ਸਕੂਲ ਵਿਖੇ ਸੈਸ਼ਨ ਦੀ ਸ਼ੁਰੂਆਤ ਮੌਕੇ ਕਰਵਾਇਆ ਹਵਨ ਯੱਗ

04/17/2019 4:45:50 AM

ਤਰਨਤਾਰਨ (ਨਰਿੰਦਰ)-ਜੇ. ਆਰ. ਐੱਸ. ਡੀ. ਏ. ਵੀ. ਪਬਲਿਕ ਸਕੂਲ ਝਬਾਲ ਵਿਖੇ ਅੱਠਵੀਂ ਜਮਾਤ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਦੇ ਸਬੰਧ ’ਚ ਹਵਨ ਯੱਗ ਕਰਵਾਇਆ ਗਿਆ। ਬੱਚਿਆਂ ਨੇ ਸ੍ਰੀ ਮੁਰਾਰੀ ਜੀ ਨਾਲ ਮਿਲ ਕੇ ਮੰਤਰਾਂ ਦਾ ਉਚਾਰਨ ਕੀਤਾ ਤੇ ਭਜਨ ਗਾਇਨ ਕੀਤਾ। ਇਸ ਮੌਕੇ ਹਵਨ ਵਿਚ ਮੈਨੇਜਰ ਡਾ. ਨੀਰਾ ਸ਼ਰਮਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਹੋਰ ਮਹਿਮਾਨ ਮੈਡਮ ਸ਼ਮਾ, ਰਮੇਸ਼ ਸੂਦ, ਰਾਜੂ ਸੂਦ ਤੇ ਮਦਨ ਸ਼ੈਲੀ ਵੀ ਹਵਨ ’ਚ ਸ਼ਾਮਲ ਹੋਏ। ਇਸ ਮੌਕੇ ਡਾਇ. ਮੈਡਮ ਨੀਲਮ ਕਾਮਰਾ ਨੇ ਬੱਚਿਆਂ ਨੂੰ ਆਪਣੇ ਆਸ਼ੀਰਵਾਦ ਭੇਜੇ।

Related News