ਲੋਕ ਭਲਾਈ ਕਾਰਜਾਂ ਲਈ ਕੱਦਗਿੱਲ ਵਿਖੇ ਫਤਿਹ ਗਰੁੱਪ ਦੀ ਇਕੱਤਰਤਾ ਹੋਈ

04/14/2019 5:17:05 AM

ਤਰਨਤਾਰਨ (ਬਲਵਿੰਦਰ ਕੌਰ)-ਪਿਛਲੇ ਦੋ ਸਾਲਾਂ ਤੋਂ ਮਾਝਾ ਖੇਤਰ ’ਚ ਆਏ ਫਤਿਹ ਗਰੁੱਪ, ਜਿਸ ਨੇ ਮਾਝੇ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਹਜ਼ਾਰਾਂ ਦੀ ਗਿਣਤੀ ’ਚ ਹਰਿਆਲੀ ਵਾਲੇ ਬੂਟੇ ਲਾ ਕੇ ਘਰ ਘਰ ’ਚ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਅਤੇ ਚੋਣਾਂ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਵਲੋਂ ਲੋਕਾਂ ਨੂੰ ਭਰਮਾਉਣ ਵਾਲੀ ਲੁਕਣ ਮਿਚੀ ਦੇ ਬਚਾਓ ਲਈ ਜਾਗਰੂਕ ਕੀਤਾ ਗਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਤਿਹ ਗਰੁੱਪ ਦੇ ਚੇਅਰਮੈਨ ਇਕਬਾਲ ਸਿੰਘ ਸੰਧੂ ਨੇ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਫਤਿਹ ਗਰੁੱਪ ਮਾਝਾ ਖੇਤਰ ਨੂੰ ਜਿੱਥੇ ਪ੍ਰਦੂਸ਼ਣ ਰਹਿਤ ਕਰਨ ਲਈ ਤੱਤਪਰ ਹੈ ਉਥੇ ਉਹ ਲੋਕਾਂ ਨੂੰ ਭ੍ਰਿਸ਼ਟਾਚਾਰੀ ਤੇ ਬੇਰੋਜ਼ਗਾਰੀ ਤੋਂ ਵੀ ਮੁਕਤ ਕਰਨਾ ਚਾਹੁੰਦਾ ਹੈ। ਇਕਬਾਲ ਸਿੰਘ ਸੰਧੂ ਪਿੰਡ ਕੱਦਗਿੱਲ ਵਿਖੇ ਗਰੁੱਪ ਵਲੋਂ ਬੁਲਾਈ ਕੋਰ ਕਮੇਟੀ ਅਤੇ ਯੂਥ ਵਿੰਗ ਦੀ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਹਨ। ਇਸ ਮੌਕੇ ਵੱਖ ਵੱਖ ਆਗੂਆਂ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਆਪਣੇ ਸੁਝਾਅ ਪੇਸ਼ ਕਰਦਿਆਂ ਲੋਕ ਭਲਾਈ ਰਣਨੀਤੀ ਲਈ ਸਾਰੇ ਅਧਿਕਾਰ ਚੇਅਰਮੈਨ ਇਕਬਾਲ ਸਿੰਘ ਸੰਧੂ ਨੂੰ ਸੌਂਪ ਦਿੱਤੇ। ਜਿਨ੍ਹਾਂ ਨੇ ਲੋਕ ਭਲਾਈ ਲਈ ਅੱਗੇ ਤੋਂ ਹੋਰ ਲਹਿਰ ਚਲਾਉਣ ਦਾ ਜ਼ਿਕਰ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਭੁੱਲਰ, ਬਲਰਾਜ ਸਿੰਘ ਪਿੱਦੀ, ਗੁਰਪ੍ਰੀਤ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ ਮੂਸੇ, ਦਲਜੀਤ ਸਿੰਘ ਜਵੰਦਾ, ਕੈਪਟਨ ਅਰੂਡ਼ ਸਿੰਘ, ਸੁਖਚੈਨ ਸਿੰਘ ਬਾਕੀਪੁਰ, ਰਣਜੀਤ ਸਿੰਘ, ਗੁਰਪ੍ਰਤਾਪ ਸਿੰਘ, ਸੰਦੀਪ ਸਿੰਘ, ਕੰਵਲਜੀਤ ਸਿੰਘ, ਕਰਮਜੀਤ ਸਿੰਘ ਸੰਗਤਪੁਰ, ਅਮਰੀਕ ਸਿੰਘ, ਤਰਸੇਮ ਸਿੰਘ, ਅਰੂਡ਼ ਸਿੰਘ, ਨਿੰਦਰ ਸਿੰਘ, ਡਾ. ਸੋਨੂੰ ਬਲਵੰਤ ਸਿੰਘ ਸਰਪੰਚ ਮਾਣੋਚਾਹਲ, ਬਿੱਲਾ ਮਾਣੋਚਾਹਲ, ਪੀ.ਏ. ਲਾਲੀ ਝਾਮਕਾ ਆਦਿ ਹਾਜ਼ਰ ਸਨ।

Related News