ਸਰਕਾਰ ਦੀ ਸਕਰੈਪ ਪਾਲਿਸੀ ਖ਼ਿਲਾਫ਼ ਟੈਕਸੀ ਚਾਲਕਾਂ ਦਾ ਪ੍ਰਦਰਸ਼ਨ

01/30/2023 2:54:10 PM

ਲੁਧਿਆਣਾ (ਨਰਿੰਦਰ) : ਸਕਰੈਪ ਪਾਲਿਸੀ ਨੂੰ ਪੰਜਾਬ 'ਚ ਲਾਗੂ ਕਰਨ ਦੇ ਖ਼ਿਲਾਫ਼ ਟੈਕਸੀ ਚਾਲਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਇਸ ਸਬੰਧ 'ਚ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਪ੍ਰਦਰਸ਼ਨ ਕਰਨ ਤੋਂ ਬਾਅਦ ਪ੍ਰਸ਼ਾਸਨ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਟੈਕਸੀ ਚਾਲਕਾਂ ਵੱਲੋਂ ਮੰਗਾਂ ਨਾ ਮੰਨੇ ਜਾਣ 'ਤੇ 10 ਫਰਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਗਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟੈਕਸੀ ਚਾਲਕਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਅਮੀਰ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਵਾਸਤੇ ਇਹ ਨੀਤੀ ਲਿਆਂਦੀ ਗਈ ਹੈ, ਜਿਸ ਨਾਲ ਉਨ੍ਹਾਂ ਦੀ ਗੱਡੀ 8 ਸਾਲਾਂ ਬਾਅਦ ਸਕਰੈਪ ਹੋ ਜਾਵੇਗੀ। ਉਨ੍ਹਾਂ ਨੇ ਰੋਸ ਪ੍ਰਗਟਾਇਆ ਕਿ ਆਮ ਤੌਰ 'ਤੇ ਗੱਡੀ ਖ਼ਰੀਦਣ ਤੋਂ ਬਾਅਦ 8 ਸਾਲ ਤੱਕ ਉਸ ਦੀਆਂ ਕਿਸ਼ਤਾਂ ਹੀ ਚੱਲਦੀਆਂ ਰਹਿੰਦੀਆਂ ਹਨ।

ਜਿਸ ਤੋਂ ਬਾਅਦ ਜੇਕਰ ਗੱਡੀ ਨੂੰ ਸਕਰੈਪ ਕਰ ਦਿਤਾ ਜਾਵੇਗਾ ਤਾਂ ਉਹ ਕਿਸ਼ਤਾਂ ਹੀ ਭਰਦੇ ਰਹਿ ਜਾਣਗੇ ਅਤੇ ਆਪਣੇ ਪਰਿਵਾਰ ਦਾ ਢਿੱਡ ਕਿਵੇਂ ਭਰਨਗੇ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ 10 ਫਰਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ।


Babita

Content Editor

Related News