ਇਹ ਖਾਸ ਪਾਲਕੀ ਕਰਤਾਰਪੁਰ ਸਾਹਿਬ ਕੀਤੀ ਜਾਵੇਗੀ ਸਸ਼ੋਬਿਤ, ਵਿਸ਼ੇਸ਼ ਕਿਸਮ ਦੀ ਹੈ ਨਕਾਸ਼ੀ

10/14/2019 2:36:37 PM

ਤਰਨਤਾਰਨ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਡੇਰਾ ਕਾਰ ਸੇਵਾ ਤਰਨਤਾਰਨ ਦੇ ਮੁਖੀ ਬਾਬਾ ਜਗਤਾਰ ਸਿੰਘ ਦੀ ਅਗਵਾਈ ਹੇਠ ਕਰੋੜਾਂ ਰੁਪਏ ਦੀ ਕੀਮਤ ਵਾਲੀ ਸੋਨੇ ਦੀ ਪਾਲਕੀ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਸੁਸ਼ੋਭਿਤ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਇਸ ਸੋਨੇ ਦੀ ਪਾਲਕੀ ਸਾਹਿਬ ਦਾ ਵਜ਼ਨ ਢਾਈ ਕੁਇੰਟਲ ਹੋਵੇਗਾ। ਪਾਲਕੀ ਸਾਹਿਬ 'ਤੇ ਢਾਈ ਕੁਇੰਟਲ ਤਾਂਬਾ ਤੇ 4-5 ਕਿੱਲੋ ਸੋਨਾ ਲਾਇਆ ਜਾ ਰਿਹਾ ਹੈ। ਇਸ 'ਤੇ ਸੋਨੇ ਨਾਲ 'ਸਤਿਨਾਮ ਸ੍ਰੀ ਵਾਹਿਗੁਰੂ' ਵੀ ਲਿਖਿਆ ਜਾਵੇਗਾ। ਇਹ ਪਾਲਕੀ ਸਾਹਿਬ 20 ਅਕਤੂਬਰ ਤਕ ਤਿਆਰ ਹੋ ਜਾਵੇਗੀ। ਪਾਲਕੀ ਸਾਹਿਬ ਦੀ ਨੱਕਾਸ਼ੀ ਬਾਬਾ ਵਿਸ਼ਵਨਾਥ ਦੀ ਨਗਰੀ ਕਾਸ਼ੀ ਤੋਂ ਆਏ ਰਾਜੂ ਕੁਮਾਰ ਉਰਫ ਰਾਜੂ ਕਸੇਰਾ ਕਰ ਰਹੇ ਹਨ ਤੇ ਇਸ ਕੰਮ ਲਈ ਉਨ੍ਹਾਂ ਨਾਲ 3 ਹੋਰ ਵਿਅਕਤੀ ਲੱਗੇ ਹੋਏ ਹਨ। ਰਾਜੂ ਸਿੱਖ ਧਰਮ ਤੋਂ ਏਨੇ ਪ੍ਰਭਾਵਿਤ ਹਨ ਕਿ ਉਸ ਨੇ ਸਿਗਰਟ ਵੀ ਪੀਣੀ ਛੱਡ ਦਿੱਤੀ ਹੈ।

ਇਸ ਸਬੰਧੀ ਇਕ ਪੰਜਾਬੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਉਰਫ ਰਾਜੂ ਨੇ ਦੱਸਿਆ ਕਿ ਉਹ ਕਿ 26 ਸਾਲ ਪਹਿਲਾਂ ਆਪਣੇ ਮਾਮਾ ਰਮੇਸ਼ ਕੁਮਾਰ ਕੋਲੋਂ ਉਨ੍ਹਾਂ ਨੇ ਸੋਨੇ ਦੀ ਨੱਕਾਸ਼ੀ ਦਾ ਕੰਮ ਸਿੱਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 1993 'ਚ ਕਾਰ ਸੇਵਾ ਸੰਪ੍ਰਦਾ ਦੇ ਮੁਖੀ ਬਾਬਾ ਜਗਤਾਰ ਸਿੰਘ ਰਾਹੀਂ ਸ੍ਰੀ ਹਰਿਮੰਦਰ ਸਾਹਿਬ 'ਚ ਨੱਕਾਸ਼ੀ ਕੀਤੀ ਸੀ। ਸਾਲਾਂ ਤਕ ਉੱਥੇ ਨੱਕਾਸ਼ੀ ਦਾ ਕੰਮ ਕੀਤਾ। ਸਾਲ 1999 'ਚ ਦੂਜਾ ਸਮਾਂ ਸੀ, ਜਦੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ 'ਚ ਸੋਨੇ 'ਤੇ ਨੱਕਾਸ਼ੀ ਕੀਤੀ ਸੀ। ਸੱਤ ਸਾਲ ਤਕ ਚੱਲੀ ਇਸ ਸੇਵਾ ਦੌਰਾਨ ਉਸ ਦੀ ਸਿਗਰਟ ਦੀ ਆਦਤ ਪੂਰੀ ਤਰ੍ਹਾਂ ਛੁੱਟ ਗਈ।


Baljeet Kaur

Content Editor

Related News