ਦਰਸ਼ਨੀ ਡਿਓਢੀ ਨੂੰ ਢਾਹੁਣ ਦੇ ਰੋਸ ਵਜੋਂ ਲੱਗਾ ਧਰਨਾ 21ਵੇਂ ਦਿਨ ਵੀ ਰਿਹਾ ਜਾਰੀ

04/22/2019 4:38:40 AM

ਤਰਨਤਾਰਨ (ਵਾਲੀਆ, ਬਲਵਿੰਦਰ ਕੌਰ)-ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਦਰਸ਼ਨੀ ਡਿਓਢੀ ਨੂੰ ਢਾਹੇ ਜਾਣ ਦੇ ਵਿਰੋਧ ’ਚ ਲੱਗਾ ਸ਼ਾਂਤਮਈ ਰੋਸ ਧਰਨਾ ਅੱਜ 21ਵੇਂ ਦਿਨ ’ਚ ਵੀ ਜਾਰੀ ਰਿਹਾ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਤਰਨਤਾਰਨ ਦੀ ਪੁਰਾਤਨ ਦਰਸ਼ਨੀ ਡਿਓਢੀ ਨੂੰ ਢਾਹੁਣ ਵਾਲੇ ਬਾਬਾ ਜਗਤਾਰ ਸਿੰਘ ਕਾਰਸੇਵਾ ਵਾਲੇ ਅਤੇ ਸਾਜਿਸ਼ਕਰਤਾ, ਜਿਸ ’ਚ ਗੁਰਬਚਨ ਸਿੰਘ ਕਰਮੂਵਾਲਾ ਅੰਤਰਿੰਗ ਕਮੇਟੀ ਮੈਂਬਰ, ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਦੀ ਮਿਲੀਭੁਗਤ ਨਾਲ ਢਾਹੀ ਗਈ ਪਰ ਅੱਜ 21 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਜਥੇਦਾਰ ਕਰਮ ਸਿੰਘ ਭੋਈਆਂ ਜ਼ਿਲਾ ਜਥੇਦਾਰ, ਪ੍ਰਿਤਪਾਲ ਸਿੰਘ ਇੰਚਾਰਜ ਅੰਮ੍ਰਿਤਸਰ, ਕੁਲਵੰਤ ਸਿੰਘ ਮਝੈਲ ਜ਼ਿਲਾ ਪ੍ਰਧਾਨ ਬਟਾਲਾ, ਪਰਮਜੀਤ ਸਿੰਘ, ਨਿਰਮਲ ਸਿੰਘ ਪਿੰਡ ਮਰੀਦਕੀ, ਮੁਖਤਾਰ ਸਿੰਘ ਕਿਡ਼ੀਆਂ, ਬਲਬੀਰ ਸਿੰਘ ਮੁੰਡਾ ਪਿੰਡ, ਲੱਖਾ ਸਿੰਘ ਮਰਹਾਣਾ, ਮਹਿੰਦਰ ਸਿੰਘ ਚੁਤਾਲਾ, ਬਲਜੀਤ ਸਿੰਘ ਅਮੀਪੁਰ, ਗੁਰਬਖਸ਼ ਸਿੰਘ ਮੌਜੂਦ ਸਨ। ਇਸ ਮਾਮਲੇ ਸਬੰਧੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਲਬੇ ਨੂੰ ਹਟਾ ਦਿੱਤਾ ਜਾਵੇਗਾ।