ਨਸ਼ਿਆਂ ਦੇ ਖਾਤਮੇ ਲਈ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਲਾਮਬੱਧ ਕਰਨ ਦੀ ਲੋਡ਼: ਚੀਮਾ

01/23/2019 10:43:19 AM

ਤਰਨਤਾਰਨ (ਲਾਲੂਘੁੰਮਣ, ਬਖਤਾਵਰ)- ਨਸ਼ਾਖੋਰੀ ਪੰਜਾਬ ਦੇ ਮੱਥੇ ’ਤੇ ਲੱਗਾ ਬਹੁਤ ਵੱਡਾ ਕਲੰਕ ਹੈ ਤੇ ਇਸ ਕਲੰਕ ਨੂੰ ਸਾਫ਼ ਕਰਨ ਲਈ ਹਰ ਸਮਾਜ ਸੇਵੀ ਆਗੂ, ਸੰਸਥਾ ਤੇ ਸੰਗਠਨ ਨੂੰ ਜਿੱਥੇ ਇਕਮਤ ਹੋਣ ਦੀ ਲੋਡ਼ ਹੈ, ਉੱਥੇ ਹੀ ਪੰਜਾਬ ਅੰਦਰ ਗਠਤ ਹੋਈਆਂ ਨਵੀਆਂ ਪੰਚਾਇਤਾਂ ਨੂੰ ਵੀ ਇਕ ਮੰਚ ’ਤੇ ਇਕੱਤਰ ਹੋ ਕੇ ਨਸ਼ਾਖੋਰੀ ਖਿਲਾਫ਼ ਇਕ ਮਹਾ ਸੰਗਰਾਮ ਵਿੱਢਣ ਦੀ ਜ਼ਰੂਰਤ ਹੈ। ਇਹ ਪ੍ਰਗਟਾਵਾ ਉੱਘੇ ਸਮਾਜ ਸੇਵੀ ਅਤੇ ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਲਾਮਬੱਧ ਕਰਨ ਦੀ ਲੋਡ਼ ਹੈ। ਨੌਜਵਾਨਾਂ ਨੂੰ ਚੰਗੀ ਸਿਹਤ, ਵਿੱਦਿਆ ਅਤੇ ਰੋਜ਼ਗਾਰ ਦੇਣ ਦੇ ਸਰਕਾਰਾਂ ਨੂੰ ਪ੍ਰਬੰਧ ਕਰਨੇ ਪੈਣਗੇ। ਪਿੰਡਾਂ ’ਚੋਂ ਅਲੋਪ ਹੋਈਆਂ ਸੱਥਾਂ, ਅਖਾਡ਼ੇ ਤੇ ਭਾਈਚਾਰੇ ਨੂੰ ਮੁਡ਼ ਸੁਰਜੀਤ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ ਮੋਹਰੀ ਭੂਮਿਕਾ ਨਿਭਾਅ ਸਕਦੀਆਂ ਹਨ, ਇਸ ਲਈ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਵੋਟਾਂ ਦੀ ਰਾਜਨੀਤੀ ਅਤੇ ਪਾਰਟੀਬਾਜ਼ੀ ਦੀ ਆਪਸੀ ਧਡ਼ੇਬੰਦੀ ਨੂੰ ਛੱਡ, ਪਿੰਡਾਂ ’ਚ ਆਪਸੀ ਭਾਈਚਾਰਕ ਸਾਂਝ, ਏਕਤਾ ਅਖੰਡਤਾ ਤੇ ਮਿਲਵਰਤਣ ਦੀ ਭਾਵਨਾ ਪੈਦਾ ਕਰਨ ਵਾਲਾ ਪਿੰਡਾਂ ’ਚ ਮਾਹੌਲ ਸਿਰਜਣ ਤਾਂ ਜੋ ਪੰਜਾਬ ਦੇ ਅਮੀਰ ’ਤੇ ਬੇਸ਼ੁਮਾਰ ਕੀਮਤੀ ਵਿਰਸੇ ਦੀ ਹੋਂਦ ਨੂੰ ਮੁਡ਼ ਸਥਾਪਤ ਕਰ ਕੇ ਲੋਕਾਂ ਦੇ ਮਨਾਂ ’ਚੋਂ ਆਪਸੀ ਦੁਵੈਤ, ਈਰਖਾ ਅਤੇ ਦੁਸ਼ਮਨੀ ਦੀ ਸੌਡ਼ੀ ਸੋਚ ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਸਰਪੰਚ ਸਰਵਨ ਸਿੰਘ ਸੋਹਲ, ਸਰਪੰਚ ਜਥੇ. ਸਰਮੁੱਖ ਸਿੰਘ, ਸਰਪੰਚ ਬਲਦੇਵ ਸਿੰਘ ਪੱਟੂ, ਸਰਪੰਚ ਮਲਕੀਤ ਸਿੰਘ ਚੀਮਾ, ਸਰਪੰਚ ਅਵਤਾਰ ਸਿੰਘ ਬੁਰਜ, ਸਰਪੰਚ ਤੇਜਿੰਦਰਪਾਲ ਸਿੰਘ ਕਾਲਾ ਰਸੂਲਪੁਰ, ਸਰਪੰਚ ਬਲਬੀਰ ਸਿੰਘ ਅੱਡਾ ਗੱਗੋਬੂਹਾ, ਸਰਪੰਚ ਕੰਵਲਜੀਤ ਸਿੰਘ ਠੱਠਾ, ਸਰਪੰਚ ਕਾਰਜ ਸਿੰਘ ਮਾਲੂਵਾਲ, ਸਰਪੰਚ ਸੋਨੂੰ ਬਰਾਡ਼ੀਆ, ਸਰਪੰਚ ਜਗਤਾਰ ਸਿੰਘ ਜੱਗਾ ਸਵਰਗਾਪੁਰੀ, ਸਰਪੰਚ ਰਾਮ ਸਿੰਘ ਨਾਮਧਾਰੀ, ਸਰਪੰਚ ਰਾਣਾ ਸੰਧੂ ਠੱਠਗਡ਼, ਗੁਰਦੇਵ ਸਿੰਘ ਬੁਰਜ, ਰਾਣਾ ਆਧੀ, ਲਾਲੀ ਝਬਾਲ, ਪ੍ਰਧਾਨ ਗੁਰਦੇਵ ਸਿੰਘ ਰਿੰਕੂ ਛੀਨਾ, ਰਾਜਦਵਿੰਦਰ ਸਿੰਘ ਰਾਜਾ ਝਬਾਲ, ਚੇਅ. ਸਾਗਰ ਸ਼ਰਮਾ, ਸੁਨੀਲ ਛੀਨਾ, ਡਾ. ਹਰੀਸ਼ ਸ਼ਰਮਾ, ਹਰਜਿੰਦਰ ਸਿੰਘ ਬੁਰਜ, ਲਾਲੀ ਜਿੂਲਰਜ਼, ਸਰਬਜੀਤ ਸਿੰਘ ਸਾਹਬਾ ਗੰਡੀਵਿੰਡ, ਚਾਂਦ ਸੂਦ, ਗੀਤਾ ਜੀਓਬਾਲਾ ਆਦਿ ਹਾਜ਼ਰ ਸਨ।