ਵੋਟ ਪਾਉਣ ਵਾਸਤੇ ਲੋਕਾਂ ਨੂੰ ਕੀਤਾ ਜਾਗਰੂਕ

04/22/2019 4:39:19 AM

ਤਰਨਤਾਰਨ (ਗੁਰਮੇਲ, ਅਵਤਾਰ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਸਬਾ ਖੇਮਕਰਨ ਦੇ ਵਾਰਡ ਨੰ. 4 ਅਤੇ 5 ਅੰਦਰ ਵੱਧ ਤੋਂ ਵੱਧ ਵੋਟਾਂ ਪਾਉਣ ਵਾਸਤੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਕਿੱਕਰ ਸਿੰਘ ਚੱਠੂ ਨੇ ਇਸ ਸਬੰਧੀ ਰਾਏ ਦਿੰਦਿਆਂ ਆਖਿਆ ਕਿ ਵੋਟ ਪਾਉਣਾ ਸਾਡਾ ਅਧਿਕਾਰ ਹੈ। ਦੇਸ਼ ਅੰਦਰ ਵਧੀਆ ਸਰਕਾਰ ਦੀ ਸਥਾਪਤੀ ਵਾਸਤੇ ਸਾਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਪਵਨ ਕੁਮਾਰ ਪੁਰੀ ਨੇ ਵੀ ਦੱਸਿਆ ਕਿ ਦੁਨੀਆ ਅੰਦਰ ਭਾਰਤ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ। ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਾਸਤੇ ਸਾਨੂੰ ਵੋਟ ਪਾਉਣੀ ਚਾਹੀਦੀ ਹੈ। ਇਸ ਮੌਕੇ ਬੋਹਡ਼ ਸਿੰਘ ਚੱਠੂ, ਪੂਰਨ ਸਿੰਘ, ਬਲਕਾਰ ਸਿੰਘ, ਸੁਖਦੇਵ ਰਾਜ ਸ਼ਰਮਾ, ਜੁਗਿੰਦਰ ਸਿੰਘ, ਝਿਰਮਿਲ ਸਿੰਘ, ਗੁਰਦਿਆਲ ਸਿੰਘ, ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਭੰਬਾ, ਇੰਦਰਜੀਤ ਸਿੰਘ, ਪਰਮਜੀਤ ਸਿੰਘ ਸੰਧੂ ਹਾਜ਼ਰ ਸਨ।