥਿੰਦ, ਸੁਰਿੰਦਰਜੀਤ ਸਿੰਘ, ਗੁਰਵਿੰਦਰ ਸਿੰਘ ਸੇਚਾਂ, ਅਜੈ ਕੁਮਾਰ ਗੁਪਤਾ, ਦਲਜੀਤ ਸਿੰਘ, ਸੁਰਜੀਤ ਸਿੰਘ, ਬਿਕਰਮਜੀਤ ਸਿੰਘ, ਹਰੀਸ਼ ਕੁਮਾਰ, ਗੁਰਦੀਪ ਸਿੰਘ, ਨਵਜੀਤ ਸਿੰਘ ਜੌਲੀ, ਵਿਜੈ ਕੁਮਾਰ ਤੇ ਪ੍ਰਦੀਪ ਸਿੰਘ ਆਦਿ ਨੇ ਕਿਹਾ ਕਿ ਕੈਪਟਨ ਸਰਕਾਰ ਟੀਚਰਾਂ ਦੀਆਂ ਤਨਖਾਹਾਂ ਲਈ ਬਜਟ ਜਲਦ ਜਾਰੀ ਨਹੀਂ ਕਰੇਗੀ ਤਾਂ ਉਹ ਸਰਕਾਰ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।