ਲਾਪਤਾ ਸਕੂਲ ਅਧਿਆਪਕਾ ਦੀ ਨਹਿਰ ’ਚ ਤੈਰਦੀ ਮਿਲੀ ਲਾਸ਼

02/13/2021 11:03:19 AM

ਰਾਜਪੁਰਾ (ਨਿਰਦੋਸ਼, ਚਾਵਲਾ) : ਰਾਜਪੁਰਾ ਟਾਊਨ ਵਾਸੀ ਅਧਿਆਪਕਾ ਬੀਤੇ 10 ਦਿਨਾਂ ਤੋਂ ਘਰੋਂ ਲਾਪਤਾ ਸੀ। ਉਸ ਦੀ ਲਾਸ਼ ਮੰਡੋਲੀ ਪੁਲ ਨੇੜੇ ਭਾਖੜਾ-ਨਰਵਾਣਾ ਬ੍ਰਾਂਚ ’ਚੋਂ ਮਿਲੀ ਹੈ। ਥਾਣਾ ਸਿਟੀ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਰਾਜਪੁਰਾ ਟਾਊਨ ਦੇ ਦੁਰਗਾ ਮੰਦਿਰ ਨੇੜੇ ਰਹਿਣ ਵਾਲੀ ਸ਼ੈਲੀ ਅਹੂਜਾ (30) ਆਰਮੀ ਸਕੂਲ ਪਟਿਆਲਾ ਵਿਖੇ ਬਤੌਰ ਅਧਿਆਪਕਾ ਲੱਗੀ ਹੋਈ ਸੀ।

ਉਸ ਦੇ ਪਰਿਵਾਰ ਵਾਲਿਆਂ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ 1 ਫਰਵਰੀ ਨੂੰ ਸਵੇਰੇ ਘਰੋਂ ਸਕੂਲ ਤਾਂ ਗਈ ਪਰ ਵਾਪਸ ਨਹੀਂ ਆਈ। ਪਰਿਵਾਰ ਵਾਲਿਆਂ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਉਨ੍ਹਾਂ ਦੀ ਧੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਨਾਜਾਇਜ਼ ਆਪਣੀ ਹਿਰਾਸਤ ’ਚ ਰੱਖਿਆ ਹੋਇਆ ਹੈ। ਉਨ੍ਹਾਂ ਨੇ ਅਗਲੇ ਦਿਨ ਦੱਸਿਆ ਕਿ ਸ਼ੈਲੀ ਆਹੂਜਾ ਘਰੋਂ ਹਵਨ ਸਮੱਗਰੀ ਵੀ ਨਹਿਰ ’ਚ ਸੁੱਟਣ ਲਈ ਗਈ ਸੀ। ਪਤਾ ਕਰਨ ’ਤੇ ਉਸ ਦੀ ਲਾਸ਼ ਪਿੰਡ ਮੰਡੋਲੀ ਪੁਲ ਨੇੜੇ ਨਹਿਰ ’ਚ ਤੈਰਦੀ ਮਿਲੀ। ਉਹ ਸਮੱਗਰੀ ਸੁੱਟਣ ਸਮੇਂ ਨਹਿਰ ’ਚ ਡਿੱਗੀ ਜਾਂ ਉਸ ਨੇ ਖ਼ੁਦ ਨਹਿਰ ’ਚ ਛਾਲ ਮਾਰੀ, ਇਸ ਸਬੰਧੀ ਅਜੇ ਪਤਾ ਨਹੀਂ ਲੱਗ ਸਕਿਆ।

Babita

This news is Content Editor Babita